ਮਦਰਾਸ ਰੈਜੀਮੈਂਟਲ ਸੈਂਟਰ ਵਿਖੇ ਅੰਤਿਮ ਵਿਦਾਈ
ਸੀਡੀਸੀ ਜਨਰਲ ਬਿਪਿਨ ਰਾਵਤ ਤੇ ਉਨ੍ਹਾਂ ਦੀ ਤੇ ਉਨ੍ਹਾਂ ਦੀ ਪਤਨੀ ਦੀਆਂ ਦੇਹਾਂ ਨੂੰ ਮਦਰਾਸ ਰੈਜੀਮੈਂਟਲ ਸੈਂਟਰ 'ਚ ਰੱਖਿਆ ਗਿਆ ਹੈ। ਇੱਥੇ ਉਨ੍ਹਾਂ ਨੂੰ ਫੌਜੀ ਸਨਮਾਨਾਂ ਨਾਲ ਅੰਤਿਮ ਵਿਦਾਈ ਦਿੱਤੀ ਜਾ ਰਹੀ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਹਵਾਈ ਸੈਨਾ ਦੇ ਜਹਾਜ਼ ਰਾਹੀਂ ਦਿੱਲੀ ਲਿਆਂਦਾ ਜਾਵੇਗਾ। ਉਨ੍ਹਾਂ ਦੇ ਅੰਤਿਮ ਦਰਸ਼ਨ ਕਰਨ ਲਈ ਸੂਬੇ ਦੇ ਮੁੱਖ ਮੰਤਰੀ ਵੀ ਪੁੱਜੇ। ਦੱਸ ਦੇਈਏ ਕਿ ਸੀਡੀਐਸ ਜਨਰਲ ਬਿਪਿਨ ਰਾਵਤ ਨੇ ਵੀ ਇੱਥੋਂ ਪੜ੍ਹਾਈ ਕੀਤੀ ਸੀ। ਇਹ ਦੁਨੀਆ ਦਾ ਪਹਿਲਾ ਜੁਆਇੰਟ ਫੋਰਸ ਸਰਵਿਸ ਕਾਲਜ ਵੀ ਹੈ। ਇੱਥੇ 550 ਦੇ ਕਰੀਬ ਫੌਜੀ ਅਫਸਰਾਂ ਨੇ ਆਪਣੀ ਪੜ੍ਹਾਈ ਦੌਰਾਨ ਭਵਿੱਖ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਜਾਣਕਾਰੀ ਹਾਸਲ ਕੀਤੀ। ਇੱਥੇ 50 ਦੇ ਕਰੀਬ ਅਧਿਕਾਰੀ ਦੂਜੇ ਦੇਸ਼ਾਂ ਦੇ ਹਨ।
ਫੋਰੈਂਸਿਕ ਟੀਮ ਹਾਦਸੇ ਵਾਲੀ ਥਾਂ ਤੋਂ ਸੈਂਪਲ ਲੈਣ ਪਹੁੰਚੀ
ਤਾਮਿਲਨਾਡੂ ਦੇ ਫੋਰੈਂਸਿਕ ਸਾਇੰਸ ਵਿਭਾਗ ਦੀ ਟੀਮ ਇਸ ਦੇ ਨਿਰਦੇਸ਼ਕ ਸ਼੍ਰੀਨਿਵਾਸਨ ਦੀ ਅਗਵਾਈ ਵਿਚ ਘਟਨਾ ਸਥਾਨ (ਕੇਤਰੀ, ਕੂਨੂਰ) 'ਤੇ ਪਹੁੰਚ ਗਈ ਹੈ।
ਬਲੈਕ ਬਾਕਸ ਮਿਲਿਆ
ਹੈਲੀਕਾਪਟਰ ਦਾ ਬਲੈਕ ਬਾਕਸ ਮਿਲਿਆ, ਜਾਂਚ 'ਚ ਮਿਲੇਗੀ ਮਦਦ ਇਹ ਪਾਇਲਟ ਅਤੇ ਏਟੀਸੀ ਵਿਚਕਾਰ ਹੋਈ ਸਾਰੀ ਗੱਲਬਾਤ ਨੂੰ ਰਿਕਾਰਡ ਕਰਦਾ ਹੈ। ਹਾਦਸੇ ਵਾਲੀ ਥਾਂ ਤੋਂ ਮਲਬਾ ਇਕੱਠਾ ਕਰਨ ਅਤੇ ਹਟਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਨੂੰ ਇਕੱਠਾ ਕਰਨ ਤੋਂ ਬਾਅਦ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾਵੇਗਾ।
CDS Bipin Rawat Death Latest Updates: ਦੇਸ਼ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਦੇ ਦੇਹਾਂਤ ਨਾਲ ਪੂਰਾ ਦੇਸ਼ ਸਦਮੇ 'ਚ ਹੈ। ਹਰ ਕੋਈ ਉਨ੍ਹਾਂ ਨੂੰ ਨਮ ਅੱਖਾਂ ਨਾਲ ਸ਼ਰਧਾਂਜਲੀ ਦੇ ਰਿਹਾ ਹੈ। ਹੁਣ ਇਕ ਵੀਡੀਓ ਸਾਹਮਣੇ ਆਇਆ ਹੈ ਜੋ ਇਸ ਹੈਲੀਕਾਪਟਰ ਦੇ ਕਰੈਸ਼ ਹੋਣ ਤੋਂ ਪਹਿਲਾਂ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਕੁਝ ਸਥਾਨਕ ਸੈਲਾਨੀਆਂ ਨੇ ਬਣਾਈ ਹੈ। ਇਹ ਦੇਖਿਆ ਜਾ ਸਕਦਾ ਹੈ ਕਿ ਕਰੈਸ਼ ਹੋਣ ਤੋਂ ਪਹਿਲਾਂ ਹੈਲੀਕਾਪਟਰ ਬਹੁਤ ਨੀਵੀਂ ਉਡਾਣ ਭਰ ਰਿਹਾ ਸੀ ਅਤੇ ਉੱਥੇ ਸੰਘਣੇ ਬੱਦਲ ਸਨ। ਮੰਨਿਆ ਜਾ ਰਿਹਾ ਹੈ ਕਿ ਬੁੱਧਵਾਰ ਨੂੰ ਜਦੋਂ ਇਹ ਹੈਲੀਕਾਪਟਰ ਕਰੈਸ਼ ਹੋਇਆ ਤਾਂ ਮੌਸਮ ਬਹੁਤ ਖਰਾਬ ਸੀ ਅਤ ਪਾਇਲਟ ਨੂੰ ਦੇਖਣ 'ਚ ਕਾਫੀ ਦਿੱਕਤ ਹੋਈ।