ਪੜਚੋਲ ਕਰੋ
ਕਰਨਾਲ 'ਚ ਹੋਈ ਭੰਨ੍ਹ-ਤੋੜ ਲਈ ਚੌਟਾਲਾ ਨੇ ਮੁੱਖ ਮੰਤਰੀ ਨੂੰ ਦੱਸਿਆ ਜ਼ਿੰਮੇਵਾਰ, ਕੇਸ ਦਰਜ ਕਰਨ ਦੀ ਕੀਤੀ ਮੰਗ
ਕਰਨਾਲ ਦੇ ਪਿੰਡ ਕੈਮਲਾ 'ਚ ਐਤਵਾਰ ਨੂੰ ਵਾਪਰੀ ਘਟਨਾ ਲਈ ਵਿਧਾਇਕ ਅਭੈ ਚੌਟਾਲਾ ਨੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਲਈ ਮੁੱਖ ਮੰਤਰੀ ਖ਼ਿਲਾਫ਼ ਕੇਸ ਦਰਜ ਹੋਣਾ ਚਾਹੀਦਾ ਹੈ।

ਕਰਨਾਲ: ਕਰਨਾਲ ਦੇ ਪਿੰਡ ਕੈਮਲਾ 'ਚ ਐਤਵਾਰ ਨੂੰ ਵਾਪਰੀ ਘਟਨਾ ਲਈ ਵਿਧਾਇਕ ਅਭੈ ਚੌਟਾਲਾ ਨੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਲਈ ਮੁੱਖ ਮੰਤਰੀ ਖ਼ਿਲਾਫ਼ ਕੇਸ ਦਰਜ ਹੋਣਾ ਚਾਹੀਦਾ ਹੈ। ਚੌਟਾਲਾ ਨੇ ਦੋਸ਼ ਲਾਇਆ ਕਿ ਆਪਣੀਆਂ ਜ਼ਿੰਮੇਵਾਰੀਆਂ ਤੋਂ ਬਚਣ ਲਈ ਮੁੱਖ ਮੰਤਰੀ ਹੋਰ ਕਿਸਾਨ ਨੇਤਾਵਾਂ ਦੇ ਨਾਮ ਲੈ ਰਹੇ ਹਨ। ਇਨੈਲੋ ਆਗੂ ਨੇ ਕਿਹਾ ਕਿ ਕਿਸਾਨਾਂ ਨੇ ਕਰਨਾਲ ਦੇ ਡਿਪਟੀ ਕਮਿਸ਼ਨਰ ਨੂੰ ਵਿਰੋਧ ਕਰਨ ਲਈ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ। ਮੁੱਖ ਮੰਤਰੀ ਨੂੰ ਆਪਣਾ ਪ੍ਰੋਗਰਾਮ ਮੁਲਤਵੀ ਕਰ ਦੇਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਪੁਲਿਸ ਨੇ ਕਿਸਾਨਾਂ ‘ਤੇ ਲਾਠੀਚਾਰਜ ਨਹੀਂ ਕੀਤਾ, ਬਲਕਿ ਭਾਜਪਾ ਦੇ ਬਦਮਾਸ਼ ਨੇਤਾਵਾਂ ਨੇ ਪੁਲਿਸ ਮੁਲਾਜ਼ਮਾਂ ਕੋਲੋਂ ਡੰਡੇ ਖੋਹਕੇ ਕਿਸਾਨਾਂ 'ਤੇ ਚਲਾਏ। ਦਰਅਸਲ, ਐਤਵਾਰ ਨੂੰ ਮੁੱਖ ਮੰਤਰੀ ਖੱਟਰ ਦਾ ਕਰਨਾਲ ਦੇ ਆਪਣੇ ਹੀ ਗ੍ਰਹਿ ਹਲਕੇ ਵਿੱਚ ਦੌਰਾ ਸੀ ਪਰ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਖੱਟਰ ਦਾ ਜ਼ੋਰਦਾਰ ਵਿਰੋਧ ਕੀਤਾ ਤੇ ਮੁੱਖ ਮੰਤਰੀ ਨੂੰ ਆਪਣਾ ਇਹ ਦੌਰਾ ਰੱਦ ਕਰਨਾ ਪਿਆ।ਗੁੱਸੇ 'ਚ ਆਏ ਕਿਸਾਨਾਂ ਨੇ ਪਹਿਲਾਂ ਤਾਂ ਹੈਲੀ ਪੈਡ ਖਰਾਬ ਕੀਤਾ ਤੇ ਫੇਰ ਪੰਡਾਲ 'ਚ ਲੱਗੀ ਸਟੇਜ ਪੁੱਟ ਸੁੱਟੀ। ਉਧਰ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ “ਕਿਸਾਨ ਮਹਾਪੰਚਾਇਤ” ਪ੍ਰੋਗਰਾਮ ਨੂੰ ਅਸਫਲ ਕਰਨ ਵਾਲਿਆ ਖਿਲਾਫ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਸਮਾਗਮ ਵਾਲੀ ਥਾਂ ਭੰਨ-ਤੋੜ ਕਰਨ ਲਈ 71 ਲੋਕਾਂ ਤੇ ਮਾਮਲਾ ਦਰਜ ਕੀਤਾ ਹੈ।
Before You Go
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
ਟ੍ਰੈਂਡਿੰਗ ਟੌਪਿਕ






















