ਕੋਇੰਬਟੂਰ: ਇੱਥੇ ਸ੍ਰੀ ਮੁਥੁਮਰੀਅਮਨ ਮੰਦਰ ਵਿੱਚ ਕੀਤੀ ਅਲੌਕਿਕ ਸਜਾਵਟ 'ਤੇ ਪੰਜ ਕਰੋੜ ਰੁਪਏ ਦਾ ਖਰਚਾ ਕਰ ਦਿੱਤਾ ਗਿਆ। ਭਗਵਾਨ ਦੀ ਮੂਰਤੀ ਨੂੰ ਲੋਕਾਂ ਨੇ ਪੰਜ ਕਰੋੜ ਕੀਮਤ ਦੇ ਕਰੰਸੀ ਨੋਟਾਂ, ਕੀਮਤੀ ਪੱਥਰਾਂ ਤੇ ਹੀਰਿਆਂ ਨਾਲ ਸਜਾਇਆ ਹੈ।

ਦੱਖਣ ਭਾਰਤ ਦੇ ਪ੍ਰਸਿੱਧ ਮੰਦਰ ਵਿੱਚ ਤਮਿਲ ਨਵੇਂ ਸਾਲ ਦੀ ਸ਼ੁਰੂਆਤ ਦੌਰਾਨ ਇਹ ਕੀਤਾ ਗਿਆ। ਲੋਕਾਂ ਦੀ ਮਾਨਤਾ ਹੈ ਕਿ ਮੰਦਰ ਵਿੱਚ ਦਾਨ ਕਰਨ ਨਾਲ ਭਗਵਾਨ ਬਰਸਾਤ ਦੀ ਕਿਰਪਾ ਬਰਕਰਾਰ ਰੱਖਦੇ ਹਨ। ਭਗਵਾਨ ਦੀ ਮੂਰਤੀ ਦੀ ਇਹ ਸਜਾਵਟ ਚਰਚਾ ਦਾ ਵਿਸ਼ਾ ਬਣੀ ਹੋਈ ਹੈ।