ਪੜਚੋਲ ਕਰੋ

ਸਾਬਕਾ ਕਮਿਸ਼ਨਰ ਨੂੰ ਫੜਨ ਘਰ ਪਹੁੰਚੀ CBI, 2,500 ਕਰੋੜ ਦੇ ਸ਼ਾਰਦਾ ਚਿਟ ਫੰਡ ਘਪਲੇ ਨਾਲ ਸਬੰਧ

ਐਤਵਾਰ ਸ਼ਾਮ ਸੀਬੀਆਈ ਦੀ ਟੀਮ ਕੋਲਕਾਤਾ ਸਥਿਤ ਰਾਜੀਵ ਕੁਮਾਰ ਦੇ ਘਰ ਪਹੁੰਚੀ। ਅਧਿਆਕਾਰੀਆਂ ਨੇ ਦੱਸਿਆ ਕਿ ਸਾਰੇ ਹਵਾਈ ਅੱਡਿਆਂ 'ਤੇ ਅਲਰਟ ਜਾਰੀ ਕੀਤਾ ਗਿਆ ਹੈ। ਸੀਬੀਆਈ ਨੂੰ ਸ਼ੱਕ ਹੈ ਕਿ ਕੁਮਾਰ ਦੇਸ਼ ਛੱਡ ਕੇ ਜਾ ਸਕਦੇ ਹਨ।

ਨਵੀਂ ਦਿੱਲੀ: ਸੀਬੀਆਈ ਨੇ ਕੋਲਕਾਤਾ ਦੇ ਸਾਬਕਾ ਕਮਿਸ਼ਨਰ ਰਾਜੀਵ ਕੁਮਾਰ ਖ਼ਿਲਾਫ਼ ਲੁਕ ਆਊਟ ਨੋਟਿਸ ਜਾਰੀ ਕੀਤਾ ਹੋਇਆ ਹੈ। ਜਾਂਚ ਏਜੰਸੀ ਕੁਮਾਰ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ-ਗਿੱਛ ਕਰਨਾ ਚਾਹੁੰਦੀ ਹੈ। ਐਤਵਾਰ ਸ਼ਾਮ ਸੀਬੀਆਈ ਦੀ ਟੀਮ ਕੋਲਕਾਤਾ ਸਥਿਤ ਰਾਜੀਵ ਕੁਮਾਰ ਦੇ ਘਰ ਪਹੁੰਚੀ। ਅਧਿਆਕਾਰੀਆਂ ਨੇ ਦੱਸਿਆ ਕਿ ਸਾਰੇ ਹਵਾਈ ਅੱਡਿਆਂ 'ਤੇ ਅਲਰਟ ਜਾਰੀ ਕੀਤਾ ਗਿਆ ਹੈ। ਸੀਬੀਆਈ ਨੂੰ ਸ਼ੱਕ ਹੈ ਕਿ ਕੁਮਾਰ ਦੇਸ਼ ਛੱਡ ਕੇ ਜਾ ਸਕਦੇ ਹਨ। ਅਜਿਹੇ ਵਿੱਚ ਇਮੀਗ੍ਰੇਸ਼ਨ ਏਜੰਸੀਆਂ ਨੂੰ ਵੀ ਚੌਕੰਨੇ ਰਹਿਣ ਲਈ ਕਿਹਾ ਗਿਆ ਹੈ। ਇਸੇ ਵਿਚਾਲੇ ਏਡੀਜੀ ਆਪਰੇਸ਼ਨਜ਼ ਅਨੁਜ ਸ਼ਰਮਾ ਨੂੰ ਨਵੇਂ ਪੁਲਿਸ ਕਮਿਸ਼ਨਰ ਥਾਪਿਆ ਗਿਆ ਹੈ। ਰਾਜੀਵ ਕੁਮਾਰ 1989 ਬੈਚ ਦੇ ਅਧਿਕਾਰੀ ਹਨ। ਕਰੀਬ 2,500 ਕਰੋੜ ਦੇ ਸ਼ਾਰਦਾ ਚਿਟ ਫੰਡ ਘਪਲੇ ਦੀ ਜਾਂਚ ਲਈ 2013 ਵਿੱਚ ਐਸਆਈਟੀ ਦਾ ਗਠਨ ਕੀਤਾ ਗਿਆ ਸੀ ਤੇ ਉਨ੍ਹਾਂ ਨੂੰ ਇਸ ਦਾ ਮੁਖੀ ਲਾਇਆ ਗਿਆ ਸੀ। ਉਨ੍ਹਾਂ 'ਤੇ ਸਬੂਤਾਂ ਨਾਲ ਛੇੜਛਾੜ ਕਰਨ ਦੇ ਇਲਜ਼ਾਮ ਲੱਗੇ ਹਨ। ਸ਼ਾਰਦਾ ਘਪਲੇ ਦੀ ਜਾਂਚ ਨਾਲ ਸਬੰਧਿਤ ਕੁਝ ਅਹਿਮ ਫਾਈਲਾਂ ਤੇ ਦਸਤਾਵੇਜ਼ ਗਾਇਬ ਹੋਣ ਦੀ ਸੰਭਾਵਨਾ ਹੈ। ਇਸੇ ਸਿਲਸਿਲੇ ਵਿੱਚ ਪੁਲਿਸ ਕੁਮਾਰ ਕੋਲੋਂ ਪੁੱਛਗਿੱਛ ਕਰਨਾ ਚਾਹੁੰਦੀ ਹੈ। ਯਾਦ ਰਹੇ ਸੀਬੀਆਈ ਦੀ ਟੀਮ 3 ਫਰਵਰੀ ਨੂੰ ਵੀ ਕੁਮਾਰ ਦੇ ਘਰ ਪੁੱਛਗਿੱਛ ਲਈ ਪਹੁੰਚੀ ਸੀ ਪਰ ਉਸ ਸਮੇਂ ਕੋਲਕਾਤਾ ਪੁਲਿਸ ਨੇ ਸੀਬੀਆਈ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਮੁੱਖ ਮੰਤਰੀ ਮਮਤਾ ਬੈਨਰਜੀ ਤਾਂ ਕੁਮਾਰ ਦੇ ਪੱਖ ਵਿੱਚ ਤੇ ਸੀਬੀਆਈ ਦੀ ਕਾਰਵਾਈ ਦੇ ਵਿਰੋਧ ਵਿੱਚ ਧਰਨੇ 'ਤੇ ਬੈਠ ਗਏ ਸਨ। ਮਗਰੋਂ ਸੀਬੀਆਈ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਸੁਪਰੀਮ ਕੋਰਟ ਨੇ ਰਾਜੀਵ ਕੁਮਾਰ ਨੂੰ ਸੀਬੀਆਈ ਸਾਹਮਣੇ ਪੇਸ਼ ਹੋਣ ਤੇ ਇਮਾਨਦਾਰੀ ਨਾਲ ਜਾਂਚ ਵਿੱਚ ਸਹਿਯੋਗ ਦੇਣ ਦਾ ਹੁਕਮ ਦਿੱਤਾ ਸੀ।

ਟਾਪ ਹੈਡਲਾਈਨ

Abhijeet dipke ਨੇ ਦਿੱਤੀ ਵੱਡੇ ਅੰਦੋਲਨ ਦੀ ਚੇਤਾਵਨੀ, ਸਰਕਾਰ 'ਤੇ ਭੜਕੇ
Abhijeet dipke ਨੇ ਦਿੱਤੀ ਵੱਡੇ ਅੰਦੋਲਨ ਦੀ ਚੇਤਾਵਨੀ, ਸਰਕਾਰ 'ਤੇ ਭੜਕੇ
Amroha Marriage News : ਇੱਕੋ ਮੁੰਡੇ ਨਾਲ 3 ਭੈਣਾਂ ਦੇ ਵਿਆਹ ਦਾ ਸੱਚ ਆਇਆ ਸਾਹਮਣੇ, ਜਾਣੋ ਪੂਰਾ ਮਾਮਲਾ 
Amroha Marriage News : ਇੱਕੋ ਮੁੰਡੇ ਨਾਲ 3 ਭੈਣਾਂ ਦੇ ਵਿਆਹ ਦਾ ਸੱਚ ਆਇਆ ਸਾਹਮਣੇ, ਜਾਣੋ ਪੂਰਾ ਮਾਮਲਾ 
Monsoon ਦੌਰਾਨ ਛੁੱਟੀਆਂ ਨੂੰ ਲੈ ਕੇ MCD ਦਾ ਨਵਾਂ ਨਿਯਮ, ਕਿਹੜੇ ਖ਼ਾਸ ਹਾਲਤਾਂ 'ਚ ਮਿਲੇਗੀ ਛੋਟ ?
Monsoon ਦੌਰਾਨ ਛੁੱਟੀਆਂ ਨੂੰ ਲੈ ਕੇ MCD ਦਾ ਨਵਾਂ ਨਿਯਮ, ਕਿਹੜੇ ਖ਼ਾਸ ਹਾਲਤਾਂ 'ਚ ਮਿਲੇਗੀ ਛੋਟ ?
Good News: ਸਰਕਾਰ ਵੱਲੋਂ ਵੱਡਾ ਐਲਾਨ, ਔਰਤਾਂ ਨੂੰ ਰੱਖੜੀ ਦਾ ਤੋਹਫ਼ਾ, ਹਰ ਮਹੀਨੇ ਖਾਤੇ 'ਚ ਆਉਣਗੇ 2500 ਰੁਪਏ; 1 ਅਗਸਤ ਨੂੰ ਪੋਰਟਲ...
ਸਰਕਾਰ ਵੱਲੋਂ ਵੱਡਾ ਐਲਾਨ, ਔਰਤਾਂ ਨੂੰ ਰੱਖੜੀ ਦਾ ਤੋਹਫ਼ਾ, ਹਰ ਮਹੀਨੇ ਖਾਤੇ 'ਚ ਆਉਣਗੇ 2500 ਰੁਪਏ; 1 ਅਗਸਤ ਨੂੰ ਪੋਰਟਲ...

ਵੀਡੀਓਜ਼

ਪੇਪਰ ਲੀਕ 'ਤੇ ਕਾਂਗਰਸ ਦਾ ਹੱਲਾ ਬੋਲ! ਰਾਜਪੁਰਾ 'ਚ ਸੜਕਾਂ 'ਤੇ ਉਤਰੇ ਕਾਂਗਰਸੀ
ਪੰਜਾਬ 'ਚ 3 ਦਿਨ ਭਾਰੀ ਮੀਂਹ ਦਾ ਅਲਰਟ! ਮੌਸਮ ਵਿਭਾਗ ਦੀ ਵੱਡੀ ਚੇਤਾਵਨੀ
PM ਮੋਦੀ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਦਿੱਤਾ ਇਹ ਜਵਾਬ!
2 ਮਹੀਨੇ ਪਹਿਲਾਂ ਬਣੀ ਡਿਸਪੈਂਸਰੀ ਦੀ ਛੱਤ ਤੋੜਨੀ ਪਈ! ਵੱਡੀ ਲਾਪਰਵਾਹੀ ਬੇਨਕਾਬ
10 ਹਜ਼ਾਰ 'ਚ ਨਹੀਂ ਚੱਲਦਾ ਘਰ! ਕਰਮਚਾਰੀਆਂ ਨੇ CM ਮਾਨ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Chandigarh Weather: ਪੰਜਾਬ-ਚੰਡੀਗੜ੍ਹ 'ਚ ਛਮ-ਛਮ ਵਰ੍ਹੇਗਾ ਮੀਂਹ, ਕਈ ਇਲਾਕਿਆਂ 'ਚ ਗਰਜ-ਤੂਫ਼ਾਨ ਦਾ ਹਾਈ ਅਲਰਟ; ਮੌਸਮ ਵਿਭਾਗ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣ...
ਪੰਜਾਬ-ਚੰਡੀਗੜ੍ਹ 'ਚ ਛਮ-ਛਮ ਵਰ੍ਹੇਗਾ ਮੀਂਹ, ਕਈ ਇਲਾਕਿਆਂ 'ਚ ਗਰਜ-ਤੂਫ਼ਾਨ ਦਾ ਹਾਈ ਅਲਰਟ; ਮੌਸਮ ਵਿਭਾਗ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣ...
Punjab ਦੇ ਪ੍ਰਾਈਵੇਟ ਸਕੂਲਾਂ ਨੂੰ ਕੇਂਦਰ ਦਾ ਝਟਕਾ ,ਕਿਹਾ- ਫੀਸ ਰੈਗੂਲੇਟਰੀ ਕਾਨੂੰਨ ਬਣਾਉਣ ਦਾ ਅਧਿਕਾਰ ਸੂਬਾ ਸਰਕਾਰ ਕੋਲ
Punjab ਦੇ ਪ੍ਰਾਈਵੇਟ ਸਕੂਲਾਂ ਨੂੰ ਕੇਂਦਰ ਦਾ ਝਟਕਾ ,ਕਿਹਾ- ਫੀਸ ਰੈਗੂਲੇਟਰੀ ਕਾਨੂੰਨ ਬਣਾਉਣ ਦਾ ਅਧਿਕਾਰ ਸੂਬਾ ਸਰਕਾਰ ਕੋਲ
SAD News: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਅਦਾਕਾਰਾ ਦੀ ਕਾਰਡੀਐਕ ਅਰੈਸਟ ਨਾਲ ਮੌਤ; ਹਸਪਤਾਲ 'ਚ ਤੋੜਿਆ ਦਮ...
SAD News: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਅਦਾਕਾਰਾ ਦੀ ਕਾਰਡੀਐਕ ਅਰੈਸਟ ਨਾਲ ਮੌਤ; ਹਸਪਤਾਲ 'ਚ ਤੋੜਿਆ ਦਮ...
Patiala 'ਚ ਆਪ੍ਰੇਸ਼ਨ ਦੌਰਾਨ ਔਰਤ ਦੀ ਮੌਤ, ਪਰਿਵਾਰ ਵੱਲੋਂ ਹਸਪਤਾਲ 'ਤੇ ਲਾਪਰਵਾਹੀ ਦੇ ਆਰੋਪ
Patiala 'ਚ ਆਪ੍ਰੇਸ਼ਨ ਦੌਰਾਨ ਔਰਤ ਦੀ ਮੌਤ, ਪਰਿਵਾਰ ਵੱਲੋਂ ਹਸਪਤਾਲ 'ਤੇ ਲਾਪਰਵਾਹੀ ਦੇ ਆਰੋਪ
ਕੀ ਤੁਸੀਂ ਰੋਜ਼ ਡਾਰਕ ਚਾਕਲੇਟ ਖਾਂਦੇ ਹੋ? ਜਾਣੋ 1-2 ਪੀਸ ਖਾਣ ਦੇ 7 ਵੱਡੇ ਫਾਇਦੇ
ਕੀ ਤੁਸੀਂ ਰੋਜ਼ ਡਾਰਕ ਚਾਕਲੇਟ ਖਾਂਦੇ ਹੋ? ਜਾਣੋ 1-2 ਪੀਸ ਖਾਣ ਦੇ 7 ਵੱਡੇ ਫਾਇਦੇ
Suhagrat ਨੂੰ ਬਣਾਓ ਹੋਰ ਵੀ ਰੋਮਾਂਟਿਕ ਅਤੇ ਯਾਦਗਾਰ, ਲਾੜਾ-ਲਾੜੀ ਇਨ੍ਹਾਂ ਗੱਲਾਂ ਦਾ ਰੱਖਣ ਧਿਆਨ
Suhagrat ਨੂੰ ਬਣਾਓ ਹੋਰ ਵੀ ਰੋਮਾਂਟਿਕ ਅਤੇ ਯਾਦਗਾਰ, ਲਾੜਾ-ਲਾੜੀ ਇਨ੍ਹਾਂ ਗੱਲਾਂ ਦਾ ਰੱਖਣ ਧਿਆਨ
ਪੰਜਾਬ 'ਚ ਮੁਲਾਜ਼ਮਾਂ ਦੀ ਹੜਤਾਲ ਖ਼ਤਮ, ਸਰਕਾਰ ਨਾਲ ਬਣੀ ਸਹਿਮਤੀ

Embed widget