Yogi Adityanath : ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ (UP CM) ਯੋਗੀ ਆਦਿਤਿਆਨਾਥ ( Yogi Adityanath) ਨੇ ਸ਼ੁੱਕਰਵਾਰ ਨੂੰ ਲਖਨਊ (Lucknow) ਵਿੱਚ ਰਾਜ ਭਵਨ ਪਹੁੰਚੇ ਅਤੇ ਰਾਜਪਾਲ ਆਨੰਦੀਬੇਨ ਪਟੇਲ (Governor Anandiben Patel) ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਸੀਐਮ ਯੋਗੀ ਰਾਜ ਭਵਨ ਪਹੁੰਚੇ ਅਤੇ ਪਹਿਲਾਂ ਰਾਜਪਾਲ ਨੂੰ ਗੁਲਦਸਤਾ ਭੇਟ ਕੀਤਾ ਹੈ।

 

ਇਸ ਤੋਂ ਬਾਅਦ ਰਾਜਪਾਲ ਆਨੰਦੀਬੇਨ ਪਟੇਲ ਨੇ ਮੁੱਖ ਮੰਤਰੀ ਯੋਗੀ ਨੂੰ ਸ਼ਾਲ ਭੇਂਟ ਕਰਕੇ ਵਧਾਈ ਦਿੱਤੀ ਹੈ। ਇਸ ਤੋਂ ਬਾਅਦ ਸੀਐਮ ਯੋਗੀ ਨੇ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਇਸ ਦੇ ਨਾਲ ਹੀ ਨਵੀਂ ਸਰਕਾਰ ਬਣਾਉਣ ਦੀ ਕਵਾਇਦ ਸ਼ੁਰੂ ਹੋ ਗਈ ਹੈ। ਰਾਜਪਾਲ ਨੇ ਯੋਗੀ ਆਦਿੱਤਿਆਨਾਥ ਨੂੰ ਅਗਲੇ ਮੁੱਖ ਮੰਤਰੀ ਦੀ ਸਹੁੰ ਚੁੱਕਣ ਤੱਕ ਕਾਰਜਕਾਰੀ ਮੁੱਖ ਮੰਤਰੀ ਬਣੇ ਰਹਿਣ ਦੀ ਜ਼ਿੰਮੇਵਾਰੀ ਦਿੱਤੀ ਹੈ।

 

ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਵਿੱਚ ਭਾਜਪਾ ਸਰਕਾਰ ਨੂੰ ਵਿਧਾਨ ਸਭਾ ਚੋਣਾਂ ਵਿੱਚ ਇੱਕ ਵਾਰ ਫਿਰ ਭਾਰੀ ਬਹੁਮਤ ਮਿਲ ਗਿਆ ਹੈ। ਭਾਰਤੀ ਜਨਤਾ ਪਾਰਟੀ ਨੇ ਰਾਜ ਦੀਆਂ 403 ਵਿਧਾਨ ਸਭਾ ਸੀਟਾਂ ਵਿੱਚੋਂ 255 ਸੀਟਾਂ ਜਿੱਤੀਆਂ ਹਨ, ਇਸਦੇ ਸਹਿਯੋਗੀ ਅਪਨਾ ਦਲ (Apna Dal (Sonelal ) ਨੇ 12 ਅਤੇ ਨਿਰਬਲ ਭਾਰਤੀ ਸ਼ੋਸ਼ਿਤ ਹਮਾਰਾ ਆਮ ਦਲ (ਨਿਸ਼ਾਦ) ਨੇ 6 ਸੀਟਾਂ ਜਿੱਤੀਆਂ। ਇਸ ਤਰ੍ਹਾਂ ਭਾਜਪਾ ਗਠਜੋੜ ਨੇ ਕੁੱਲ 273 ਸੀਟਾਂ ਹਾਸਲ ਕਰਕੇ ਲਗਾਤਾਰ ਦੋ ਵਾਰ ਸੱਤਾ ਸੰਭਾਲੀ ਹੈ।

 

ਭਾਜਪਾ ਨੂੰ 2017 'ਚ 39.67 ਫੀਸਦੀ ਵੋਟਾਂ ਮਿਲੀਆਂ ਸਨ। ਭਾਜਪਾ ਦੀ ਅਗਵਾਈ ਵਾਲੇ ਗਠਜੋੜ ਨੂੰ 2017 ਦੇ ਮੁਕਾਬਲੇ ਇਸ ਵਾਰ 52 ਸੀਟਾਂ ਦਾ ਨੁਕਸਾਨ ਹੋਇਆ ਹੈ, ਪਰ ਪਾਰਟੀ ਨੇ ਹੁਣ 41.29 ਫੀਸਦੀ ਵੋਟਾਂ ਹਾਸਲ ਕਰਕੇ ਆਪਣਾ ਆਧਾਰ ਵਧਾ ਲਿਆ ਹੈ। ਇਸ ਤਰ੍ਹਾਂ ਭਾਜਪਾ ਦੀ ਵੋਟ ਪ੍ਰਤੀਸ਼ਤਤਾ ਵਿੱਚ 1.62 ਫੀਸਦੀ ਦਾ ਵਾਧਾ ਹੋਇਆ ਹੈ।