ਪੜਚੋਲ ਕਰੋ

ਕੈਪਟਨ ਵੱਲੋਂ 1984 ਸਿੱਖ ਕਤਲੇਆਮ 'ਚ ਕਾਂਗਰਸ 'ਦੋਸ਼-ਮੁਕਤ' ਕਰਾਰ

ਚੰਡੀਗੜ੍ਹ: 1984 ਦੇ ਸਿੱਖ ਕਤਲੇਆਮ ਬਾਰੇ ਰਾਹੁਲ ਗਾਂਧੀ ਵੱਲੋਂ ਕਾਂਗਰਸ ਨੂੰ 'ਦੋਸ਼-ਮੁਕਤ' ਕਰਾਰ ਦੇਣ ਤੋਂ ਬਾਅਦ ਸਿਆਸੀ ਦੂਸ਼ਣਬਾਜ਼ੀ ਵਧ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਸਿੱਖ ਕਤਲੇਆਮ ਵਿੱਚ ਰਾਹੁਲ ਗਾਂਧੀ ਦੀ ਸ਼ਮੂਲੀਅਤ ਹੋਣ ਸਬੰਧੀ ਦਿੱਤੇ ਬਿਆਨ 'ਤੇ ਆਪਣੇ ਪ੍ਰਧਾਨ ਦੇ ਪੱਖ ਵਿੱਚ ਨਿੱਤਰ ਆਏ ਹਨ। ਇੰਨਾ ਹੀ ਨਹੀਂ ਉਨ੍ਹਾਂ ਵੀ ਕਾਂਗਰਸ ਦੀ 1984 ਸਿੱਖ ਕਤਲੇਆਮ ਵਿੱਚ ਸ਼ਮੂਲੀਅਤ ਤੋਂ ਇਨਕਾਰ ਕੀਤਾ। ਮੁੱਖ ਮੰਤਰੀ ਨੇ ਆਪਣੇ ਪ੍ਰੈਸ ਬਿਆਨ ਵਿੱਚ ਕਿਹਾ ਕਿ ਆਪ੍ਰੇਸ਼ਨ ਬਲੂ ਸਟਾਰ ਸਮੇਂ ਰਾਹੁਲ ਗਾਂਧੀ ਸਕੂਲ ਵਿੱਚ ਪੜ੍ਹਦਾ ਸੀ ਅਤੇ ਉਸ ਨੂੰ ਹਰ ਗੱਲ ਲਈ ਜ਼ਿੰਮੇਵਾਰ ਠਹਿਰਾਉਣਾ ਹਾਸੋਹੀਣੀ ਗੱਲ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦੀ ਟਿੱਪਣੀ ਬੇਤੁਕੀ ਹੈ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਇਕ ਪਾਰਟੀ ਵਜੋਂ ਕਾਂਗਰਸ ਕਦੇ ਵੀ ਦੰਗਿਆਂ ਵਿੱਚ ਸ਼ਾਮਲ ਨਹੀਂ ਹੋਈ। ਕੈਪਟਨ ਵੱਲੋਂ 1984 ਸਿੱਖ ਕਤਲੇਆਮ 'ਚ ਕਾਂਗਰਸ 'ਦੋਸ਼-ਮੁਕਤ' ਕਰਾਰ ਉਨ੍ਹਾਂ ਕਿਹਾ ਕਿ ਜੇ ਕੋਈ ਵਿਅਕਤੀਗਤ ਰੂਪ ਵਿੱਚ ਇਸ ਕਤਲੇਆਮ ਵਿੱਚ ਸ਼ਾਮਲ ਸੀ ਤਾਂ ਉਸ ਨਾਲ ਕਾਨੂੰਨ ਅਨੁਸਾਰ ਨਜਿੱਠਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕੁਝ ਵਿਅਕਤੀਆਂ ਕਾਰਨ ਸਮੁੱਚੀ ਪਾਰਟੀ 'ਤੇ ਦੋਸ਼ ਲਾਉਣਾ ਸੁਖਬੀਰ ਸਿੰਘ ਬਾਦਲ ਦੀ ਸਿਆਸੀ ਤੌਰ 'ਤੇ ਨਾਦਾਨਗੀ ਅਤੇ ਮੂਰਖਤਾ ਭਰਪੂਰ ਪਹੁੰਚ ਦਾ ਪ੍ਰਗਟਾਵਾ ਹੈ। ਕੈਪਟਨ ਨੇ ਕਿਹਾ ਕਿ ਕੁਝ ਵਿਅਕਤੀਆਂ ਦੇ ਕਾਰੇ ਕਾਰਨ ਤੁਸੀਂ ਕਿਸੇ ਸਮੁੱਚੀ ਪਾਰਟੀ 'ਤੇ ਦੋਸ਼ ਨਹੀਂ ਲਾ ਸਕਦੇ। ਉਨ੍ਹਾਂ ਮੁੜ ਦੁਹਰਾਇਆ ਕਿ 1984 ਦੀਆਂ ਹੱਤਿਆਵਾਂ ਵਿਚ ਸ਼ਾਮਲ ਵਿਅਕਤੀਆਂ ਨੂੰ ਫਾਂਸੀ 'ਤੇ ਲਟਕਾ ਦੇਣਾ ਚਾਹੀਦਾ ਹੈ ਭਾਵੇਂ ਉਸ ਕਿਸੇ ਵੀ ਪਾਰਟੀ ਦੇ ਕਿਉਂ ਨਾ ਹੋਣ। ਮੁੱਖ ਮੰਤਰੀ ਨੇ ਦਾਅਵਾ ਕਿ ਰਾਹੁਲ ਗਾਂਧੀ ਨੇ ਆਪਣੇ ਭਾਸ਼ਣ ਵਿੱਚ 1984 ਦੇ ਦੰਗਿਆਂ ਸਣੇ ਹਰ ਤਰ੍ਹਾਂ ਦੀ ਹਿੰਸਾ ਦੀ ਆਲੋਚਨਾ ਕੀਤੀ ਹੈ ਅਤੇ ਹਿੰਸਾਵਾਦੀਆਂ ਲਈ ਸਖ਼ਤ ਸਜ਼ਾ ਦਾ ਸੱਦਾ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਦਕਿਸਮਤੀ ਦੀ ਗੱਲ ਇਹ ਹੈ ਕਿ ਅਦਾਲਤੀ ਪ੍ਰਣਾਲੀ ਵਿਚਲੀ ਦੇਰੀ ਦੇ ਕਾਰਨ 1984 ਵਿੱਚ ਪ੍ਰਭਾਵਿਤ ਹੋਏ ਲੋਕਾਂ ਨੂੰ ਨਿਆਂ ਨਹੀਂ ਮਿਲਿਆ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Nitish Kumar ਨੇ ਰਾਜ ਸਭਾ ਲਈ ਭਰਿਆ ਨਾਮਜ਼ਦਗੀ ਪੱਤਰ ,ਨਾਮਜ਼ਦਗੀਆਂ ਦੌਰਾਨ ਪੁੱਜੇ ਅਮਿਤ ਸ਼ਾਹ
Nitish Kumar ਨੇ ਰਾਜ ਸਭਾ ਲਈ ਭਰਿਆ ਨਾਮਜ਼ਦਗੀ ਪੱਤਰ ,ਨਾਮਜ਼ਦਗੀਆਂ ਦੌਰਾਨ ਪੁੱਜੇ ਅਮਿਤ ਸ਼ਾਹ
India ਨੇ ਅਯਾਤੁੱਲਾ ਖਾਮੇਨਈ ਦੀ ਮੌਤ 'ਤੇ ਜਤਾਇਆ ਦੁੱਖ, ਵਿਦੇਸ਼ ਸਕੱਤਰ ਨੇ ਸ਼ੋਕ ਪੁਸਤਕ 'ਤੇ ਕੀਤੇ ਦਸਤਖਤ
India ਨੇ ਅਯਾਤੁੱਲਾ ਖਾਮੇਨਈ ਦੀ ਮੌਤ 'ਤੇ ਜਤਾਇਆ ਦੁੱਖ, ਵਿਦੇਸ਼ ਸਕੱਤਰ ਨੇ ਸ਼ੋਕ ਪੁਸਤਕ 'ਤੇ ਕੀਤੇ ਦਸਤਖਤ
Haryana ਦੇ ਝੱਜਰ 'ਚ ਹੋਲੀ ਖੇਡਦੇ ਸਮੇਂ 8 ਸਾਲਾਂ ਬੱਚਾ ਅਗਵਾ ,ਮੰਗੀ 5 ਕਰੋੜ ਦੀ ਫਿਰੌਤੀ ,ਕਈ ਘੰਟਿਆਂ ਬਾਅਦ ਮਿਲਿਆ ਬੱਚਾ 
Haryana ਦੇ ਝੱਜਰ 'ਚ ਹੋਲੀ ਖੇਡਦੇ ਸਮੇਂ 8 ਸਾਲਾਂ ਬੱਚਾ ਅਗਵਾ ,ਮੰਗੀ 5 ਕਰੋੜ ਦੀ ਫਿਰੌਤੀ ,ਕਈ ਘੰਟਿਆਂ ਬਾਅਦ ਮਿਲਿਆ ਬੱਚਾ 
Haryana Rajya Sabha Election 'ਚ BJP ਉਮੀਦਵਾਰ ਨੇ ਭਰਿਆ ਨਾਮਜ਼ਦਗੀ ਪੱਤਰ, Congress ਉਮੀਦਵਾਰ ਵੀ ਆਏ
Haryana Rajya Sabha Election 'ਚ BJP ਉਮੀਦਵਾਰ ਨੇ ਭਰਿਆ ਨਾਮਜ਼ਦਗੀ ਪੱਤਰ, Congress ਉਮੀਦਵਾਰ ਵੀ ਆਏ

ਵੀਡੀਓਜ਼

“ਵਿਕਸਿਤ ਭਾਰਤ ਨਹੀਂ, ਰਹਿਣ ਜੋਗ ਭਾਰਤ ਬਣਾਓ!” — ਮੋਦੀ ਸਰਕਾਰ ‘ਤੇ ਤੰਜ
“ਅਦਾਲਤ ਦਾ ਫੈਸਲਾ BJP ਲਈ ਝਟਕਾ!” — ਵੱਡਾ ਸਿਆਸੀ ਮੋੜ
“AAP ਨੂੰ ਤੋੜਣ ਦੀ ਕੋਸ਼ਿਸ਼?” — BJP ‘ਤੇ ਗੰਭੀਰ ਦੋਸ਼ਾਂ ਦਾ ਧਮਾਕਾ
“ਪੰਜਾਬੀਆਂ ਦੀ ਵਿਰੋਧੀ BJP?” — ਸਿਆਸੀ ਮੰਚ ਤੋਂ ਤਿੱਖਾ ਹਮਲਾ
“ਧਰਮ ਦੇ ਨਾਮ ‘ਤੇ ਸਿਆਸਤ!” — BJP ‘ਤੇ ਵੱਡਾ ਇਲਜ਼ਾਮ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News : ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ,  ਭਗਵੰਤ ਮਾਨ ਸਰਕਾਰ ਨੇ ਬਿਜਲੀ ਦਰਾਂ 'ਚ ਕੀਤੀ ਕਟੌਤੀ
Punjab News : ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ,  ਭਗਵੰਤ ਮਾਨ ਸਰਕਾਰ ਨੇ ਬਿਜਲੀ ਦਰਾਂ 'ਚ ਕੀਤੀ ਕਟੌਤੀ
ਵੱਡਾ ਹਾਦਸਾ, ਭਾਰਤੀ ਫੌਜ ਦਾ ਲੜਾਕੂ ਜਹਾਜ਼ ਕ੍ਰੈਸ਼, ਦੋਵੇਂ ਪਾਇਲਟ ਹੋਏ ਸ਼ਹੀਦ; ਮੱਚੀ ਹਾਹਾਕਾਰ
ਵੱਡਾ ਹਾਦਸਾ, ਭਾਰਤੀ ਫੌਜ ਦਾ ਲੜਾਕੂ ਜਹਾਜ਼ ਕ੍ਰੈਸ਼, ਦੋਵੇਂ ਪਾਇਲਟ ਹੋਏ ਸ਼ਹੀਦ; ਮੱਚੀ ਹਾਹਾਕਾਰ
ਵੱਡੀ ਵਾਰਦਾਤ ਨਾਲ ਹਿੱਲਿਆ ਪੰਜਾਬ, ਫੌਜੀ ਨੇ ਮਾਪਿਆਂ ਨੂੰ ਮਾਰੀ ਗੋਲੀ; ਮੱਚ ਗਿਆ ਚੀਕ ਚੀਹਾੜਾ
ਵੱਡੀ ਵਾਰਦਾਤ ਨਾਲ ਹਿੱਲਿਆ ਪੰਜਾਬ, ਫੌਜੀ ਨੇ ਮਾਪਿਆਂ ਨੂੰ ਮਾਰੀ ਗੋਲੀ; ਮੱਚ ਗਿਆ ਚੀਕ ਚੀਹਾੜਾ
ਮਹਿਲਾ ਬੈਂਕ ਮੁਲਾਜ਼ਮ ਨੇ 37.78 ਲੱਖ ਦੀ ਹੇਰਾਫੇਰੀ, SBI ਬ੍ਰਾਂਚ ਮੈਨੇਜਰ ਨੇ ਦਿੱਤੀ ਸ਼ਿਕਾਇਤ, ਮੱਚਿਆ ਹੜਕੰਪ
ਮਹਿਲਾ ਬੈਂਕ ਮੁਲਾਜ਼ਮ ਨੇ 37.78 ਲੱਖ ਦੀ ਹੇਰਾਫੇਰੀ, SBI ਬ੍ਰਾਂਚ ਮੈਨੇਜਰ ਨੇ ਦਿੱਤੀ ਸ਼ਿਕਾਇਤ, ਮੱਚਿਆ ਹੜਕੰਪ
Punjab Vidhan Sabha ਦਾ ਬਜਟ ਸੈਸ਼ਨ ਅੱਜ ਤੋਂ, ਪਹਿਲੇ ਦਿਨ ਰਾਜਪਾਲ ਦੇਣਗੇ ਭਾਸ਼ਣ, ਕਾਂਗਰਸ ਕਰੇਗੀ ਵਿਧਾਨ ਸਭਾ ਦਾ ਘਿਰਾਓ
Punjab Vidhan Sabha ਦਾ ਬਜਟ ਸੈਸ਼ਨ ਅੱਜ ਤੋਂ, ਪਹਿਲੇ ਦਿਨ ਰਾਜਪਾਲ ਦੇਣਗੇ ਭਾਸ਼ਣ, ਕਾਂਗਰਸ ਕਰੇਗੀ ਵਿਧਾਨ ਸਭਾ ਦਾ ਘਿਰਾਓ
ਖੁਸ਼ਖਬਰੀ! ਪੰਜਾਬ ਪੁਲਿਸ 'ਚ ਨਿਕਲੀਆਂ ਬੰਪਰ ਭਰਤੀਆਂ, ਇਦਾਂ ਕਰੋ ਅਪਲਾਈ; ਜਾਣੋ ਤਰੀਕ ਤੇ ਸਮਾਂ
ਖੁਸ਼ਖਬਰੀ! ਪੰਜਾਬ ਪੁਲਿਸ 'ਚ ਨਿਕਲੀਆਂ ਬੰਪਰ ਭਰਤੀਆਂ, ਇਦਾਂ ਕਰੋ ਅਪਲਾਈ; ਜਾਣੋ ਤਰੀਕ ਤੇ ਸਮਾਂ
Punjab ਸਰਕਾਰ ਦਾ ਵੱਡਾ ਫੈਸਲਾ! 4 ਸੀਨੀਅਰ ਅਧਿਕਾਰੀਆਂ ਦੇ ਤਬਾਦਲੇ, ਦੇਖੋ ਕਿਸਨੂੰ ਕਿੱਥੇ ਮਿਲੀ ਨਵੀਂ ਜ਼ਿੰਮੇਵਾਰੀ?
Punjab ਸਰਕਾਰ ਦਾ ਵੱਡਾ ਫੈਸਲਾ! 4 ਸੀਨੀਅਰ ਅਧਿਕਾਰੀਆਂ ਦੇ ਤਬਾਦਲੇ, ਦੇਖੋ ਕਿਸਨੂੰ ਕਿੱਥੇ ਮਿਲੀ ਨਵੀਂ ਜ਼ਿੰਮੇਵਾਰੀ?
IND vs ENG: ਚੌਥੀ ਵਾਰ T20 ਵਿਸ਼ਵ ਕੱਪ 'ਚ ਭਾਰਤ, 2 ਓਵਰਾਂ ਨੇ ਪਲਟੀ ਬਾਜ਼ੀ, 7 ਦੌੜਾਂ ਨੇ ਕੀਤਾ ਕਮਾਲ
IND vs ENG: ਚੌਥੀ ਵਾਰ T20 ਵਿਸ਼ਵ ਕੱਪ 'ਚ ਭਾਰਤ, 2 ਓਵਰਾਂ ਨੇ ਪਲਟੀ ਬਾਜ਼ੀ, 7 ਦੌੜਾਂ ਨੇ ਕੀਤਾ ਕਮਾਲ
Embed widget