ਪੜਚੋਲ ਕਰੋ
Advertisement
ਕੁਝ ਵੱਡਾ ਕਰਨ ਦੀ ਤਿਆਰੀ ‘ਚ ਲੱਗ ਰਿਹਾ ਇਸਰੋ, ਸੰਗਠਨ ਪ੍ਰਧਾਨ ਦਾ ਇਸ਼ਾਰਾ
ਇਸਰੋ ਦੇ ਪ੍ਰਧਾਨ ਕੇ. ਸਿਵਨ ਨੇ ਵੀਰਵਾਰ ਨੂੰ ਕਿਹਾ ਕਿ ਭਵਿੱਖ ‘ਚ ਚੰਦਰ ਮੁਹਿੰਮ ਲਈ ਯੋਜਨਾਵਾਂ ‘ਤੇ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਚੰਦਰਯਾਨ-2 ਦਾ ਆਰਬਿਟਰ ਚੰਗੇ ਤਰੀਕੇ ਨਾਲ ਕੰਮ ਕਰ ਰਿਹਾ ਹੈ।
ਅਹਿਮਦਾਬਾਦ: ਇਸਰੋ ਦੇ ਪ੍ਰਧਾਨ ਕੇ. ਸਿਵਨ ਨੇ ਵੀਰਵਾਰ ਨੂੰ ਕਿਹਾ ਕਿ ਭਵਿੱਖ ‘ਚ ਚੰਦਰ ਮੁਹਿੰਮ ਲਈ ਯੋਜਨਾਵਾਂ ‘ਤੇ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਚੰਦਰਯਾਨ-2 ਦਾ ਆਰਬਿਟਰ ਚੰਗੇ ਤਰੀਕੇ ਨਾਲ ਕੰਮ ਕਰ ਰਿਹਾ ਹੈ। ਇਹ ਪੁੱਛਣ ‘ਤੇ ਕਿ ਕੀ ਇਸਰੋ ਦੇ ਚੰਦਰਯਾਨ-2 ਦੇ ਲੈਂਡਰ ਦੇ ਹਾਰਡ ਲੈਂਡਿੰਗ ਤੋਂ ਬਾਅਦ ਇਸ ਤਰ੍ਹਾਂ ਦੀ ਕੋਈ ਹੋਰ ਪਲਾਨਿੰਗ ਹੈ ਤਾਂ ਸਿਵਨ ਨੇ ਕਿਹਾ, “ਅਸੀਂ ਭਵਿੱਖ ਲਈ ਵੱਡੀ ਯੋਜਨਾ ਤਿਆਰ ਕਰ ਰਹੇ ਹਾਂ।”
ਉਨ੍ਹਾਂ ਨੇ ਨਗਰ ਦੇ ਹਵਾਈ ਅੱਡੇ ‘ਤੇ ਪੱਤਰਕਾਰਾਂ ਨੂੰ ਕਿਹਾ, “ਵਿਕਰਮ ਲੈਂਡਰ ਨਾਲ ਕੀ ਗਲਤ ਹੋਇਆ, ਇਸ ਦਾ ਪਤਾ ਲਾਉਣ ਲਈ ਨੈਸ਼ਨਲ ਪੱਧਰ ‘ਤੇ ਕਮੇਟੀ ਦਾ ਗਠਨ ਕੀਤਾ ਗਿਆ ਹੈ। ਕਮੇਟੀ ਦੀ ਰਿਪੋਰਟ ਸੌਂਪਦੇ ਹੀ ਅਸੀਂ ਇਸ ‘ਤੇ ਕੰਮ ਕਰਾਂਗੇ ਕਿ ਭਵਿੱਖ ‘ਚ ਕੀ ਕੀਤਾ ਜਾਵੇ।”
ਉਨ੍ਹਾਂ ਨੇ ਕਿਹਾ ਕਿ ਐਲਾਨ ਕਰਨ ਤੋਂ ਪਹਿਲਾਂ ਜ਼ਰੂਰੀ ਮਨਜ਼ੂਰੀਆ ਹਾਸਲ ਕਰਨਾ ਤੇ ਸਾਰੀਆਂ ਪ੍ਰਕ੍ਰਿਆਵਾਂ ਨੂੰ ਅੰਤਮ ਰੂਪ ਦੇਣਾ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਸਾਫ਼ ਕੀਤਾ ਕਿ ਇਸਰੋ ਨੂੰ ਲੈਂਡਰ ਤੋਂ ਅਜੇ ਤਕ ਕੋਈ ਸਿਗਨਲ ਨਹੀਂ ਮਿਲਿਆ ਹੈ।
ਉਨ੍ਹਾਂ ਕਿਹਾ ਕਿ ਦੇਸ਼ ਦੀ ਪੁਲਾੜ ਏਜੰਸੀ ਨੇ ਆਉਣ ਵਾਲੇ ਮਹੀਨਿਆਂ ਤੇ ਸਾਲਾਂ ਲਈ ਕਈ ਮਿਸ਼ਨ ਤਿਆਰ ਕੀਤੇ ਹਨ। ਗਗਨਯਾਨ 2022 ਲੌਂਚ ਹੋਣ ਵਾਲਾ ਹੈ ਜਿਸ ਦਾ ਮਕਸਦ ਤਿੰਨ ਪੁਲਾੜ ਯਾਤਰੀਆਂ ਨੂੰ ਪੁਲਾੜ ‘ਚ ਭੇਜਣਾ ਤੇ ਉਨ੍ਹਾਂ ਨੂੰ ਸੁਰੱਖਿਅਤ ਲੈ ਕੇ ਆਉਣਾ ਹੈ। ਸਿਵਨ ਨੇ ਕਿਹਾ, “ਪ੍ਰਧਾਨ ਮੰਤਰੀ ਦੇ ਐਲਾਨ ਮੁਤਾਬਕ ਸਾਨੂੰ 2022 ਤਕ ਇਸ ‘ਚ ਕਾਮਯਾਬੀ ਹਾਸਲ ਕਰਨੀ ਹੈ।”ISRO Chief K Sivan: Maybe after the committees submits the report, we'll work on the future plan. Necessary approvals and other processes are required. We are working on that. https://t.co/mFe3B40pnT
— ANI (@ANI) September 26, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਵਿਸ਼ਵ
ਸਿਹਤ
Advertisement