ਪੜਚੋਲ ਕਰੋ
Advertisement
ਮੋਦੀ ਦੇ ਪਿਤਾ ਬਾਰੇ ਕਾਂਗਰਸ ਦਾ ਵਿਵਾਦਿਤ ਬਿਆਨ
ਨਵੀਂ ਦਿੱਲੀ: ਜਿਵੇਂ-ਜਿਵੇਂ ਪੰਜ ਸੂਬਿਆਂ ਦੇ ਵਿਧਾਨ ਸਭਾ ਚੋਣਾਂ ਦਾ ਦੌਰ ਗੁਜ਼ਰ ਰਿਹਾ ਹੈ ਨੇਤਾਵਾਂ ਦਰਮਿਆਨ ਜ਼ੁਬਾਨੀ ਜੰਗ ਤੇਜ਼ ਹੁੰਦੀ ਜਾ ਰਹੀ ਹੈ। ਰਾਜ ਬੱਬਰ ਤੇ ਸੀਪੀ ਜੋਸ਼ੀ ਤੋਂ ਬਾਅਦ ਕਾਂਗਰਸ ਦੇ ਇੱਕ ਹੋਰ ਨੇਤਾ ਨੇ ਵਿਵਾਦਿਤ ਬਿਆਨ ਦੇ ਕੇ ਆਪਣੀ ਪਾਰਟੀ ਨੂੰ ਮੁਸ਼ਕਿਲ ਵਿੱਚ ਪਾ ਦਿੱਤਾ ਹੈ।
ਸਾਬਕਾ ਕੇਂਦਰੀ ਮੰਤਰੀ ਤੇ ਕਾਂਗਰਸੀ ਲੀਡਰ ਵਿਲਾਸਰਾਵ ਮੁੱਤੇਮਵਾਰ ਨੇ ਸ਼ਨੀਵਾਰ ਨੂੰ ਰਾਜਸਥਾਨ ਵਿੱਚ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ, "ਤੁਹਾਡੇ (ਮੋਦੀ ਦੇ) ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਤੁਹਾਨੂੰ ਕੌਣ ਜਾਣਦਾ ਸੀ? ਹੁਣ ਵੀ ਤੁਹਾਡੇ ਪਿਤਾ ਦਾ ਨਾਂਅ ਕੋਈ ਨਹੀਂ ਜਾਣਦਾ, ਪਰ ਹਰ ਕੋਈ ਰਾਹੁਲ ਗਾਂਧੀ ਦੇ ਪਿਤਾ ਦੇ ਨਾਲ-ਨਾਲ ਪੂਰੀਆਂ ਪੀੜ੍ਹੀਆਂ ਦੇ ਨਾਂਅ ਹਰ ਕੋਈ ਜਾਣਦਾ ਹੈ।" ਕਾਂਗਰਸੀ ਲੀਡਰ ਦੇ ਇਸ ਬਿਆਨ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਉੱਧਰ ਪੀਐਮ ਮੋਦੀ ਨੇ ਆਪਣੀ ਮਾਂ-ਬਾਪ ਬਾਰੇ ਕੀਤੀ ਗਈ ਟਿੱਪਣੀ 'ਤੋਂ ਕਿਹਾ ਕਿ ਕੀ ਕਾਰਨ ਹੈ ਪਹਿਲਾਂ ਮੇਰੀ ਮਾਂ ਬਾਰੇ ਬੋਲਣ ਤੋਂ ਬਾਅਦ ਅੱਜ ਮੇਰੇ ਪਿਤਾ ਨੂੰ ਵੀ ਉਹ ਘੜੀਸ ਲਿਆਏ ਜੋ 30 ਸਾਲ ਪਹਿਲਾਂ ਦੁਨੀਆ ਤੋਂ ਚਲੇ ਗਏ। ਕਾਂਗਰਸ ਦੇ ਨੇਤਾ ਮੇਰੇ ਮਾਤਾ ਪਿਤਾ 'ਤੇ ਨਿਜੀ ਹਮਲੇ ਕਿਉਂ ਕਰ ਰਹੇ ਹਨ।Former Minister & Congress leader Vilasrao Muttewar says,while campaignin-“कौन जनता हैं मोदी के बाप को? राहुल गांधी के पिता तो राजीव थे,उनकी माँ इंदिरा,उनके पिता नेहरु और उनके पिता मोतिलाल” Dynastic mindset of Congress at it’s pathetic best Shameful ..drawing PM’s Father & Mother pic.twitter.com/0D0f0BdYXX
— Sambit Patra (@sambitswaraj) November 25, 2018
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਕਾਂਗਰਸੀ ਨੇਤਾ ਤੇ ਫ਼ਿਲਮੀ ਅਦਾਕਾਰ ਰਾਜ ਬੱਬਰ ਨੇ ਰੁਪਏ ਦੀ ਡਿੱਗਦੀ ਕੀਮਤ ਦੀ ਤੁਲਨਾ ਮੋਦੀ ਦੀ ਮਾਂ ਦੀ ਉਮਰ ਨਾਲ ਕਰ ਦਿੱਤੀ ਸੀ। ਇਸ ਤੋਂ ਬਾਅਦ ਕਾਂਗਰਸੀ ਨੇਤਾ ਸੀ.ਪੀ. ਜੋਸ਼ੀ ਨੇ ਮੋਦੀ ਤੇ ਕੇਂਦਰੀ ਮੰਤਰੀ ਉਮਾ ਭਾਰਤੀ ਬਾਰੇ ਜਾਤੀ ਸੂਚਕ ਟਿੱਪਣੀ ਕੀਤੀ ਸੀ। ਇਸ ਤੋਂ ਬਾਅਦ ਕਾਂਗਰਸ ਲਗਾਤਾਰ ਭਾਜਪਾ ਨੇਤਾਵਾਂ ਦੇ ਨਿਸ਼ਾਨੇ 'ਤੇ ਹੈ।#WATCH: PM Modi says in Vidisha, "kya kaaran hai ki aaj mere pita ji ko bhi ghasit ke le aaye, jo 30 saal pehle duniya chod ke chale gaye hain. Aur Congress ke naamdaar kehte hain ki Modi Ji bhi to mere parivar ke liye bolte hain". #MadhyaPradesh pic.twitter.com/qO18PXvEv3
— ANI (@ANI) November 25, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਦੇਸ਼
Advertisement