Chandrayaan 3 Moon Landing: ਭਾਰਤ ਚੰਦਰਮਾ 'ਤੇ ਇਤਿਹਾਸ ਰਚਣ ਲਈ ਤਿਆਰ ਹੈ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਚੰਦਰਮਾ ਦੇ ਦੱਖਣੀ ਧਰੁਵ 'ਤੇ ਚੰਦਰਯਾਨ 3 ਦੀ ਲੈਂਡਿੰਗ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।


ਦੱਸ ਦਈਏ ਕਿ ਪੂਰੇ ਦੇਸ਼ ਦੀਆਂ ਨਜ਼ਰਾਂ ਚੰਦਰਯਾਨ-3 ਦੀ ਸੋਫਟ ਲੈਂਡਿੰਗ ਤੇ ਟਿਕੀਆਂ ਹੋਈਆਂ ਹਨ। ਉੱਥੇ ਹੀ ਇਸਰੋ ਵਲੋਂ ਯੂਟਿਊਬ 'ਤੇ ਇਸ ਦੀ ਲਾਈਵ ਸਟ੍ਰੀਮਿੰਗ ਕੀਤੀ ਜਾ ਰਹੀ ਹੈ ਜਿਸ ਨੂੰ ਹੁਣ ਤੱਕ 5228936 ਲੋਕ ਦੇਖ ਚੁੱਕੇ ਹਨ। ਇਸ ਦੇ ਨਾਲ ਹੀ #Chandrayaan3 ਦੀ ਲਾਈਵ ਸਟ੍ਰੀਮ ਨੇ 3.4 ਮਿਲੀਅਨ ਦਰਸ਼ਕਾਂ ਦੇ ਸਪੈਨਿਸ਼ ਸਟ੍ਰੀਮਰ ਇਬਈ ਦਾ ਵਿਸ਼ਵ ਰਿਕਾਰਡ ਤੋੜ ਦਿੱਤਾ ਹੈ।







ਜੇਕਰ ਚੰਦਰਯਾਨ-3 ਸਫਲਤਾਪੂਰਵਕ ਦੱਖਣੀ ਧਰੁਵ 'ਤੇ ਲੈਂਡਿੰਗ ਕਰਦਾ ਹੈ ਤਾਂ ਭਾਰਤ ਅਜਿਹਾ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਜਾਵੇਗਾ। ਇਸ ਦੇ ਨਾਲ ਹੀ ਭਾਰਤ ਤੋਂ ਪਹਿਲਾਂ ਚੀਨ, ਅਮਰੀਕਾ ਅਤੇ ਤਤਕਾਲੀ ਸੋਵੀਅਤ ਸੰਘ ਚੰਦਰਮਾ ਦੀ ਸਤ੍ਹਾ 'ਤੇ ਸਾਫਟ ਲੈਂਡਿੰਗ ਕਰ ਚੁੱਕੇ ਹਨ। 


ਸਮਾਚਾਰ ਏਜੰਸੀ ਪੀਟੀਆਈ ਦੇ ਅਨੁਸਾਰ, 600 ਕਰੋੜ ਰੁਪਏ ਦੇ ਚੰਦਰਯਾਨ-3 ਮਿਸ਼ਨ ਨੂੰ 14 ਜੁਲਾਈ ਨੂੰ ਲਾਂਚ ਵਹੀਕਲ ਮਾਰਕ-3 (LVM-III) ਰਾਕੇਟ ਰਾਹੀਂ ਲਾਂਚ ਕੀਤਾ ਗਿਆ ਸੀ। ਹੁਣ ਤੱਕ ਇਸ ਨੇ 41 ਦਿਨਾਂ ਦੀ ਯਾਤਰਾ ਕੀਤੀ ਹੈ।


 


 ਇਹ ਵੀ ਪੜ੍ਹੋ: Ludhiana ਦੇ ਸਰਕਾਰੀ ਸਕੂਲ 'ਚ ਵੱਡਾ ਹਾਦਸਾ, ਸਕੂਲ ਦੀ ਛੱਤ ਡਿੱਗਣ ਕਾਰਨ ਇੱਕ ਅਧਿਆਪਕ ਦੀ ਮੌਤ, ਹਰਜੋਤ ਬੈਂਸ ਨੇ ਟਵੀਟ ਕਰ ਕੇ ਦਿੱਤੀ ਜਾਣਕਾਰੀ


ਇਸਰੋ ਨੇ ਕੀ ਕਿਹਾ?


ਇਸਰੋ ਨੇ ਮੰਗਲਵਾਰ (22 ਅਗਸਤ) ਨੂੰ ਲੈਂਡਰ 'ਤੇ ਕੈਮਰਿਆਂ ਦੁਆਰਾ ਲਈਆਂ ਗਈਆਂ ਚੰਦਰਮਾ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਕਿਹਾ, "ਮਿਸ਼ਨ ਤੈਅ ਸਮੇਂ ਅਨੁਸਾਰ ਚੱਲ ਰਿਹਾ ਹੈ। ਸਿਸਟਮ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ। ਚੰਦਰਯਾਨ-3 ਕਿਸੇ ਵੀ ਰੁਕਾਵਟ ਤੋਂ ਬਿਨਾਂ ਲਗਾਤਾਰ ਅੱਗੇ ਵੱਧ ਰਿਹਾ ਹੈ।'ਮਿਸ਼ਨ ਆਪ੍ਰੇਸ਼ਨ ਕੰਪਲੈਕਸ' (MOX) ਊਰਜਾ ਅਤੇ ਉਤਸ਼ਾਹ ਨਾਲ ਭਰਪੂਰ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: Chandrayaan 3 Moon Landing: ਚੰਦਰਯਾਨ-3 ਦੀ ਲੈਂਡਿੰਗ ਤੋਂ ਪਹਿਲਾਂ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਜਾਰੀ ਕੀਤੇ ਇਹ ਨਿਰਦੇਸ਼