ਫੌਜ ਦੀ ਵਰਦੀ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਹੁਣ ਇੰਡੀਅਨ ਆਰਮੀ ਵਿੱਚ ਮੂਲ ਕਾਡਰ ਅਤੇ ਨਿਯੁਕਤੀ ਦੇ ਬਾਵਜੂਦ ਬ੍ਰਿਗੇਡੀਅਰ ਅਤੇ ਇਸ ਤੋਂ ਉੱਪਰ ਦੇ ਰੈਂਕ ਦੇ ਸਾਰੇ ਅਧਿਕਾਰੀ ਇੱਕੋ ਜਿਹੀ ਵਰਦੀ ਪਹਿਨਣਗੇ ਜਦਕਿ ਕਰਨਲ ਅਤੇ ਇਸ ਤੋਂ ਹੇਠਲੇ ਰੈਂਕ ਦੇ ਅਧਿਕਾਰੀਆਂ ਦੀ ਵਰਦੀ ਵਿੱਚ ਕੋਈ ਖਾਸ ਬਦਲਾਅ ਨਹੀਂ ਹੋਵੇਗਾ ,ਜਦਕਿ ਪਹਿਲਾਂ ਅਜਿਹਾ ਨਹੀਂ ਸੀ। ਪਹਿਲੇ ਦਰਜੇ ਦੇ ਹਿਸਾਬ ਨਾਲ ਹਰੇਕ ਪੋਸਟ 'ਤੇ ਤਾਇਨਾਤ ਅਧਿਕਾਰੀਆਂ ਦੀ ਵੱਖ-ਵੱਖ ਵਰਦੀਆਂ ਸਨ। ਆਜ਼ਾਦੀ ਤੋਂ ਬਾਅਦ ਫੌਜ ਦੇ ਪਹਿਰਾਵੇ ਵਿਚ ਇਹ ਬਦਲਾਅ ਬਹੁਤ ਵੱਡਾ ਬਦਲਾਅ ਹੈ।

 

ਫਲੈਗ ਰੈਂਕ ਦੇ ਅਧਿਕਾਰੀ ਹੁਣ ਨਹੀਂ ਪਹਿਨਣਗੇ ਡੋਰੀ 

 

ਤੁਹਾਨੂੰ ਦੱਸ ਦੇਈਏ ਕਿ ਹੁਣ ਬ੍ਰਿਗੇਡੀਅਰ ਅਤੇ ਇਸ ਤੋਂ ਉੱਪਰ ਦੇ ਰੈਂਕ ਦੇ ਅਫਸਰਾਂ ਦੀ ਡਰੈੱਸ ਵਿੱਚ ਹੈੱਡਗੀਅਰ, ਸੋਲਡਰ ਰੈਂਕ ਬੈਜ, ਗੋਰਗੇਟ ਪੈਚ, ਬੈਲਟ ਅਤੇ ਜੁੱਤੀਆਂ ਇੱਕੋ ਜਿਹੀਆਂ ਹੋਣਗੀਆਂ। ਇਸ ਦੇ ਨਾਲ ਹੀ ਫਲੈਗ ਰੈਂਕ ਦੇ ਅਧਿਕਾਰੀ ਹੁਣ ਕੋਈ ਵੀ ਡੋਰੀ ਨਹੀਂ ਪਹਿਨਣਗੇ। ਇਹ ਬਦਲਾਅ 1 ਅਗਸਤ ਤੋਂ ਲਾਗੂ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਇਹ ਫੈਸਲਾ ਰੈਜੀਮੈਂਟ ਦੀਆਂ ਸੀਮਾਵਾਂ ਤੋਂ ਬਾਹਰ, ਸੀਨੀਅਰ ਲੀਡਰਸ਼ਿਪ ਦਰਮਿਆਨ ਸੇਵਾ ਮਾਮਲਿਆਂ ਵਿੱਚ ਸਾਂਝੀ ਪਛਾਣ ਅਤੇ ਪਹੁੰਚ ਨੂੰ ਉਤਸ਼ਾਹਿਤ ਕਰਨ ਅਤੇ ਮਜ਼ਬੂਤ ​​ਕਰਨ ਲਈ ਲਿਆ ਗਿਆ ਹੈ। ਇਸ ਦੇ ਨਾਲ ਹੀ ਇਹ ਭਾਰਤੀ ਫੌਜ ਦੇ ਇੱਕ ਨਿਰਪੱਖ ਅਤੇ ਨਿਆਂਪੂਰਨ ਸੰਗਠਨ ਹੋਣ ਦੇ ਕਿਰਦਾਰ ਨੂੰ ਵੀ ਮਜ਼ਬੂਤ ​​ਕਰੇਗਾ।


 

ਕੀ ਹੁੰਦੀ ਹੈ ਇਹ ਡੋਰੀ 


ਜਦੋਂ ਤੁਸੀਂ ਫੌਜ ਵਿੱਚ ਫਲੈਗ-ਰੈਂਕ ਦੇ ਅਫਸਰਾਂ ਦੀ ਡਰੈੱਸ ਨੂੰ ਧਿਆਨ ਨਾਲ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਉਨ੍ਹਾਂ ਦੇ ਮੋਢੇ 'ਤੇ ਇੱਕ ਡੋਰੀ ਬੰਨ੍ਹੀ ਹੋਈ ਹੈ। ਇਸ ਡੋਰੀ ਜਾਂ ਰੱਸੀ ਨੂੰ ਲੈਨਯਾਰਡ ਕਿਹਾ ਜਾਂਦਾ ਹੈ। ਹੁਣ ਫਲੈਗ ਰੈਂਕ ਦੇ ਅਧਿਕਾਰੀ ਆਪਣੀ ਨਵੀਂ ਡਰੈੱਸ 'ਤੇ ਕੋਈ  ਡੋਰੀ ਨਹੀਂ ਪਹਿਨਣਗੇ। ਤੁਹਾਨੂੰ ਦੱਸ ਦੇਈਏ ਕਿ ਡੋਰੀ ਦੀ ਵਰਤੋਂ ਪਹਿਲੀ ਵਾਰ 15ਵੀਂ ਸਦੀ ਦੇ ਅਖੀਰ ਵਿੱਚ ਕੀਤੀ ਗਈ ਸੀ। 

 

ਇਸ ਦਾ ਇਸਲੇਮਾਲ ਸਭ ਤੋਂ ਪਹਿਲਾਂ ਫਰਾਂਸੀਸੀ ਸਿਪਾਹੀਆਂ ਅਤੇ ਉਨ੍ਹਾਂ ਦੇ ਜਹਾਜ਼ਾਂ 'ਤੇ ਕੰਮ ਕਰਨ ਵਾਲੇ ਕਰਮਚਾਰੀਆਂ ਦੁਆਰਾ ਕੀਤਾ ਗਿਆ ਸੀ। ਕਿਹਾ ਜਾਂਦਾ ਹੈ ਕਿ ਉਸ ਸਮੇਂ ਦੌਰਾਨ ਫੌਜੀ ਇਸ ਦੀ ਮਦਦ ਨਾਲ ਲੜਾਈ ਦੌਰਾਨ ਆਪਣੇ ਹਥਿਆਰ ਸੁਰੱਖਿਅਤ ਰੱਖਦੇ ਸਨ। ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਅਸੀਂ ਜਿਸ  lanyard ਦੀ ਗੱਲ ਕਰ ਰਹੇ ਹਾਂ, ਉਸ ਦੀ ਸ਼ੁਰੂਆਤ ਫਰਾਂਸੀਸੀ ਭਾਸ਼ਾ ਦੇ ਸ਼ਬਦ ਲੈਨਿਅਰ ਤੋਂ ਹੋਈ ਹੈ। ਇਸ ਦਾ ਅਰਥ ਹੈ ਪੱਟਾ ਜਾਂ ਪੱਟੀ ਹੁੰਦਾ ਹੈ।

 

ਕਿਹੜਾ ਅਫਸਰ ਕੀ ਪਹਿਨਦਾ ਸੀ


ਇਸ ਫੈਸਲੇ ਤੋਂ ਪਹਿਲਾਂ ਸਾਰੇ ਅਧਿਕਾਰੀਆਂ ਦੀ ਡਰੈੱਸ ਉਨ੍ਹਾਂ ਦੇ ਰੈਂਕ ਦੇ ਹਿਸਾਬ ਨਾਲ ਵੱਖਰੀ ਸੀ। ਜਿਨ੍ਹਾਂ ਦੀ ਡਰੈੱਸ ਬਦਲੇਗੀ , ਉਨ੍ਹਾਂ ਵਿਚ ਮੌਜੂਦਾ ਰੈਂਕ ਦੇ ਹਿਸਾਬ ਨਾਲ ਫੌਜ ਵਿਚ ਸਭ ਤੋਂ ਉੱਚਾ ਰੈਂਕ ਜਨਰਲ ਦਾ ਹੈ ਅਤੇ ਜੇਕਰ ਜਨਰਲ ਦੀ ਵਰਦੀ ਦੀ ਗੱਲ ਕਰੀਏ ਤਾਂ ਜਨਰਲ ਰੈਂਕ ਦੇ ਅਧਿਕਾਰੀ ਦੀ ਵਰਦੀ 'ਤੇ ਇਕ ਕਰਾਸ ਬੈਟਨ ਅਤੇ ਸੈਬਰ ਦੇ ਨਾਲ-ਨਾਲ ਇਕ ਸਟਾਰ ਨਾਲ ਅਸ਼ੋਕ ਥੰਮ੍ਹ ਲੱਗਿਆ ਹੁੰਦਾ ਹੈ। ਦੂਜੇ ਨੰਬਰ 'ਤੇ ਲੈਫਟੀਨੈਂਟ ਜਨਰਲ ਹਨ। ਲੈਫਟੀਨੈਂਟ ਜਨਰਲ ਦੀ ਵਰਦੀ ਅਸ਼ੋਕ ਥੰਮ ਦੇ ਨਾਲ ਬੈਟਨ ਅਤੇ ਸੈਬਰ ਕਰਾਸ ਲੱਗੀ ਹੁੰਦੀ ਹੈ। ਤੀਜੇ ਨੰਬਰ 'ਤੇ ਮੇਜਰ ਜਨਰਲ ਹੁੰਦੇ ਹਨ। ਬ੍ਰਿਗੇਡੀਅਰ ਚੌਥੇ ਨੰਬਰ 'ਤੇ ਹਨ। ਬ੍ਰਿਗੇਡੀਅਰ ਦੀ ਵਰਦੀ ਵਿੱਚ ਤਿੰਨ ਸਟਾਰ ਅਤੇ ਇੱਕ ਅਸ਼ੋਕ ਥੰਮ ਲੱਗਿਆ ਹੁੰਦਾ ਹੈ। ਹਾਲਾਂਕਿ 1 ਅਗਸਤ ਤੋਂ ਇਹ ਸਭ ਕੁਝ ਬਦਲ ਜਾਵੇਗਾ ਅਤੇ ਬ੍ਰਿਗੇਡੀਅਰ ਅਤੇ ਇਸ ਤੋਂ ਉੱਪਰ ਦੇ ਰੈਂਕ ਦੇ ਅਧਿਕਾਰੀ ਇੱਕੋਡਰੈੱਸ ਵਿੱਚ ਨਜ਼ਰ ਆਉਣਗੇ।