Chandrayaan 3 Landing on Moon: ਚੰਦਰਯਾਨ-3 (Chandrayaan-3) ਦੇ 23 ਅਗਸਤ ਨੂੰ ਚੰਦਰਮਾ 'ਤੇ ਸਾਫਟ ਲੈਂਡਿੰਗ ਤੋਂ ਬਾਅਦ ਰੋਵਰ ਪ੍ਰਗਿਆਨ  (Rover Prgyan) ਵੀ ਲੈਂਡਰ ਵਿਕਰਮ (Lander Vikram) ਤੋਂ ਬਾਹਰ ਆ ਗਿਆ। ਲੈਂਡਿੰਗ ਦੇ ਕਰੀਬ 2.30 ਘੰਟੇ ਬਾਅਦ ਪ੍ਰਗਿਆਨ ਬਾਹਰ ਆਇਆ। ਧੂੜ ਦੇ ਪੂਰੀ ਤਰ੍ਹਾਂ ਨਾਲ ਖ਼ਤਮ ਹੋਣ ਤੋਂ ਬਾਅਦ ਇਸਰੋ ਨੇ ਪ੍ਰਗਿਆਨ ਨੂੰ ਇਸਰੋ ਨੇ ਵਿਕਰਮ ਤੋਂ ਬਾਹਰ ਕੱਢਿਆ। ਪ੍ਰਗਿਆਨ ਨੇ ਚੰਦਰਮਾ 'ਤੇ ਅਸ਼ੋਕ ਪਿੱਲਰ ਅਤੇ ਇਸਰੋ ਦੇ ਨਿਸ਼ਾਨ ਛੱਡੇ ਦਿੱਤੇ ਹਨ।



ਲੈਂਡਰ ਵਿਕਰਮ ਦੀ ਸਾਫਟ ਲੈਂਡਿੰਗ ਤੋਂ ਬਾਅਦ ਅਗਲਾ ਕੰਮ ਉਸ ਦੀ ਗੋਦ 'ਚ ਬੈਠੇ ਰੋਵਰ ਪ੍ਰਗਿਆਨ ਨੂੰ ਬਾਹਰ ਕੱਢਣਾ ਸੀ। ਹੁਣ ਅਸਲੀ ਮਿਸ਼ਨ ਸ਼ੁਰੂ ਹੋਵੇਗਾ ਤੇ ਵਿਕਰਮ ਅਤੇ ਪ੍ਰਗਿਆਨ ਇਕੱਠੇ ਚੰਦਰਮਾ ਦੇ ਦੱਖਣੀ ਧਰੁਵ ਦੀ ਸਥਿਤੀ ਬਾਰੇ ਦੱਸਣਗੇ। ਇਸਰੋ ਮੁਤਾਬਕ ਰੋਵਰ ਪ੍ਰਗਿਆਨ ਲੈਂਡਰ ਵਿਕਰਮ ਤੋਂ ਬਾਹਰ ਆ ਗਿਆ ਹੈ ਤੇ ਚੰਦਰਮਾ 'ਤੇ ਅਸ਼ੋਕ ਪਿੱਲਰ ਅਤੇ ਇਸਰੋ ਦੇ ਪੈਰਾਂ ਦੇ ਨਿਸ਼ਾਨ ਛੱਡ ਦਿੱਤੇ ਗਏ ਹਨ। ਪ੍ਰਗਿਆਨ ਹੁਣ ਚੰਦਰਮਾ 'ਤੇ 14 ਦਿਨਾਂ ਤੱਕ ਅਧਿਐਨ ਕਰੇਗਾ ਤੇ ਡਾਟਾ ਇਕੱਠਾ ਕਰਕੇ ਲੈਂਡਰ ਵਿਕਰਮ ਨੂੰ ਭੇਜੇਗਾ। ਇੱਥੋਂ ਜ਼ਮੀਨ 'ਤੇ ਬੈਠੇ ਇਸਰੋ ਦੇ ਵਿਗਿਆਨੀਆਂ ਨੂੰ ਸਾਰੀ ਜਾਣਕਾਰੀ ਭੇਜੀ ਜਾਵੇਗੀ।



ਰੋਵਰ ਪ੍ਰਗਿਆਨ ਕਿਵੇਂ ਚੰਦ ਉੱਤੇ ਛੱਡ ਰਿਹੈ ਦੇਸ਼ ਦੇ ਨਿਸ਼ਾਨ? 



ਜਿਵੇਂ-ਜਿਵੇਂ ਰੋਵਰ ਪ੍ਰਗਿਆਨ ਅੱਗੇ ਵਧ ਰਿਹਾ ਹੈ, ਇਹ ਚੰਦਰਮਾ ਦੀ ਸਤ੍ਹਾ 'ਤੇ ਅਸ਼ੋਕ ਪਿੱਲਰ ਅਤੇ ਇਸਰੋ ਦੇ ਨਿਸ਼ਾਨ ਛੱਡ ਰਿਹਾ ਹੈ। ਪ੍ਰਗਿਆਨ ਦੇ ਪਹੀਏ 'ਤੇ ਇਸਰੋ ਅਤੇ ਅਸ਼ੋਕ ਥੰਮ੍ਹ ਦੇ ਨਿਸ਼ਾਨ ਬਣਾਏ ਗਏ ਹਨ, ਇਸ ਲਈ ਇਹ ਜਿਵੇਂ-ਜਿਵੇਂ ਅੱਗੇ ਵਧੇਗਾ, ਚੰਦਰਮਾ ਦੀ ਸਤ੍ਹਾ 'ਤੇ ਇਹ ਨਿਸ਼ਾਨ ਛੱਡਣਗੇ। ਇਸਰੋ ਨੇ ਚੰਦਰਯਾਨ-3 ਦੀ ਸਾਫਟ ਲੈਂਡਿੰਗ ਤੋਂ ਪਹਿਲਾਂ ਇਸ ਦੀ ਜਾਣਕਾਰੀ ਦਿੱਤੀ ਸੀ। ਇਸ ਵਿੱਚ ਰੋਵਰ ਦੇ ਇੱਕ ਪਾਸੇ ਦੇ ਪਹੀਆਂ ਉੱਤੇ ਇਸਰੋ ਦਾ ਨਿਸ਼ਾਨ ਹੈ ਅਤੇ ਦੂਜੇ ਪਾਸੇ ਪਹੀਆਂ ਉੱਤੇ ਅਸ਼ੋਕਾ ਪਿੱਲਰ ਦਾ ਚਿੰਨ੍ਹ ਹੈ।



ਲੈਂਡਿੰਗ ਦੇ ਢਾਈ ਘੰਟੇ ਬਾਅਦ ਕਿਉਂ ਬਾਹਰ ਆਇਆ ਰੋਵਰ ਪ੍ਰਗਿਆਨ?



ਚੰਦਰਯਾਨ-3 ਦੇ ਲੈਂਡਰ ਵਿਕਰਮ ਦੀ ਚੰਦਰਮਾ 'ਤੇ ਸਾਫਟ ਲੈਂਡਿੰਗ ਦੌਰਾਨ ਕਾਫੀ ਧੂੜ ਉੱਡਣ ਲੱਗੀ। ਉੱਥੇ ਧਰਤੀ ਦੇ ਮੁਕਾਬਲੇ ਗੁਰੂਤਾ ਬਹੁਤ ਘੱਟ ਹੈ, ਜਿਸ ਦੀ ਵਜ੍ਹਾ ਨਾਲ ਧਰਤੀ ਦੀ ਤਰ੍ਹਾਂ ਉੱਥੇ ਜਲਦੀ ਧੂੜ ਹੇਠਾਂ ਨਹੀਂ ਬੈਠਦੀ ਹੈ। ਇਸਰੋ ਦੇ ਵਿਗਿਆਨੀਆਂ ਨੇ ਪਹਿਲਾਂ ਧੂੜ ਦੇ ਠੀਕ ਹੋਣ ਦਾ ਇੰਤਜ਼ਾਰ ਕੀਤਾ ਅਤੇ ਫਿਰ ਰੋਵਰ ਨੂੰ ਹੇਠਾਂ ਲਿਆਂਦਾ। ਜੇ ਇਸ ਨੂੰ ਲੈਂਡਿੰਗ ਤੋਂ ਤੁਰੰਤ ਬਾਅਦ ਉਤਾਰ ਲਿਆ ਜਾਂਦਾ ਤਾਂ ਇਸ ਦੇ ਕੈਮਰਿਆਂ 'ਤੇ ਧੂੜ ਜਮ੍ਹਾ ਹੋ ਜਾਣੀ ਸੀ ਅਤੇ ਰੋਵਰ 'ਚ ਮੌਜੂਦ ਸਾਮਾਨ ਨੂੰ ਵੀ ਨੁਕਸਾਨ ਪਹੁੰਚ ਸਕਦਾ ਸੀ। ਰੋਵਰ ਨੂੰ ਮਿਸ਼ਨ ਨੂੰ ਪੂਰਾ ਕਰਨ ਵਿੱਚ ਮੁਸ਼ਕਲਾਂ ਆ ਸਕਦੀਆਂ ਸਨ।