ਪੜਚੋਲ ਕਰੋ
Advertisement
ਪੱਛਮੀ ਬੰਗਾਲ 'ਚ ਸੀਬੀਆਈ ਦਾ ਐਕਸ਼ਨ, ਮਮਤਾ ਬੈਨਰਜ਼ੀ ਦੇ ਮੰਤਰੀ ਤੇ ਵਿਧਾਇਕ ਗ੍ਰਿਫ਼ਤਾਰ
ਨਾਰਦਾ ਸਟਿੰਗ ਆਪਰੇਸ਼ਨ ਮਾਮਲੇ ’ਚ ਆਪਣੇ ਦੋ ਮੰਤਰੀਆਂ ਤੇ ਤ੍ਰਿਣਮੂਲ ਕਾਂਗਰਸ ਦੇ ਇੱਕ ਵਿਧਾਇਕ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਕੋਲਕਾਤਾ ਸਥਿਤ ਸੀਬੀਆਈ (CBI) ਦੇ ਦਫ਼ਤਰ ’ਚ ਪੁੱਜ ਗਏ ਹਨ। ਮਮਤਾ ਬੈਨਰਜੀ ਸਵੇਰੇ 10:50 ਵਜੇ ਨਿਜ਼ਾਮ ਪੈਲੇਸ ਸਥਿਤ ਸੀਬੀਆਈ ਦੇ ਦਫ਼ਤਰ ਪੁੱਜੇ।
ਕੋਲਕਾਤਾ: ਨਾਰਦਾ ਸਟਿੰਗ ਆਪਰੇਸ਼ਨ ਮਾਮਲੇ ’ਚ ਆਪਣੇ ਦੋ ਮੰਤਰੀਆਂ ਤੇ ਤ੍ਰਿਣਮੂਲ ਕਾਂਗਰਸ ਦੇ ਇੱਕ ਵਿਧਾਇਕ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਕੋਲਕਾਤਾ ਸਥਿਤ ਸੀਬੀਆਈ (CBI) ਦੇ ਦਫ਼ਤਰ ’ਚ ਪੁੱਜ ਗਏ ਹਨ। ਮਮਤਾ ਬੈਨਰਜੀ ਸਵੇਰੇ 10:50 ਵਜੇ ਨਿਜ਼ਾਮ ਪੈਲੇਸ ਸਥਿਤ ਸੀਬੀਆਈ ਦੇ ਦਫ਼ਤਰ ਪੁੱਜੇ।
ਸੀਬੀਆਈ ਨੇ ਅੱਜ ਸਵੇਰੇ ਪੱਛਮੀ ਬੰਗਾਲ ਦੇ ਮੰਤਰੀ ਫ਼ਰਹਾਦ ਹਾਕਿਮ ਤੇ ਸੁਬਰੋਤੋ ਮੁਖਰਜੀ, ਤ੍ਰਿਣਮੂਲ ਕਾਂਗਰਸ ਦੇ ਵਿਧਾਇਕ ਮਦਨ ਮਿਤਰਾ ਤੇ ਸਾਬਕਾ ਮੰਤਰੀ ਸ਼ੋਭਨ ਚੈਟਰਜੀ ਨੂੰ ਗ੍ਰਿਫ਼ਤਾਰ ਕੀਤਾ। ਦੱਸਿਆ ਜਾਂਦਾ ਹੈ ਕਿ ਸਬੀਬੀਆਈ ਦਫ਼ਤਰ ਜਾਣ ਤੋਂ ਪਹਿਲਾਂ ਮੁੱਖ ਮੰਤਰੀ ਚੇਤਲਾ ’ਚ ਹਾਕਮ ਦੀ ਰਿਹਾਇਸ਼ਗਾਹ ਉੱਤੇ ਗਏ ਸਨ।
9 ਮਈ ਨੂੰ ਰਾਜਪਾਲ ਜਗਦੀਪ ਧਨਖੜ੍ਹ ਨੇ ਟੀਐਮਸੀ ਦੇ ਇਨ੍ਹਾਂ ਚਾਰ ਆਗੂਆਂ ਵਿਰੁੱਧ ਸੀਬੀਆਈ ਕੇਸ ਚਲਾਉਣ ਦੀ ਇਜਾਜ਼ਤ ਦਿੱਤੀ ਸੀ। ਪੱਛਮੀ ਬੰਗਾਲ ਵਿੱਚ ਪਿਛਲੇ ਕੁਝ ਸਾਲਾਂ ਤੋਂ ਸ਼ਾਰਦਾ ਸਕੈਮ ਤੇ ਨਾਰਦਾ ਸਕੈਮ ਲਗਾਤਾਰ ਚੱਲ ਰਹੇ ਹਨ। ਇਨ੍ਹਾਂ ਮਾਮਲਿਆਂ ਦੀ ਜਾਂਚ ਸੀਬੀਆਈ ਕਰ ਰਹੀ ਹੈ। ਵੱਖੋ-ਵੱਖਰੇ ਆਗੂਆਂ ਦੇ ਨਾਂ ਇਨ੍ਹਾਂ ਮਾਮਲਿਆਂ ’ਚ ਆਏ ਹਨ। ਇਨ੍ਹਾਂ ਆਗੂਆਂ ਵਿਰੁੱਧ ਮਾਮਲੇ ਨੂੰ ਅੱਗੇ ਵਧਾਇਆ ਜਾਵੇ, ਇਸ ਬਾਰੇ ਰਾਜਪਾਲ ਤੋਂ ਇਜਾਜ਼ਤ ਲਈ ਗਈ ਸੀ।
ਕੀ ਹੈ ਨਾਰਦਾ ਘੁਟਾਲਾ?
ਬੰਗਾਲ ’ਚ ਸਾਲ 2016 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਾਰਦਾ ਸਟਿੰਗ ਟੇਪਾਂ ਜੱਗ ਜ਼ਾਹਿਰ ਹੋਈਆਂ ਸਨ। ਇਨ੍ਹਾਂ ਸਟਿੰਗ ਆਪਰੇਸ਼ਨਜ਼ ਵਿੱਚ ਤ੍ਰਿਣਮੂਲ ਕਾਂਗਰਸ ਦੇ ਮੰਤਰੀ, ਸੰਸਦ ਮੈਂਬਰ ਤੇ ਵਿਧਾਇਕ ਵਰਗੇ ਦਿਸਣ ਵਾਲੇ ਵਿਅਕਤੀਆਂ ਨੂੰ ਕੰਪਨੀ ਦੇ ਪ੍ਰਤੀਨਿਧਾਂ ਤੋਂ ਰੁਪਏ ਲੈਂਦੇ ਵਿਖਾਇਆ ਗਿਆ ਸੀ। ਸਟਿੰਗ ਆਪਰੇਸ਼ਨ ਕਥਿਤ ਤੌਰ ਉੱਤੇ ਨਾਰਦਾ ਨਿਊਜ਼ ਪੋਰਟਲ ਦੇ ਮੈਥਿਊ ਸੈਮੁਅਲ ਨੇ ਕੀਤਾ ਸੀ।
ਇਹ ਸਟਿੰਗ ਆਪਰੇਸ਼ਨ ਸਾਹਮਣੇ ਆਉਣ ਤੋਂ ਬਾਅਦ ਸੂਬੇ ’ਚ ਖ਼ੂਬ ਹੰਗਾਮਾ ਮਚਿਆ ਤੇ ਮਾਮਲਾ ਹਾਈ ਕੋਰਟ ਪੁੱਜ, ਜਿਸ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਸੀਬੀਆਈ ਹਵਾਲੇ ਕੀਤੀ ਗਈ। ਇਸ ਸਟਿੰਗ ਵਿੱਚ ਹੀ ਫ਼ਰਹਾਦ ਹਾਸ਼ਮੀ, ਸੁਬਰੋਤੋ ਮੁਖਰਜੀ ਤੇ ਸਾਬਕਾ ਮੇਅਰ ਸੋਵਨ ਚੈਟਰਜੀ ਦਾ ਨਾਂਅ ਸਾਹਮਣੇ ਆਇਆ ਸੀ।

West Bengal: TMC Ministers Firhad Hakim, Subrata Mukherjee, MLA Madan Mitra & Former Mayor Sovhan Chatterjee were brought to the CBI office in connection with Narada Scam
— ANI (@ANI) May 17, 2021
9 ਮਈ ਨੂੰ ਰਾਜਪਾਲ ਜਗਦੀਪ ਧਨਖੜ੍ਹ ਨੇ ਟੀਐਮਸੀ ਦੇ ਇਨ੍ਹਾਂ ਚਾਰ ਆਗੂਆਂ ਵਿਰੁੱਧ ਸੀਬੀਆਈ ਕੇਸ ਚਲਾਉਣ ਦੀ ਇਜਾਜ਼ਤ ਦਿੱਤੀ ਸੀ। ਪੱਛਮੀ ਬੰਗਾਲ ਵਿੱਚ ਪਿਛਲੇ ਕੁਝ ਸਾਲਾਂ ਤੋਂ ਸ਼ਾਰਦਾ ਸਕੈਮ ਤੇ ਨਾਰਦਾ ਸਕੈਮ ਲਗਾਤਾਰ ਚੱਲ ਰਹੇ ਹਨ। ਇਨ੍ਹਾਂ ਮਾਮਲਿਆਂ ਦੀ ਜਾਂਚ ਸੀਬੀਆਈ ਕਰ ਰਹੀ ਹੈ। ਵੱਖੋ-ਵੱਖਰੇ ਆਗੂਆਂ ਦੇ ਨਾਂ ਇਨ੍ਹਾਂ ਮਾਮਲਿਆਂ ’ਚ ਆਏ ਹਨ। ਇਨ੍ਹਾਂ ਆਗੂਆਂ ਵਿਰੁੱਧ ਮਾਮਲੇ ਨੂੰ ਅੱਗੇ ਵਧਾਇਆ ਜਾਵੇ, ਇਸ ਬਾਰੇ ਰਾਜਪਾਲ ਤੋਂ ਇਜਾਜ਼ਤ ਲਈ ਗਈ ਸੀ।
ਕੀ ਹੈ ਨਾਰਦਾ ਘੁਟਾਲਾ?
ਬੰਗਾਲ ’ਚ ਸਾਲ 2016 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਾਰਦਾ ਸਟਿੰਗ ਟੇਪਾਂ ਜੱਗ ਜ਼ਾਹਿਰ ਹੋਈਆਂ ਸਨ। ਇਨ੍ਹਾਂ ਸਟਿੰਗ ਆਪਰੇਸ਼ਨਜ਼ ਵਿੱਚ ਤ੍ਰਿਣਮੂਲ ਕਾਂਗਰਸ ਦੇ ਮੰਤਰੀ, ਸੰਸਦ ਮੈਂਬਰ ਤੇ ਵਿਧਾਇਕ ਵਰਗੇ ਦਿਸਣ ਵਾਲੇ ਵਿਅਕਤੀਆਂ ਨੂੰ ਕੰਪਨੀ ਦੇ ਪ੍ਰਤੀਨਿਧਾਂ ਤੋਂ ਰੁਪਏ ਲੈਂਦੇ ਵਿਖਾਇਆ ਗਿਆ ਸੀ। ਸਟਿੰਗ ਆਪਰੇਸ਼ਨ ਕਥਿਤ ਤੌਰ ਉੱਤੇ ਨਾਰਦਾ ਨਿਊਜ਼ ਪੋਰਟਲ ਦੇ ਮੈਥਿਊ ਸੈਮੁਅਲ ਨੇ ਕੀਤਾ ਸੀ।
ਇਹ ਸਟਿੰਗ ਆਪਰੇਸ਼ਨ ਸਾਹਮਣੇ ਆਉਣ ਤੋਂ ਬਾਅਦ ਸੂਬੇ ’ਚ ਖ਼ੂਬ ਹੰਗਾਮਾ ਮਚਿਆ ਤੇ ਮਾਮਲਾ ਹਾਈ ਕੋਰਟ ਪੁੱਜ, ਜਿਸ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਸੀਬੀਆਈ ਹਵਾਲੇ ਕੀਤੀ ਗਈ। ਇਸ ਸਟਿੰਗ ਵਿੱਚ ਹੀ ਫ਼ਰਹਾਦ ਹਾਸ਼ਮੀ, ਸੁਬਰੋਤੋ ਮੁਖਰਜੀ ਤੇ ਸਾਬਕਾ ਮੇਅਰ ਸੋਵਨ ਚੈਟਰਜੀ ਦਾ ਨਾਂਅ ਸਾਹਮਣੇ ਆਇਆ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਪੰਜਾਬ
ਪੰਜਾਬ
Advertisement