ਪੜਚੋਲ ਕਰੋ
Advertisement
ਅੱਜ ਨਹੀਂ ਐਲਾਨਿਆ ਜਾਏਗਾ 10ਵੀਂ ਦਾ ਨਤੀਜਾ, CBSE ਨੇ ਕੀਤੀ ਪੁਸ਼ਟੀ
ਸੀਬੀਐਸਈ ਦੀ ਦਸਵੀਂ ਜਮਾਤ ਦਾ ਨਤੀਜਾ ਅੱਜ cbse.nic.in ਜਾਂ cbseresults.nic.in 'ਤੇ ਜਾਰੀ ਨਹੀਂ ਕੀਤਾ ਜਾਏਗਾ। ਬੋਰਡ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ। ਦੱਸ ਦੇਈਏ ਕਿ ਬੋਰਡ ਦੀ ਪੁਸ਼ਟੀ ਤੋਂ ਪਹਿਲਾਂ ਖ਼ਬਰ ਸੀ ਕਿ ਅੱਜ ਹੀ CBSE 10ਵੀਂ ਦੇ ਨਤੀਜੇ ਐਲਾਨ ਦਿੱਤੇ ਜਾਣਗੇ। ਫਿਲਹਾਲ ਬੋਰਡ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਹੁਣ ਨਤੀਜੇ ਕਦੋਂ ਐਲਾਨੇ ਜਾਣਗੇ।
ਨਵੀਂ ਦਿੱਲੀ: ਸੀਬੀਐਸਈ ਦੀ ਦਸਵੀਂ ਜਮਾਤ ਦਾ ਨਤੀਜਾ ਅੱਜ cbse.nic.in ਜਾਂ cbseresults.nic.in 'ਤੇ ਜਾਰੀ ਨਹੀਂ ਕੀਤਾ ਜਾਏਗਾ। ਬੋਰਡ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ। ਦੱਸ ਦੇਈਏ ਕਿ ਬੋਰਡ ਦੀ ਪੁਸ਼ਟੀ ਤੋਂ ਪਹਿਲਾਂ ਖ਼ਬਰ ਸੀ ਕਿ ਅੱਜ ਹੀ CBSE 10ਵੀਂ ਦੇ ਨਤੀਜੇ ਐਲਾਨ ਦਿੱਤੇ ਜਾਣਗੇ। ਫਿਲਹਾਲ ਬੋਰਡ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਹੁਣ ਨਤੀਜੇ ਕਦੋਂ ਐਲਾਨੇ ਜਾਣਗੇ।
ਸੀਬੀਐਸਈ ਦੀ ਪੀਆਰਓ ਰਮਾ ਸ਼ਰਮਾ ਨੇ ਕਿਹਾ ਕਿ CBSE 10ਵੀਂ ਦੇ ਨਤੀਜੇ ਅੱਜ ਐਲਾਨਣ ਸਬੰਧੀ ਸੋਸ਼ਲ ਮੀਡੀਆ 'ਤੇ ਗ਼ਲਤ ਖ਼ਬਰਾਂ ਆ ਰਹੀਆਂ ਸੀ। ਸਾਰੇ ਵਿਦਿਆਰਥੀਆਂ, ਅਧਿਆਪਕਾਂ ਤੇ ਲੋਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ CBSE 10ਵੀਂ ਦੇ ਨਤੀਜੇ ਅੱਜ ਨਹੀਂ ਐਲਾਨੇ ਜਾਣਗੇ। ਰਮਾ ਸ਼ਰਮਾ ਨੇ ਕਿਹਾ ਕਿ ਅਧਿਕਾਰਿਤ ਸੂਚਨਾ ਦੇ ਮਾਧਿਅਮ ਤੋਂ ਨਤੀਜੇ ਦੀ ਤਾਰੀਖ਼, ਸਮਾਂ ਤੇ ਹੋਰ ਜਾਣਕਾਰੀ ਦਿੱਤੀ ਜਾਏਗੀ।
ਦਰਅਸਲ ਬੋਰਡ ਨੇ 2 ਮਈ ਨੂੰ ਸੀਬੀਐਸਈ 12ਵੀਂ ਦੇ ਨਤੀਜੇ ਐਲਾਨ ਦਿੱਤੇ ਸੀ। ਉਦੋਂ ਤੋਂ ਹੀ ਕਿਆਸ ਲਾਏ ਜਾ ਰਹੇ ਸੀ ਕਿ ਕਿਸੇ ਵੀ ਦਿਨ ਬੋਰਡ CBSE 10ਵੀਂ ਦੇ ਨਤੀਜੇ ਵੀ ਐਲਾਨ ਕਰ ਸਕਦਾ ਹੈ। ਇਸ ਪਿੱਛੋਂ ਕਈ ਥਾਈਂ ਖ਼ਬਰ ਆਈ ਸੀ ਕਿ ਅੱਜ, ਯਾਨੀ 5 ਮਈ ਨੂੰ CBSE 10ਵੀਂ ਦੇ ਨਤੀਜੇ ਐਲਾਨਣ ਦੀ ਸੰਭਾਵਨਾ ਹੈ।Rama Sharma, PRO CBSE: Board will duly inform the date, time and arrangements to access results, through official communication. https://t.co/xnjLF4zWIL
— ANI (@ANI) May 5, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement