Modi 3.0: ਸੌਖੇ ਨਹੀਂ ਲੰਘਣੇ 5 ਸਾਲ ! PM ਮੋਦੀ ਨੇ ਪਹਿਲੀ ਫ਼ਾਇਲ 'ਤੇ ਕੀਤੇ ਦਸਤਖ਼ਤ ਤਾਂ ਕਾਂਗਰਸ ਨੇ ਘੇਰ ਲਈ ਭਾਜਪਾ, ਜਾਣੋ ਮਾਮਲਾ
Jairam Ramesh On PM Modi: ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਕਿਹਾ, ਇੱਕ ਤਿਹਾਈ ਪ੍ਰਧਾਨ ਮੰਤਰੀ ਦਾ ਹੈੱਡਲਾਈਨ ਪ੍ਰਬੰਧਨ ਤੇ ਪੀਆਰ ਮੁਹਿੰਮ ਤੀਜੇ ਕਾਰਜਕਾਲ ਦੇ ਪਹਿਲੇ ਦਿਨ ਤੋਂ ਫਿਰ ਸ਼ੁਰੂ ਹੋ ਗਈ ਹੈ।
Modi Government: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਅਹੁਦਾ ਸੰਭਾਲ ਲਿਆ ਹੈ। ਅਹੁਦਾ ਸੰਭਾਲਣ ਤੋਂ ਬਾਅਦ ਪੀਐਮ ਮੋਦੀ ਨੇ ਪ੍ਰਧਾਨ ਮੰਤਰੀ ਕਿਸਾਨ ਨਿਧੀ ਦੀ 17ਵੀਂ ਕਿਸ਼ਤ ਜਾਰੀ ਕਰਨ ਲਈ ਆਪਣੀ ਪਹਿਲੀ ਫਾਈਲ 'ਤੇ ਦਸਤਖਤ ਕੀਤੇ। ਕਾਂਗਰਸ ਨੇ ਪੀਐਮ ਮੋਦੀ ਦੇ ਪਹਿਲੇ ਫੈਸਲੇ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਅਤੇ ਇਸ ਨੂੰ ਪੀ.ਆਰ. ਦੱਸਿਆ।
देशभर के अपने किसान भाई-बहनों का जीवन आसान बनाने के लिए हमारी सरकार प्रतिबद्ध है। यह मेरे लिए सौभाग्य की बात है कि लगातार तीसरी बार प्रधानमंत्री के रूप में कार्यभार संभालने के बाद पहला काम उनके लिए ही करने का अवसर मिला है। इसके तहत पीएम किसान सम्मान निधि की 17वीं किस्त से जुड़ी… pic.twitter.com/YZQK3VCXIH
— Narendra Modi (@narendramodi) June 10, 2024
ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਲਿਖਿਆ, ਇਹ ਕਿਹਾ ਜਾ ਰਿਹਾ ਹੈ ਕਿ ਅਹੁਦਾ ਸੰਭਾਲਣ ਤੋਂ ਬਾਅਦ ਪ੍ਰਧਾਨ ਮੰਤਰੀ ਕਿਸਾਨ ਨਿਧੀ ਦੀ 17ਵੀਂ ਕਿਸ਼ਤ ਦੇਣ ਲਈ ਪਹਿਲੀ ਫਾਈਲ 'ਤੇ ਦਸਤਖਤ ਕੀਤੇ ਹਨ, ਪਰ ਤੁਸੀਂ ਕ੍ਰੋਨੋਲੋਜੀ ਸਮਝੋ...
एक तिहाई प्रधानमंत्री का हेडलाइन मैनेजमेंट और PR अभियान तीसरे कार्यकाल के पहले दिन से फिर शुरू हो गया है। इस बात को लेकर ढिंढोरा पीटा जा रहा है कि उन्होंने पदभार ग्रहण करने के बाद पहली फ़ाइल पर हस्ताक्षर पीएम किसान निधि की 17वीं किस्त प्रदान करने के लिए किया है। लेकिन आप जरा… pic.twitter.com/0OZpu9z3Xf
— Jairam Ramesh (@Jairam_Ramesh) June 10, 2024
ਜੈਰਾਮ ਰਮੇਸ਼ ਨੇ ਲਿਖਿਆ, ਪ੍ਰਧਾਨ ਮੰਤਰੀ ਕਿਸਾਨ ਨਿਧੀ ਦੀ 16ਵੀਂ ਕਿਸ਼ਤ ਜਨਵਰੀ 2024 ਵਿੱਚ ਮਿਲਣੀ ਸੀ, ਪਰ ਪ੍ਰਧਾਨ ਮੰਤਰੀ ਨੇ ਚੋਣਾਂ ਵਿੱਚ ਇਸ ਦਾ ਫ਼ਾਇਦਾ ਉਠਾਉਣਾ ਸੀ ਤਾਂ ਇਸ ਲਈ ਇਸ ਵਿੱਚ ਇੱਕ ਮਹੀਨੇ ਦੀ ਦੇਰੀ ਹੋ ਗਈ। ਉਨ੍ਹਾਂ ਲਿਖਿਆ, ਪ੍ਰਧਾਨ ਮੰਤਰੀ ਕਿਸਾਨ ਨਿਧੀ ਦੀ 17ਵੀਂ ਕਿਸ਼ਤ ਅਪ੍ਰੈਲ/ਮਈ 2024 ਵਿੱਚ ਪ੍ਰਾਪਤ ਹੋਣੀ ਸੀ, ਪਰ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਇਸ ਵਿੱਚ ਦੇਰੀ ਹੋ ਗਈ।
ਕਾਂਗਰਸ ਨੇਤਾ ਨੇ ਅੱਗੇ ਲਿਖਿਆ, ਅਜਿਹੀ ਸਥਿਤੀ ਵਿੱਚ, ਇੱਕ ਤਿਹਾਈ ਪ੍ਰਧਾਨ ਮੰਤਰੀ ਨੇ ਇਸ ਫਾਈਲ 'ਤੇ ਦਸਤਖਤ ਕਰਕੇ ਕਿਸੇ ਦਾ ਕੋਈ ਵੱਡਾ ਉਪਕਾਰ ਨਹੀਂ ਕੀਤਾ ਹੈ। ਇਹ ਉਨ੍ਹਾਂ ਦੀ ਆਪਣੀ ਨੀਤੀ ਅਨੁਸਾਰ ਕਿਸਾਨਾਂ ਦੇ ਜਾਇਜ਼ ਹੱਕ ਹਨ। ਉਨ੍ਹਾਂ ਨੇ ਰੁਟੀਨ ਦੇ ਪ੍ਰਸ਼ਾਸਨਿਕ ਫੈਸਲਿਆਂ ਨੂੰ ਲੋਕਾਂ ਨੂੰ ਵੱਡੇ ਤੋਹਫੇ ਵਜੋਂ ਅੱਗੇ ਵਧਾਉਣ ਦੀ ਆਦਤ ਪਾ ਦਿੱਤੀ ਹੈ। ਸਪੱਸ਼ਟ ਹੈ ਕਿ ਉਹ ਅਜੇ ਵੀ ਆਪਣੇ ਆਪ ਨੂੰ ਜੈਵਿਕ ਨਹੀਂ ਸਗੋਂ ਦੈਵੀ ਸ਼ਕਤੀ ਸਮਝਦੇ ਹਨ।
ਜੈਰਾਮ ਰਮੇਸ਼ ਨੇ ਕਿਹਾ, ਜੇ ਉਨ੍ਹਾਂ ਨੂੰ ਕਿਸਾਨਾਂ ਦੀ ਭਲਾਈ ਦੀ ਸੱਚਮੁੱਚ ਚਿੰਤਾ ਹੁੰਦੀ ਤਾਂ ਉਹ ਇਹ ਪੰਜ ਕੰਮ ਜ਼ਰੂਰ ਕਰਦੇ। 1- ਸਹੀ ਕੀਮਤ - ਸਵਾਮੀਨਾਥਨ ਫਾਰਮੂਲੇ 'ਤੇ ਆਧਾਰਿਤ MSP ਦੀ ਕਾਨੂੰਨੀ ਗਾਰੰਟੀ। 2- ਕਰਜ਼ਾ ਮੁਆਫੀ - ਕਰਜ਼ਾ ਮੁਆਫੀ ਯੋਜਨਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਸਥਾਈ ਕਮਿਸ਼ਨ। 3- ਬੀਮਾ ਭੁਗਤਾਨ ਦਾ ਸਿੱਧਾ ਤਬਾਦਲਾ। 4- ਕਿਸਾਨਾਂ ਦੀ ਸਲਾਹ ਨਾਲ ਦਰਾਮਦ-ਨਿਰਯਾਤ ਨੀਤੀ। 5- ਜੀਐਸਟੀ ਮੁਕਤ ਖੇਤੀ।