ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਫਾਲ ਮੁੱਦੇ 'ਤੇ ਸੁਪਰੀਮ ਕੋਰਟ ਦੇ ਫੈਸਲੇ ਦੇ ਬਾਵਜੂਦ ਮੋਦੀ ਸਰਕਾਰ ਅਤੇ ਰਿਲਾਇੰਸ ਵਿਰੁੱਧ ਆਪਣਾ ਪੁਰਾਣਾ ਰੁਖ਼ ਬਰਕਰਾਰ ਰੱਖਿਆ ਹੈ। ਰਾਹੁਲ ਗਾਂਧੀ ਨੇ ਫਿਰ ਤੋਂ ਸਵਾਲ ਚੁੱਕਦਿਆਂ ਕਿਹਾ ਹੈ ਕਿ ਆਖ਼ਰ 500 ਕਰੋੜ ਰੁਪਏ ਦੇ ਜਹਾਜ਼ 1600 ਕਰੋੜ ਵਿੱਚ ਕਿਉਂ ਖਰੀਦਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਹੈ ਕਿ ਜਿਸ ਦਿਨ ਜੇਪੀਸੀ ਜਾਂਚ ਹੋ ਗਈ ਉਸ ਦਿਨ ਦੋ ਨਾਂਅ ਸਾਹਮਣੇ ਆਉਣਗੇ ਮੋਦੀ ਤੇ ਅਨਿਲ ਅੰਬਾਨੀ।

ਇਹ ਵੀ ਪੜ੍ਹੋ: ਰਾਫਾਲ ਡੀਲ 'ਤੇ ਮੋਦੀ ਸਰਕਾਰ ਨੂੰ ਵੱਡੀ ਰਾਹਤ

ਰਾਹੁਲ ਗਾਂਧੀ ਨੇ ਫਿਰ ਕਿਹਾ ਕਿ ਚੌਕੀਦਾਰ ਹੀ ਚੋਰ ਹੈ ਅਤੇ ਅਨਿਲ ਅੰਬਾਨੀ ਨੇ ਚੋਰੀ ਕਰਵਾਈ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਮਸਲੇ 'ਤੇ ਤਿੰਨ-ਚਾਰ ਦਿਨ ਬਾਅਦ ਪ੍ਰੈਸ ਕਾਨਫ਼ਰੰਸ ਕਰਦੇ ਹਾਂ ਪਰ ਪ੍ਰਧਾਨ ਮੰਤਰੀ ਕਿਉਂ ਨਹੀਂ ਕਰਦੇ। ਉਨ੍ਹਾਂ ਸੁਪਰੀਮ ਕੋਰਟ ਦੇ ਫੈਸਲੇ 'ਤੇ ਕੁਝ ਨਾ ਬੋਲਣ ਦੀ ਬਜਾਇ ਆਪਣੇ ਪੁਰਾਣੇ ਸਵਾਲ ਹੀ ਦੁਹਰਾਏ ਅਤੇ ਕਿਹਾ ਕਿ ਜਿਸ ਦਿਨ ਜੇਪੀਸੀ ਜਾਂਚ ਹੋਵੇਗੀ ਸੱਚ ਸਾਹਮਣੇ ਆ ਜਾਵੇਗਾ।


ਕੀ ਹੈ ਜੇਪੀਸੀ-

ਜੇਪੀਸੀ ਦਾ ਮਤਲਬ ਹੁੰਦਾ ਹੈ ਜੌਇੰਟ ਪਾਰਲੀਮੈਂਟ ਕਮੇਟੀ, ਜਿਸ ਵਿੱਚ ਸੰਸਦ ਦੇ ਸਾਰੇ ਸਿਆਸੀ ਦਲਾਂ ਦੇ ਮੈਂਬਰ ਹੁੰਦੇ ਹਨ। ਇਹ ਕਮੇਟੀ ਮਾਮਲੇ ਦੀ ਪੜਤਾਲ ਲਈ ਲੋੜੀਂਦੇ ਕਿਸੇ ਵੀ ਵਿਅਕਤੀ ਨੂੰ ਪੁੱਛਗਿੱਛ ਲਈ ਤਲਬ ਕਰ ਸਕਦੀ ਹੈ। ਹੁਣ ਤਕ ਦੇਸ਼ ਵਿੱਚ ਕਈ ਘਪਲਿਆਂ ਬਾਰੇ ਜੇਪੀਸੀ ਦਾ ਗਠਨ ਹੋਇਆ ਹੈ। ਕਾਂਗਰਸ ਰਾਫਾਲ ਸੌਦੇ ਬਾਰੇ ਵੀ ਜੇਪੀਸੀ ਜਾਂਚ ਦੀ ਮੰਗ ਕਰ ਰਹੀ ਹੈ।