ਪੜਚੋਲ ਕਰੋ

ਪਟਾਕਿਆਂ 'ਤੇ ਪਾਬੰਦੀ ਤੋਂ ਲੇਖਕ ਚੇਤਨ ਭਗਤ ਨੂੰ ਕਿਉਂ ਤਕਲੀਫ?

ਨਵੀਂ ਦਿੱਲੀ: ਸੁਪਰੀਮ ਕੋਰਟ ਵੱਲੋਂ ਦਿੱਲੀ ਐਨ.ਸੀ.ਆਰ. ਵਿੱਚ ਪਟਾਕੇ ਵੇਚਣ 'ਤੇ ਰੋਕ ਲਾਉਣ ਤੋਂ ਬਾਅਦ ਮਸ਼ਹੂਰ ਲੇਖਕ ਚੇਤਨ ਭਗਤ ਨੂੰ ਕਾਫੀ ਤਕਲੀਫ ਹੋ ਰਹੀ ਜਾਪਦੀ ਹੈ। ਲੇਖਕ ਨੇ ਟਵੀਟ ਕਰਦਿਆਂ ਲਿਖਿਆ ਕਿ ਸਿਰਫ ਹਿੰਦੂ ਤਿਉਹਾਰਾਂ 'ਤੇ ਹੀ ਅਜਿਹੀ ਰੋਕ ਲਾਉਣ ਦੀ ਹਿੰਮਤ ਕਿਉਂ ਵਿਖਾਈ ਜਾਂਦੀ ਹੈ..? [embed]https://twitter.com/chetan_bhagat/status/917270373049163777[/embed] ਚੇਤਨ ਨੇ ਇਸ ਪਾਬੰਦੀ ਨੂੰ ਸਿੱਧੇ ਤੌਰ 'ਤੇ ਹਿੰਦੂ-ਮੁਸਲਿਮ ਨਾਲ ਜੋੜ ਦਿੱਤਾ ਹੈ। ਕੀ ਬੱਕਰੇ ਦੀ ਕੁਰਬਾਨੀ, ਮੁਹੱਰਮ 'ਤੇ ਵਹਾਏ ਜਾਣ ਵਾਲੇ ਖ਼ੂਨ 'ਤੇ ਵੀ ਰੋਕ ਲੱਗੇਗੀ?- ਚੇਤਨ ਭਗਤ [embed]https://twitter.com/chetan_bhagat/status/917270907487379457[/embed] ਮਸ਼ਹੂਰ ਲੇਖਕ ਨੇ ਲਿਖਿਆ ਹੈ ਕਿ ਸਿਰਫ ਹਿੰਦੂ ਤਿਉਹਾਰਾਂ 'ਤੇ ਪਾਬੰਦੀ ਲਾਉਣ ਦੀ ਹਿੰਮਤ ਕਿਉਂ? ਕੀ ਬੱਕਰੇ ਦੀ ਕੁਰਬਾਨੀ, ਮੁਹੱਰਮ 'ਤੇ ਵਹਾਏ ਜਾਣ ਵਾਲੇ ਖ਼ੂਨ 'ਤੇ ਵੀ ਰੋਕ ਲੱਗੇਗੀ? ਚੇਤਨ ਨੇ ਅੱਗੇ ਕਿਹਾ ਕਿ ਬਿਨਾ ਪਟਾਕਿਆਂ ਦੇ ਦਿਵਾਲੀ ਬਿਲਕੁਲ ਉਵੇਂ ਹੀ ਹੋਵੇਗੀ ਜਿਵੇਂ ਕ੍ਰਿਸਮਸ ਟਰੀ ਬਿਨਾ ਕ੍ਰਿਸਮਸ ਤੇ ਬੱਕਰੇ ਦੀ ਕੁਰਬਾਨੀ ਤੋਂ ਬਿਨਾ ਬਕਰੀਦ। ਚੇਤਨ ਨੇ ਇੱਕ ਹੋਰ ਟਵੀਟ ਵਿੱਚ ਕਿਹਾ ਕਿ ਅੱਜ ਆਪਣੇ ਹੀ ਦੇਸ਼ ਵਿੱਚ ਉਨ੍ਹਾਂ ਬੱਚਿਆਂ ਦੇ ਹੱਥਾਂ ਵਿੱਚੋਂ ਫੁਲਝੜੀਆਂ ਖੋਹ ਲਈਆਂ ਗਈਆਂ ਹਨ। ਹੈਪੀ ਦੀਵਾਲੀ ਮੇਰੇ ਦੋਸਤ। ਪ੍ਰਦੂਸ਼ਣ ਕਰਕੇ ਲੱਗੀ ਰੋਕ ਤੁਹਾਨੂੰ ਦੱਸ ਦਈਏ ਕਿ ਸੁਪਰੀਮ ਕੋਰਟ ਨੇ ਦਿੱਲੀ ਤੇ ਇਸ ਦੇ ਗੁਆਂਢੀ ਖੇਤਰਾਂ ਵਿੱਚ ਪਟਾਕਿਆਂ 'ਤੇ ਰੋਕ ਲਾ ਦਿੱਤੀ ਹੈ। ਇਹ ਰੋਕ ਵਧ ਰਹੇ ਪ੍ਰਦੂਸ਼ਣ ਕਾਰਨ ਲੱਗੀ ਹੈ। ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਵਿੱਚ ਦਿੱਲੀ ਤੇ ਐਨ.ਸੀ.ਆਰ. ਅੰਦਰ ਕੁਝ ਸ਼ਰਤਾਂ ਨਾਲ ਪਟਾਕਿਆਂ ਦੀ ਵਿਕਰੀ 'ਤੇ ਲੱਗੀ ਰੋਕ ਨੂੰ ਹਟਾਏ ਜਾਣ ਦੇ 12 ਸਤੰਬਰ ਵਾਲੇ ਫੈਸਲੇ ਨੂੰ ਵਾਪਸ ਲੈਣ ਲਈ ਕਿਹਾ ਗਿਆ ਸੀ। ਦਿੱਲੀ-ਐਨ.ਸੀ.ਆਰ. ਨਹੀਂ ਵਿਕਣਗੇ ਪਟਾਕੇ ਦਰਅਸਲ ਦਿੱਲੀ ਵਿੱਚ ਹਰ ਸਾਲ ਦਿਵਾਲੀ ਮੌਕੇ ਪਟਾਕਿਆਂ ਕਾਰਨ ਕਾਫੀ ਪ੍ਰਦੂਸ਼ਣ ਹੁੰਦਾ ਹੈ। ਇਹ ਲੰਮੇ ਸਮੇਂ ਤੋਂ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਸੀ। ਕੌਮਾਂਤਰੀ ਸਿਹਤ ਸੰਗਠਨ (WHO) ਨੇ ਬੀਤੇ ਸਾਲ ਦਿੱਲੀ ਨੂੰ ਦੁਨੀਆਂ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿੱਚੋਂ ਇੱਕ ਦੱਸਿਆ ਸੀ। ਸਾਲ 2016 ਦੀ ਦਿਵਾਲੀ ਵਾਲੇ ਦਿਨ ਹਵਾ ਵਿੱਚ ਪ੍ਰਦੂਸ਼ਣ ਦੀ ਮਾਤਰਾ 452 ਪੀ.ਐਮ. ਸੀ, ਜੋ ਬੇਹੱਦ ਖ਼ਤਰਨਾਕ ਹੁੰਦੀ ਹੈ। 31 ਅਕਤੂਬਰ ਨੂੰ ਇਹ ਪੱਧਰ 624 ਦਰਜ ਕੀਤਾ ਗਿਆ ਸੀ। ਯਾਨੀ ਦਿੱਲੀ ਦੀ ਹਵਾ ਸਾਹ ਲੈਣ ਲਾਇਕ ਵੀ ਨਹੀਂ ਸੀ ਬਚੀ। ਪਟਾਕਿਆਂ 'ਤੇ ਰੋਕ ਕਾਰਨ ਵਪਾਰ 'ਤੇ ਪਵੇਗਾ ਮਾੜਾ ਅਸਰ ਤੁਹਾਨੂੰ ਦੱਸ ਦੇਈਏ ਕਿ ਦੀਵਾਲੀ ਮੌਕੇ ਪਟਾਕਿਆਂ ਦਾ ਵਪਾਰ ਕਾਫੀ ਵੱਡੇ ਪੱਧਰ 'ਤੇ ਹੁੰਦਾ ਹੈ। ਇੱਕ ਅੰਦਾਜ਼ੇ ਮੁਤਾਬਕ ਦਿੱਲੀ-ਐਨ.ਸੀ.ਆਰ. ਵਿੱਚ 50 ਲੱਖ ਕਿਲੋਗ੍ਰਾਮ ਪਟਾਕਿਆਂ ਦਾ ਸਟਾਕ ਮੌਜੂਦ ਹੈ, ਜਿਸ ਵਿੱਚੋਂ ਇੱਕ ਲੱਖ ਕਿੱਲੋ ਦਾ ਸਟਾਕ ਦਿੱਲੀ ਦੇ ਅੰਦਰ ਹੈ। ਪਟਾਕਾ ਵਪਾਰੀਆਂ ਕੋਲ ਭਾਰਤੀ ਫੌਜ ਨਾਲੋਂ ਜ਼ਿਆਦਾ ਬਾਰੂਦ ਦੀਵਾਲੀ ਤੋਂ ਪੰਜ ਦਿਨ ਪਹਿਲਾਂ ਔਸਤਨ ਦਿੱਲੀ-ਐਨ.ਸੀ.ਆਰ. ਵਿੱਚ 10 ਲੱਖ ਕਿਲੋਗ੍ਰਾਮ ਪਟਾਕਿਆਂ ਦੀ ਵਿਕਰੀ ਕੀਤੀ ਜਾਂਦੀ ਹੈ। ਸੁਪਰੀਮ ਕੋਰਟ ਨੇ ਰਾਜਧਾਨੀ ਵਿੱਚ ਪਟਾਕਿਆਂ ਦੇ ਇੰਨੇ ਵੱਡੇ ਸਟਾਕ 'ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਦਿੱਲੀ ਦੇ ਪਟਾਕਾ ਵਪਾਰੀਆਂ ਕੋਲ ਤਾਂ ਭਾਰਤੀ ਫੌਜ ਨਾਲੋਂ ਵੀ ਜ਼ਿਆਦਾ ਗੋਲਾ ਬਾਰੂਦ ਹੈ, ਜੋ ਪੂਰੇ ਦੇਸ਼ ਨੂੰ ਸਾੜ ਸਕਦਾ ਹੈ। ਸੁਪਰੀਮ ਕੋਰਟ ਦੇ ਇਸ ਫ਼ੈਸਲੇ 'ਤੇ ਆਮ ਆਦਮੀ ਦੀ ਪ੍ਰਤੀਕਿਰਿਆ ਤਾਂ ਰਲਵੀਂ ਮਿਲਵੀਂ ਆ ਰਹੀ ਹੈ। ਹਾਲਾਂਕਿ, ਲੋਕ ਇਸ ਗੱਲ ਤੋਂ ਖੁਸ਼ ਵਿਖਾਈ ਦਿੱਤੇ ਕਿ ਦਿਵਾਲੀ 'ਤੇ ਜਾਨਲੇਵਾ ਪ੍ਰਦੂਸ਼ਣ ਨੂੰ ਝੱਲਣਾ ਨਹੀਂ ਪਵੇਗਾ। ਦੂਜੇ ਪਾਸੇ ਕੁਝ ਲੋਕ ਇਸ ਗੱਲ ਕਾਰਨ ਸ਼ਿਕਾਇਤ ਕਰ ਰਹੇ ਸਨ ਕਿ ਬਿਨਾ ਪਟਾਕਿਆਂ ਦੇ ਕਾਹਦੀ ਦੀਵਾਲੀ...?

ਟਾਪ ਹੈਡਲਾਈਨ

ਵੱਡੀ ਖ਼ਬਰ! ਗੁਰਸਿਮਰਨ ਮੰਡ 'ਤੇ ਹਮਲਾ ਅਤੇ ਗੱਡੀ ਦੀ ਕੀਤੀ ਭੰਨਤੋੜ, ਪੈ ਗਿਆ ਭੜਥੂ; ਭੱਖਿਆ ਮਾਹੌਲ
ਵੱਡੀ ਖ਼ਬਰ! ਗੁਰਸਿਮਰਨ ਮੰਡ 'ਤੇ ਹਮਲਾ ਅਤੇ ਗੱਡੀ ਦੀ ਕੀਤੀ ਭੰਨਤੋੜ, ਪੈ ਗਿਆ ਭੜਥੂ; ਭੱਖਿਆ ਮਾਹੌਲ
Insurance Claim ਲਈ ਪਤਨੀ ਦੀ ਕਰ ਦਿੱਤੀ ਹੱਤਿਆ, ਪਤੀ ਸਮੇਤ 4 ਗ੍ਰਿਫ਼ਤਾਰ ,  ਢਾਈ ਸਾਲ ਪਹਿਲਾਂ ਹੋਇਆ ਸੀ ਲਵ ਮੈਰਿਜ
Insurance Claim ਲਈ ਪਤਨੀ ਦੀ ਕਰ ਦਿੱਤੀ ਹੱਤਿਆ, ਪਤੀ ਸਮੇਤ 4 ਗ੍ਰਿਫ਼ਤਾਰ ,  ਢਾਈ ਸਾਲ ਪਹਿਲਾਂ ਹੋਇਆ ਸੀ ਲਵ ਮੈਰਿਜ
Patna 'ਚ ਸੜਕ ਹਾਦਸੇ ਤੋਂ ਬਾਅਦ ਭਾਰੀ ਹੰਗਾਮਾ ! ਬੱਸ ਸਮੇਤ 5 ਵਾਹਨਾਂ ਨੂੰ ਲਗਾਈ ਅੱਗ, ਪੁਲਿਸ 'ਤੇ ਵੀ ਪੱਥਰਾਅ
Patna 'ਚ ਸੜਕ ਹਾਦਸੇ ਤੋਂ ਬਾਅਦ ਭਾਰੀ ਹੰਗਾਮਾ ! ਬੱਸ ਸਮੇਤ 5 ਵਾਹਨਾਂ ਨੂੰ ਲਗਾਈ ਅੱਗ, ਪੁਲਿਸ 'ਤੇ ਵੀ ਪੱਥਰਾਅ
ਤਾਬੜਤੋੜ ਗੋਲੀਬਾਰੀ ਨਾਲ ਦਹਿਲਿਆ ਆਹ ਸਕੂਲ, ਵਿਦਿਆਰਥੀ ਨੇ ਚਲਾਈਆਂ ਤਾੜਤਾੜ ਗੋਲੀਆਂ, ਇੱਕ ਦੀ ਮੌਤ; ਕਈ ਜ਼ਖ਼ਮੀ
ਤਾਬੜਤੋੜ ਗੋਲੀਬਾਰੀ ਨਾਲ ਦਹਿਲਿਆ ਆਹ ਸਕੂਲ, ਵਿਦਿਆਰਥੀ ਨੇ ਚਲਾਈਆਂ ਤਾੜਤਾੜ ਗੋਲੀਆਂ, ਇੱਕ ਦੀ ਮੌਤ; ਕਈ ਜ਼ਖ਼ਮੀ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਅਗਸਤ 2026
ਵੱਡੀ ਖ਼ਬਰ! ਗੁਰਸਿਮਰਨ ਮੰਡ 'ਤੇ ਹਮਲਾ ਅਤੇ ਗੱਡੀ ਦੀ ਕੀਤੀ ਭੰਨਤੋੜ, ਪੈ ਗਿਆ ਭੜਥੂ; ਭੱਖਿਆ ਮਾਹੌਲ
ਵੱਡੀ ਖ਼ਬਰ! ਗੁਰਸਿਮਰਨ ਮੰਡ 'ਤੇ ਹਮਲਾ ਅਤੇ ਗੱਡੀ ਦੀ ਕੀਤੀ ਭੰਨਤੋੜ, ਪੈ ਗਿਆ ਭੜਥੂ; ਭੱਖਿਆ ਮਾਹੌਲ
Sukhbir Badal  ਅਤੇ PM ਮੋਦੀ ਵਿਚਾਲੇ ਹੋਈ ਮੁਲਾਕਾਤ 'ਤੇ ਕੇਵਲ ਸਿੰਘ ਢਿੱਲੋਂ ਦਾ ਬਿਆਨ , ਕੇਜਰੀਵਾਲ ਨੇ ਵੀ ਕਸਿਆ ਤੰਜ 
Sukhbir Badal  ਅਤੇ PM ਮੋਦੀ ਵਿਚਾਲੇ ਹੋਈ ਮੁਲਾਕਾਤ 'ਤੇ ਕੇਵਲ ਸਿੰਘ ਢਿੱਲੋਂ ਦਾ ਬਿਆਨ , ਕੇਜਰੀਵਾਲ ਨੇ ਵੀ ਕਸਿਆ ਤੰਜ 
Bank Holiday : ਕੀ ਰੱਖੜੀ 'ਤੇ ਬੈਂਕ ਬੰਦ ਰਹਿਣਗੇ? ਜਾਣੋ 28 ਅਗਸਤ ਨੂੰ ਛੁੱਟੀ ਹੋਵੇਗੀ ਜਾਂ ਨਹੀਂ
Bank Holiday : ਕੀ ਰੱਖੜੀ 'ਤੇ ਬੈਂਕ ਬੰਦ ਰਹਿਣਗੇ? ਜਾਣੋ 28 ਅਗਸਤ ਨੂੰ ਛੁੱਟੀ ਹੋਵੇਗੀ ਜਾਂ ਨਹੀਂ
EMI ਨਾ ਭਰਨ 'ਤੇ ਤੁਰੰਤ ਲੌਕ ਨਹੀਂ ਹੋਵੇਗਾ ਤੁਹਾਡਾ ਫੋਨ, ਜਾਣੋ RBI ਦੇ ਨਵੇਂ ਮੋਬਾਈਲ ਲੌਕਿੰਗ ਨਿਯਮ
EMI ਨਾ ਭਰਨ 'ਤੇ ਤੁਰੰਤ ਲੌਕ ਨਹੀਂ ਹੋਵੇਗਾ ਤੁਹਾਡਾ ਫੋਨ, ਜਾਣੋ RBI ਦੇ ਨਵੇਂ ਮੋਬਾਈਲ ਲੌਕਿੰਗ ਨਿਯਮ
LPG ਸਿਲੰਡਰ ਨਾਲ ਜੁੜਿਆ ਇਹ ਜ਼ਰੂਰੀ ਕੰਮ ਜਲਦੀ ਨਿਪਟਾ ਲਓ, ਨਹੀਂ ਤਾਂ ਕੱਟਿਆ ਜਾ ਸਕਦਾ ਹੈ ਕਨੈਕਸ਼ਨ
LPG ਸਿਲੰਡਰ ਨਾਲ ਜੁੜਿਆ ਇਹ ਜ਼ਰੂਰੀ ਕੰਮ ਜਲਦੀ ਨਿਪਟਾ ਲਓ, ਨਹੀਂ ਤਾਂ ਕੱਟਿਆ ਜਾ ਸਕਦਾ ਹੈ ਕਨੈਕਸ਼ਨ
Home Tips : ਕੀ ਤੁਹਾਡੇ ਕਮਰੇ 'ਚ ਵੀ ਵਾਰ-ਵਾਰ ਆਉਂਦੀਆਂ ਹਨ ਛਿਪਕਲੀਆਂ? ਜਾਣੋ ਉਨ੍ਹਾਂ ਨੂੰ ਦੂਰ ਰੱਖਣ ਦਾ ਸਹੀ ਤਰੀਕਾ

Embed widget