Cocks get viagra: ਮਕਰ ਸੰਕ੍ਰਾਂਤੀ ਨੂੰ ਲੈ ਕੇ ਮੁਰਗਿਆਂ ਨੂੰ ਇੱਥੇ ਦਾਣੇ ਦੀ ਥਾਂ ਖੁਆਇਆ ਜਾ ਰਿਹਾ ਵਿਆਗਰਾ ਅਤੇ ਸ਼ਿਲਾਜੀਤ, ਜਾਣੋ ਵਜ੍ਹਾ
Cocks get viagra: TOI ਦੀ ਰਿਪੋਰਟ ਅਨੁਸਾਰ ਪੇਂਡੂ ਆਂਧਰਾ ਪ੍ਰਦੇਸ਼ ਵਿੱਚ ਕੁੱਕੜਾਂ ਦੀ ਲੜਾਈ ਸੰਕ੍ਰਾਂਤੀ ਦੇ ਜਸ਼ਨਾਂ ਦਾ ਇੱਕ ਅਨਿੱਖੜਵਾਂ ਅੰਗ ਹੈ ਅਤੇ ਇਹ ਲੜਾਈ ਜ਼ਿਆਦਾਤਰ ਅਣਵੰਡੇ ਗੁੰਟੂਰ, ਕ੍ਰਿਸ਼ਨਾ ਅਤੇ ਦੋ ਗੋਦਾਵਰੀ ਜ਼ਿਲ੍ਹਿਆਂ ਵਿੱਚ ਆਯੋਜਿਤ ਕੀਤੀ ਜਾਂਦੀ ਹੈ।
Cocks get viagra: ਦੇਸ਼ 'ਚ ਮਕਰ ਸੰਕ੍ਰਾਂਤੀ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਪੇਂਡੂ ਆਂਧਰਾ ਪ੍ਰਦੇਸ਼ ਵਿੱਚ ਵੀ ਇਸ ਦੀਆਂ ਤਿਆਰੀਆਂ ਤੇਜ਼ੀ ਨਾਲ ਚੱਲ ਰਹੀਆਂ ਹਨ। ਇਸ ਮੌਕੇ 'ਤੇ ਇੱਥੇ ਕੁੱਕੜਾਂ ਦੀ ਲੜਾਈ ਹੁੰਦੀ ਹੈ। ਇਸ ਕਰਕੇ ਦਾਅਵੇਦਾਰ ਤਾਕਤਵਰ ਤੇ ਮਜ਼ਬੂਤ ਹੋਣਾ ਚਾਹੀਦਾ ਹੈ ਪਰ ਇੱਕ ਵਾਇਰਲ ਬਿਮਾਰੀ ਕਰਕੇ ਬਹੁਤ ਸਾਰੇ ਚੈਂਪੀਅਨਾਂ ਨੂੰ ਲੜਨ ਵਿੱਚ ਕਾਫੀ ਦਿੱਕਤ ਹੋ ਸਕਦੀ ਹੈ, ਜਿਸ ਵਿੱਚ ਮੁਰਗਿਆਂ ਨੂੰ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਚਾਉਣ ਲਈ ਵਿਆਗਰਾ ਅਤੇ ਹੋਰ ਸਟੀਰੌਇਡ-ਲੇਸ ਭੋਜਨ ਦੇਣਾ ਪੈ ਰਿਹਾ ਹੈ।
TOI ਦੀ ਰਿਪੋਰਟ ਅਨੁਸਾਰ ਪੇਂਡੂ ਆਂਧਰਾ ਪ੍ਰਦੇਸ਼ ਵਿੱਚ ਕੁੱਕੜਾਂ ਦੀ ਲੜਾਈ ਸੰਕ੍ਰਾਂਤੀ ਦੇ ਜਸ਼ਨਾਂ ਦਾ ਇੱਕ ਅਨਿੱਖੜਵਾਂ ਅੰਗ ਹੈ ਅਤੇ ਇਹ ਲੜਾਈ ਜ਼ਿਆਦਾਤਰ ਅਣਵੰਡੇ ਗੁੰਟੂਰ, ਕ੍ਰਿਸ਼ਨਾ ਅਤੇ ਦੋ ਗੋਦਾਵਰੀ ਜ਼ਿਲ੍ਹਿਆਂ ਵਿੱਚ ਆਯੋਜਿਤ ਕੀਤੀ ਜਾਂਦੀ ਹੈ। ਇਸ ਸਾਲ ਸੰਕ੍ਰਾਂਤੀ 14, 15 ਅਤੇ 16 ਜਨਵਰੀ ਨੂੰ ਹੈ ਅਤੇ ਰਾਜ ਦੇ ਅੰਦਰੂਨੀ ਹਿੱਸਿਆਂ ਵਿੱਚ ਹਜ਼ਾਰਾਂ ਗੈਰ-ਕਾਨੂੰਨੀ ਕੁੱਕੜਾਂ ਦੀ ਲੜਾਈ ਦੇ ਅਖਾੜੇ ਪਹਿਲਾਂ ਹੀ ਖੁੱਲ੍ਹ ਚੁੱਕੇ ਹਨ, ਜਿੱਥੇ ਸਿਖਲਾਈ ਪ੍ਰਾਪਤ ਕੁੱਕੜ 'ਮੌਤ ਤੱਕ ਲੜਾਈ' ਵਿੱਚ ਸ਼ਾਮਲ ਹੁੰਦੇ ਹਨ। ਜਦਕਿ ਦਰਸ਼ਕ ਜੇਤੂ ਮੁਰਗੇ 'ਤੇ ਸੱਟਾ ਲਗਾਉਂਦੇ ਹਨ। ਤਿਉਹਾਰੀ ਸੱਟੇਬਾਜ਼ੀ ਦੌਰਾਨ ਕਰੋੜਾਂ ਰੁਪਏ ਦਾ ਲੈਣ-ਦੇਣ ਹੁੰਦਾ ਹੈ।
ਦੱਸ ਦਈਏ ਕਿ ਆਂਧਰਾ ਪ੍ਰਦੇਸ਼ 'ਚ ਮੁਰਗੇ 'ਰਾਨੀਖੇਤ' ਨਾਂ ਦੀ ਬਿਮਾਰੀ ਨਾਲ ਪੀੜਤ ਹੋ ਗਏ ਹਨ, ਜਿਸ ਕਾਰਨ ਉਹ ਕਮਜ਼ੋਰ ਹੋ ਗਏ ਹਨ ਅਤੇ ਲੜਨ ਦੀ ਸਹੀ ਹਾਲਤ 'ਚ ਨਹੀਂ ਹਨ। ਸੰਕ੍ਰਾਂਤੀ ਵਿਚ ਬਹੁਤ ਘੱਟ ਸਮਾਂ ਬਚਿਆ ਹੈ, ਇਸ ਲਈ ਕੁਝ ਮੁਰਗੀ ਪਾਲਕ ਮੁਰਗਿਆਂ ਨੂੰ ਸ਼ਿਲਾਜੀਤ, ਵਾਇਗਰਾ 100 ਅਤੇ ਵਿਟਾਮਿਨ ਖੁਆ ਕੇ ਉਨ੍ਹਾਂ ਨੂੰ ਤਾਕਤ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।
ਵੈਟਰਨਰੀ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਹਾਰਮੋਨ ਵਧਾਉਣ ਵਾਲੀਆਂ ਦਵਾਈਆਂ ਨਾ ਸਿਰਫ਼ ਪੰਛੀਆਂ ਨੂੰ ਲੰਬੇ ਸਮੇਂ ਲਈ ਅਪਾਹਜ ਬਣਾ ਸਕਦੀਆਂ ਹਨ, ਸਗੋਂ ਅਜਿਹੇ ਪਰਿਵਰਤਨ ਦਾ ਕਾਰਨ ਵੀ ਬਣ ਸਕਦੀਆਂ ਹਨ ਜੋ ਅਜਿਹੇ ਮੁਰਗਿਆਂ ਨੂੰ ਖਾਣ ਲਈ ਦੇਣਾ ਨੁਕਸਾਨਦਾਇਕ ਹੋ ਸਕਦੀਆਂ ਹਨ। ਹਾਲਾਂਕਿ ਇਹ ਹਾਰਮੋਨ-ਪ੍ਰੇਰਕ ਦਵਾਈਆਂ ਪਹਿਲੀ ਵਾਰ ਪੰਛੀਆਂ ਨੂੰ ਦਿੱਤੀਆਂ ਜਾ ਰਹੀਆਂ ਹਨ, ਪਰ ਇਹ ਸਪੱਸ਼ਟ ਨਹੀਂ ਹੈ ਕਿ ਕੀ ਅਜਿਹੀਆਂ ਦਵਾਈਆਂ ਅਸਲ ਵਿੱਚ ਲੜਨ ਵਾਲੇ ਕੁੱਕੜਾਂ ਵਿੱਚ ਲੜਨ ਦੀ ਭਾਵਨਾ ਨੂੰ ਵਧਾਉਂਦੀਆਂ ਹਨ ਜਾਂ ਨਹੀਂ।
ਇਹ ਵੀ ਪੜ੍ਹੋ: Bycott Maldives: ਜਦੋਂ ਮਾਲਦੀਵ ਦੇ ਨੇਤਾ ਨੇ PM ਮੋਦੀ ਦੇ ਲਕਸ਼ਦੀਪ ਦੌਰੇ ਦਾ ਉਡਾਇਆ ਮਜ਼ਾਕ, ਭਾਰਤੀਆਂ ਨੇ ਲਿਆ ਇੰਝ ਬਦਲਾ, ਲਗਾਈ ਕਲਾਸ