Challan For Riding Bike In Slippers:  ਮੋਟਰ ਵਾਹਨ ਚਾਲਕਾਂ ਨੂੰ ਟ੍ਰੈਫਿਕ ਨਾਲ ਸਬੰਧਤ ਸਾਰੇ ਜ਼ਰੂਰੀ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸ ਦੇ ਦੋ ਫਾਇਦੇ ਹੋਣਗੇ, ਪਹਿਲਾ ਇਹ ਕਿ ਸੁਰੱਖਿਅਤ ਟ੍ਰੈਫਿਕ ਮਾਹੌਲ ਸਿਰਜਿਆ ਜਾਵੇਗਾ ਅਤੇ ਦੂਜਾ ਇਹ ਕਿ ਪੁਲਿਸ ਤੁਹਾਨੂੰ ਚਲਾਨ ਨਹੀਂ ਕਰੇਗੀ। ਨਹੀਂ ਤਾਂ ਟਰੈਫਿਕ ਨਾਲ ਸਬੰਧਤ ਨਿਯਮਾਂ ਦੀ ਉਲੰਘਣਾ ਕਰਨ ’ਤੇ ਪੁਲਿਸ ਵੱਲੋਂ ਚਲਾਨ ਕੱਟਿਆ ਜਾਂਦਾ ਹੈ, ਜਿਸ ਦਾ ਜੁਰਮਾਨਾ ਵੀ ਬਹੁਤ ਜ਼ਿਆਦਾ ਹੋ ਸਕਦਾ ਹੈ। ਇਸ ਤੋਂ ਇਲਾਵਾ ਕੁਝ ਮਾਮਲਿਆਂ ਵਿੱਚ ਜੇਲ੍ਹ ਵੀ ਜਾਣਾ ਪੈ ਸਕਦਾ ਹੈ। ਅਜਿਹੇ 'ਚ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਚਲਾਨ ਨਾ ਕੱਟਿਆ ਜਾਵੇ ਤਾਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ।


ਹਾਲਾਂਕਿ, ਕੁਝ ਟ੍ਰੈਫਿਕ ਨਿਯਮ ਹਨ ਜਿਨ੍ਹਾਂ ਬਾਰੇ ਜ਼ਿਆਦਾਤਰ ਲੋਕਾਂ ਨੂੰ ਪਤਾ ਨਹੀਂ ਹੈ ਅਤੇ ਉਹ ਮਹਿਸੂਸ ਕਰਦੇ ਹਨ ਕਿ ਉਹ ਸਾਰੇ ਨਿਯਮਾਂ ਦੀ ਪਾਲਣਾ ਕਰਕੇ ਯਾਤਰਾ ਕਰ ਰਹੇ ਹਨ। ਉਨ੍ਹਾਂ ਨੂੰ ਇਹ ਵੀ ਪਤਾ ਨਹੀਂ ਹੁੰਦਾ ਕਿ ਉਹ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ ਅਤੇ ਫਿਰ ਜਦੋਂ ਟ੍ਰੈਫਿਕ ਪੁਲਿਸ ਉਨ੍ਹਾਂ ਨੂੰ ਫੜਦੀ ਹੈ ਤਾਂ ਉਨ੍ਹਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਉਨ੍ਹਾਂ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਹੈ।


ਚੱਪਲਾਂ ਪਾ ਕੇ ਦੋਪਹੀਆ ਵਾਹਨ ਚਲਾਉਣ 'ਤੇ ਪਾਬੰਦੀ


ਅਜਿਹਾ ਹੀ ਇੱਕ ਟ੍ਰੈਫਿਕ ਨਿਯਮ ਸਲੀਪਰ ਜਾਂ ਚੱਪਲਾਂ ਪਾ ਕੇ ਦੋਪਹੀਆ ਵਾਹਨ ਨਾ ਚਲਾਉਣ ਬਾਰੇ ਹੈ, ਜਿਸ ਬਾਰੇ ਸ਼ਾਇਦ ਬਹੁਤ ਘੱਟ ਲੋਕ ਜਾਣਦੇ ਹਨ। ਦਰਅਸਲ ਮੌਜੂਦਾ ਟ੍ਰੈਫਿਕ ਨਿਯਮਾਂ ਅਨੁਸਾਰ ਦੋਪਹੀਆ ਵਾਹਨਾਂ ਨੂੰ ਸਲੀਪਰ ਜਾਂ ਚੱਪਲਾਂ ਪਾ ਕੇ ਚਲਾਉਣ ਦੀ ਇਜਾਜ਼ਤ ਨਹੀਂ ਹੈ। ਦੋਪਹੀਆ ਵਾਹਨ ਚਲਾਉਂਦੇ ਸਮੇਂ ਪੂਰੀ ਤਰ੍ਹਾਂ ਬੰਦ ਜੁੱਤੀਆਂ ਪਹਿਨਣੀਆਂ ਜ਼ਰੂਰੀ ਹਨ। ਅਜਿਹਾ ਨਾ ਕਰਨ 'ਤੇ 1000 ਰੁਪਏ ਦਾ ਜੁਰਮਾਨਾ ਹੋ ਸਕਦਾ ਹੈ।
ਇਸ ਦੇ ਨਾਲ ਹੀ ਬਾਈਕ ਜਾਂ ਸਕੂਟਰ ਚਲਾਉਂਦੇ ਸਮੇਂ ਪੈਂਟ ਅਤੇ ਕਮੀਜ਼ ਜਾਂ ਟੀ-ਸ਼ਰਟ ਪਹਿਨਣੀ ਵੀ ਜ਼ਰੂਰੀ ਹੈ। ਇਸ ਨਿਯਮ ਦੀ ਉਲੰਘਣਾ ਕਰਨ 'ਤੇ ਜੁਰਮਾਨਾ ਵੀ ਲੱਗ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਆਮ ਨਿਯਮਾਂ ਦੀ ਗੱਲ ਕਰੀਏ ਤਾਂ ਬਾਈਕ 'ਤੇ ਹੈਲਮੇਟ ਨਾ ਪਾਉਣ 'ਤੇ 1000 ਰੁਪਏ ਦਾ ਜ਼ੁਰਮਾਨਾ ਹੈ। ਇਸ ਦੇ ਨਾਲ ਹੀ ਜੇਕਰ ਤੁਹਾਡੇ ਕੋਲ ਬਾਈਕ ਨਾਲ ਸਬੰਧਤ ਦਸਤਾਵੇਜ਼ ਨਹੀਂ ਹਨ ਤਾਂ ਵੀ ਹਜ਼ਾਰਾਂ ਰੁਪਏ ਦਾ ਜੁਰਮਾਨਾ ਲਾਇਆ ਜਾ ਸਕਦਾ ਹੈ।