ਪੜਚੋਲ ਕਰੋ
ਸਕੂਲੋਂ ਛੁੱਟੇ ਨਿਆਣਿਆਂ 'ਤੇ ਚੜ੍ਹੀ ਬੋਲੇਰੋ, 9 ਮੌਤਾਂ 20 ਫੱਟੜ

ਮੁਜ਼ੱਫਰਨਗਰ: ਬਿਹਾਰ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ ਸਰਕਾਰੀ ਸਕੂਲ ਦੇ ਬੱਚੇ ਜਦ ਛੁੱਟੀ ਤੋਂ ਬਾਅਦ ਘਰ ਜਾ ਰਹੇ ਸਨ ਤਾਂ ਇੱਕ ਬੇਕਾਬੂ ਬੋਲੇਰੋ ਕਾਰ ਉਨ੍ਹਾਂ 'ਤੇ ਆ ਚੜ੍ਹੀ। ਗੱਡੀ ਹੇਠ ਦਰੜੇ ਗਏ 9 ਵਿਦਿਆਰਥੀਆਂ ਦੀ ਮੌਤ ਹੋ ਗਈ ਹੈ ਤੇ 20 ਤੋਂ ਜ਼ਿਆਦਾ ਜ਼ਖ਼ਮੀ ਹੋ ਗਏ ਹਨ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਕਾਰ ਚਾਲਕ ਨਸ਼ੇ ਦੀ ਹਾਲਤ ਵਿੱਚ ਸੀ। ਘਟਨਾ ਸਥਾਨ 'ਤੇ ਪੁੱਜੇ ਪੁਲਿਸ ਕਪਤਾਨ ਤੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਜਾਇਜ਼ਾ ਲਿਆ। ਹਾਦਸੇ ਤੋਂ ਬਾਅਦ ਬਿਹਾਰ ਸਰਕਾਰ ਨੇ ਮ੍ਰਿਤਕ ਬੱਚਿਆਂ ਦੇ ਵਾਰਸਾਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਹੈ।
Before You Go
ਪੰਜਾਬ 'ਚ 3 ਦਿਨ ਭਾਰੀ ਮੀਂਹ ਦਾ ਅਲਰਟ! ਮੌਸਮ ਵਿਭਾਗ ਦੀ ਵੱਡੀ ਚੇਤਾਵਨੀ
ਟ੍ਰੈਂਡਿੰਗ ਟੌਪਿਕ





















