ਢਿੱਗਾਂ ਡਿੱਗਣ ਕਾਰਨ ਚੰਡੀਗੜ੍ਹ-ਮਨਾਲੀ ਹਾਈਵੇਅ ਬੰਦ, ਰੂਟ ਕੀਤੇ ਡਾਈਵਰਟ
ਚੰਡੀਗੜ੍ਹ-ਮਨਾਲੀ ਦਾ ਨੈਸ਼ਨਲ ਹਾਈਵੇ-21 ਇੱਕ ਵਾਰ ਫਿਰ ਢਿੱਗਾਂ ਡਿੱਗਣ ਕਾਰਨ ਬੰਦ ਹੋ ਗਿਆ ਹੈ। ਕਰੀਬ 7 ਮੀਲ ਤੱਕ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਚੁੱਕੀ ਹੈ। ਪਹਾੜਾਂ ਤੋਂ ਲਗਾਤਾਰ ਚੱਟਾਨਾਂ ਡਿੱਗ ਰਹੀਆਂ ਹਨ
Chandigarh Manali Highway close: ਚੰਡੀਗੜ੍ਹ-ਮਨਾਲੀ ਦਾ ਨੈਸ਼ਨਲ ਹਾਈਵੇ-21 ਇੱਕ ਵਾਰ ਫਿਰ ਢਿੱਗਾਂ ਡਿੱਗਣ ਕਾਰਨ ਬੰਦ ਹੋ ਗਿਆ ਹੈ। ਕਰੀਬ 7 ਮੀਲ ਤੱਕ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਚੁੱਕੀ ਹੈ। ਪਹਾੜਾਂ ਤੋਂ ਲਗਾਤਾਰ ਚੱਟਾਨਾਂ ਡਿੱਗ ਰਹੀਆਂ ਹਨ ਜਿਸ ਕਾਰਨ ਪਿਛਲੇ 14 ਘੰਟਿਆਂ ਤੋਂ ਹਾਈਵੇਅ ਨੂੰ ਬਹਾਲ ਨਹੀਂ ਕੀਤਾ ਜਾ ਸਕਿਆ।
ਢਿੱਗਾਂ ਡਿੱਗਣ ਕਾਰਨ ਕਈ ਕਿਲੋਮੀਟਰ ਤੱਕ ਵਾਹਨਾਂ ਦਾ ਜਾਮ ਲੱਗ ਚੁੱਕਿਆ ਹੈ, ਪੁਲਿਸ ਵਿਭਾਗ ਦੇ ਮੁਲਾਜ਼ਮ ਵੀ ਮੌਕੇ 'ਤੇ ਤਾਇਨਾਤ ਹਨ। ਸੜਕ ਨੂੰ ਖੁਲ੍ਹਵਾਉਣ ਲਈ ਜੇਸੀਬੀ ਮਸ਼ੀਨਾਂ ਰਾਹੀਂ ਕੰਮ ਕੀਤਾ ਜਾ ਰਿਹਾ ਹੈ। ਦੁਪਹਿਰ ਤੱਕ ਸੜਕ ਖੋਲ੍ਹਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।ਛੋਟੇ ਵਾਹਨ ਮੰਡੀ ਤੋਂ ਕੁੱਲੂ ਵਾਇਆ ਕਟੌਲਾ ਤੇ ਕੁੱਲੂ ਤੋਂ ਚੈਲ ਚੌਕ ਰਾਹੀਂ ਮੰਡੀ ਲਈ ਭੇਜੇ ਜਾ ਰਹੇ ਹਨ।
ਡੀਸੀ ਮੰਡੀ ਅਰਿੰਦਮ ਚੌਧਰੀ ਨੇ ਜਾਣਕਾਰੀ ਦਿੱਤੀ ਕਿ ਸੜਕ ਨੂੰ ਖੁਲਵਾਉਣ ਦਾ ਕੰਮ ਚੱਲ ਰਿਹਾ ਹੈ ਅਤੇ ਜਲਦ ਹੀ ਹਾਈਵੇ ਨੂੰ ਖੋਲ੍ਹ ਦਿੱਤਾ ਜਾਵੇਗਾ।
Before You Go
Longowal Rally ਦੇ ਸਥਾਨ ’ਤੇ ਘਮਸਾਨ, Shiromani Akali Dal ਤੇ Punarsurjit ਧੜਾ ਆਹਮੋ-ਸਾਹਮਣੇ | Abp Sanjha
ਟ੍ਰੈਂਡਿੰਗ ਟੌਪਿਕ





















