ਪੜਚੋਲ ਕਰੋ
ਹਾਰ ਤੋਂ ਬਾਅਦ ਕਾਂਗਰਸ ਦਾ ਵੱਡਾ ਫੈਸਲਾ, ਮੀਡੀਆ ਨੂੰ ਵੀ ਅਪੀਲ
ਲੋਕ ਸਭਾ ਚੋਣਾਂ ਵਿੱਚ ਖ਼ਰਾਬ ਪ੍ਰਦਰਸ਼ਨ ਦੇ ਬਾਅਦ ਹੁਣ ਕਾਂਗਰਸ ਨੇ ਆਪਣੇ ਬੁਲਾਰਿਆਂ ਨੂੰ ਇੱਕ ਮਹੀਨੇ ਤਕ ਕਿਸੇ ਵੀ ਟੀਵੀ ਡਿਬੇਟ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਹੈ। ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ।

ਨਵੀਂ ਦਿੱਲੀ: ਲੋਕ ਸਭਾ ਚੋਣਾਂ ਵਿੱਚ ਖ਼ਰਾਬ ਪ੍ਰਦਰਸ਼ਨ ਦੇ ਬਾਅਦ ਹੁਣ ਕਾਂਗਰਸ ਨੇ ਆਪਣੇ ਬੁਲਾਰਿਆਂ ਨੂੰ ਇੱਕ ਮਹੀਨੇ ਤਕ ਕਿਸੇ ਵੀ ਟੀਵੀ ਡਿਬੇਟ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਹੈ। ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਸੁਰਜੇਵਾਲਾ ਨੇ ਟਵੀਟ ਵਿੱਚ ਲਿਖਿਆ, 'ਕਾਂਗਰਸ ਨੇ ਫੈਸਲਾ ਕੀਤਾ ਹੈ ਕਿ ਉਹ ਆਪਣੇ ਬੁਲਾਰੇ ਨੂੰ ਇੱਕ ਮਹੀਨੇ ਤਕ ਕਿਸੇ ਵੀ ਟੀਵੀ ਡਿਬੇਟ ਵਿੱਚ ਨਹੀਂ ਭੇਜੇਗੀ। ਸਾਰੇ ਮੀਡੀਆ ਚੈਨਲਾਂ ਤੇ ਐਡੀਟਰਾਂ ਬੇਨਤੀ ਹੈ ਕਿ ਉਹ ਕਾਂਗਰਸ ਦੇ ਕਿਸੇ ਵੀ ਲੀਡਰ ਨੂੰ ਉਨ੍ਹਾਂ ਦੇ ਸ਼ੋਅ ਵਿੱਚ ਸ਼ਾਮਲ ਨਾ ਕਰਨ।'
ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੇ 542 ਵਿੱਚੋਂ 52 ਸੀਟਾਂ 'ਤੇ ਜਿੱਤ ਦਰਜ ਕੀਤੀ ਜਦਕਿ ਯੂਪੀਏ ਨੂੰ 96 ਸੀਟਾਂ ਮਿਲੀਆਂ। ਵਿਰੋਧੀ ਧਿਰ ਵਿੱਚ ਬੈਠਣ ਲਈ ਕਾਂਗਰਸ ਨੂੰ ਹਾਲੇ ਵੀ 3 ਹੋਰ ਸੀਟਾਂ ਦੀ ਦਰਕਾਰ ਹੈ। ਰਵਾਇਤ ਮੁਤਾਬਕ ਵਿਰੋਧੀ ਧਿਰ ਦੇ ਲੀਡਰ ਦਾ ਅਹੁਦਾ ਸਭ ਤੋਂ ਵੱਡੇ ਵਿਰੋਧੀ ਧਿਰ ਦੇ ਲੀਡਰ ਨੂੰ ਤਾਂ ਮਿਲ ਸਕਦਾ ਹੈ ਪਰ ਉਸ ਦਲ ਦੀਆਂ ਲੋਕ ਸਭਾ ਵਿੱਚ 10 ਫੀਸਦੀ, ਯਾਨੀ ਘੱਟੋ-ਘੱਟ 55 ਸੀਟਾਂ ਹੋਣੀਆਂ ਲਾਜ਼ਮੀ ਹਨ।.@INCIndia has decided to not send spokespersons on television debates for a month.
— Randeep Singh Surjewala (@rssurjewala) May 30, 2019
All media channels/editors are requested to not place Congress representatives on their shows.
ਹੋਰ ਪੜ੍ਹੋ























