ਪੜਚੋਲ ਕਰੋ
Advertisement
ਨੌਦੀਪ ਨੂੰ ਮਿਲਣ ਦੀ ਚੰਦਰ ਸ਼ੇਖਰ ਨੂੰ ਵੀ ਨਹੀਂ ਮਿਲੀ ਇਜਾਜ਼ਤ, ਜਾਣਗੇ ਕੋਰਟ
ਭੀਮ ਆਰਮੀ ਦੇ ਮੁੱਖੀ ਚੰਦਰਸ਼ੇਖਰ ਰਾਵਣ ਅੱਜ ਨੌਦੀਪ ਕੌਰ ਨੂੰ ਮਿਲਣ ਲਈ ਜੇਲ੍ਹ ਪਹੁੰਚੇ ਪਰ ਉਨ੍ਹਾਂ ਨੂੰ ਨੌਦੀਪ ਨਾਲ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਕਿਸਾਨ ਮਜ਼ਦੂਰ ਸੰਗਠਨ ਦੀ ਨੇਤਾ ਨੌਦੀਪ ਕੌਰ ਨੂੰ ਪੁਲਿਸ ਨੇ ਕਿਸਾਨ ਅੰਦੋਲਨ ਦੌਰਾਨ ਗ੍ਰਿਫ਼ਤਾਰ ਕਰ ਲਿਆ।
ਕਰਨਾਲ: ਭੀਮ ਆਰਮੀ ਦੇ ਮੁੱਖੀ ਚੰਦਰਸ਼ੇਖਰ ਰਾਵਣ ਅੱਜ ਨੌਦੀਪ ਕੌਰ ਨੂੰ ਮਿਲਣ ਲਈ ਜੇਲ੍ਹ ਪਹੁੰਚੇ ਪਰ ਉਨ੍ਹਾਂ ਨੂੰ ਨੌਦੀਪ ਨਾਲ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਕਿਸਾਨ ਮਜ਼ਦੂਰ ਸੰਗਠਨ ਦੀ ਨੇਤਾ ਨੌਦੀਪ ਕੌਰ ਨੂੰ ਪੁਲਿਸ ਨੇ ਕਿਸਾਨ ਅੰਦੋਲਨ ਦੌਰਾਨ ਗ੍ਰਿਫ਼ਤਾਰ ਕਰ ਲਿਆ।
ਚੰਦਰ ਸ਼ੇਖਰ ਨੇ ਜੇਲ ਸੁਪਰਡੈਂਟ ਨਾਲ ਮੁਲਾਕਾਤ ਵੀ ਕੀਤੀ ਤੇ ਨੌਦੀਪ ਨੂੰ ਮਿਲੀ ਦੀ ਇਜਾਜ਼ਤ ਮੰਗੀ, ਪਰ ਉਨ੍ਹਾਂ ਨੂੰ ਆਗਿਆ ਨਹੀਂ ਮਿਲੀ। ਇਸ ਮਗਰੋਂ ਉਨ੍ਹਾਂ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਇੱਕ ਹਵਾਲਾਤੀ ਨੂੰ ਜੇਲ੍ਹ ਵਿੱਚ ਜੋ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ, ਉਹ ਵੀ ਨੌਦੀਪ ਕੌਰ ਨੂੰ ਨਹੀਂ ਮਿਲ ਰਹੀਆਂ, ਇਸ ਨੂੰ ਲੈ ਕੇ ਉਹ ਕੋਰਟ ਵੀ ਜਾਣਗੇ।
ਦੱਸ ਦਈਏ ਕਿ ਨੌਦੀਪ ਕੌਰ ਤੇ ਸੋਨੀਪਤ ਵਿੱਚ ਵੱਖ-ਵੱਖ 3 ਮਾਮਲਿਆਂ ਵਿੱਚ FIR ਦਰਜ ਕੀਤੀ ਹੈ। ਫਿਲਹਾਲ ਉਸ ਨੂੰ ਕਰਨਾਲ ਜੇਲ੍ਹ ਵਿੱਚ ਬੰਦ ਕੀਤਾ ਗਿਆ ਹੈ। ਹੁਣ ਦੇਖਣਾ ਇਹ ਹੋਏਗਾ ਕਿ ਇਹ ਮਾਮਲਾ ਕਦੋਂ ਸ਼ਾਂਤ ਹੁੰਦਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਦੇਸ਼
ਪਟਿਆਲਾ
Advertisement