ਪੜਚੋਲ ਕਰੋ
Advertisement
ਪੰਜਾਬ ਦੇ 5 MP ਘੱਗਰ ਦਾ ਮੁੱਦਾ ਲੈ ਕੇ ਪੁੱਜੇ ਕੇਂਦਰੀ ਦਰਬਾਰ
ਉਨ੍ਹਾਂ ਘੱਗਰ ਦਰਿਆ ਦਾ ਰਸਤਾ ਸਾਫ ਕਰਨ ਭਾਵ ਚੈਨਲਾਈਜ਼ੇਸ਼ਨ ਕਰਨ ਦੀ ਮੰਗ ਚੁੱਕੀ। ਸੰਸਦ ਮੈਂਬਰਾਂ ਨੇ ਕਿਹਾ ਕਿ ਕੇਂਦਰ ਨੂੰ ਇਸ ਮਾਮਲੇ ਵਿੱਚ ਹਰਿਆਣਾ ਤੇ ਪੰਜਾਬ ਲਈ ਸਹੀ ਹੱਲ ਲੱਭਣ ਦੀ ਮੰਗ ਕੀਤੀ ਹੈ।
ਨਵੀਂ ਦਿੱਲੀ: ਘੱਗਰ ਦਰਿਆ ਕਾਰਨ ਹਰ ਸਾਲ ਹੁੰਦੇ ਨੁਕਸਾਨ ਨੂੰ ਬੰਦ ਕਰਨ ਲਈ ਪੰਜਾਬ ਦੇ ਪੰਜ ਸੰਸਦ ਮੈਂਬਰਾਂ ਨੇ ਕੇਂਦਰ ਤਕ ਪਹੁੰਚ ਕੀਤੀ ਹੈ। ਪੰਜ ਐਮਪੀਜ਼ ਨੇ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਤੇ ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਦੀ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਮੁਲਾਕਾਤ ਕੀਤੀ।
ਉਨ੍ਹਾਂ ਘੱਗਰ ਦਰਿਆ ਦਾ ਰਸਤਾ ਸਾਫ ਕਰਨ ਭਾਵ ਚੈਨਲਾਈਜ਼ੇਸ਼ਨ ਕਰਨ ਦੀ ਮੰਗ ਚੁੱਕੀ। ਸੰਸਦ ਮੈਂਬਰਾਂ ਨੇ ਕਿਹਾ ਕਿ ਕੇਂਦਰ ਨੂੰ ਇਸ ਮਾਮਲੇ ਵਿੱਚ ਹਰਿਆਣਾ ਤੇ ਪੰਜਾਬ ਲਈ ਸਹੀ ਹੱਲ ਲੱਭਣ ਦੀ ਮੰਗ ਕੀਤੀ ਹੈ। ਪਰਨੀਤ ਕੌਰ ਨੇ ਕਿਹਾ ਕਿ ਹੁਣ ਫਿਰ ਤੋਂ ਮੀਂਹ ਦਾ ਅਲਰਟ ਹੈ ਤੇ ਇਸ ਦਾ ਹੱਲ ਛੇਤੀ ਹੀ ਕਰਨਾ ਹੋਵੇਗਾ ਨਹੀਂ ਤਾਂ ਹਾਲਾਤ ਹੋਰ ਖ਼ਰਾਬ ਹੋ ਸਕਦੇ ਹਨ। ਪਰਨੀਤ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਸੰਸਦੀ ਹਲਕੇ ਦੇ ਕਈ ਪਿੰਡ ਘੱਗਰ ਦਰਿਆ ਵਿੱਚ ਪਾੜ ਪੈਣ ਕਾਰਨ ਬੇਹੱਦ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਕਿ ਕੇਂਦਰ ਨੂੰ ਛੇਤੀ ਹੀ ਇਸ ਦਾ ਪੱਕਾ ਹੱਲ ਕਰਨਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਨਾਲ ਸੰਤੋਖ ਚੌਧਰੀ, ਗੁਰਜੀਤ ਔਜਲਾ, ਰਵਨੀਤ ਬਿੱਟੂ ਤੇ ਡਾ. ਅਮਰ ਸਿੰਘ ਮੌਜੂਦ ਰਹੇ। ਮੰਗ ਪੱਤਰ-Wrote a letter to Shri Gajendra Singh Shekhawat Ji Minister of Jal Shakti Govt of India, related to the issue of heavy rainfall in Ghaggar, to which he ensured implementation of a permanent solution to the crisis. pic.twitter.com/HpLej0fI1F
— Preneet Kaur (@preneet_kaur) July 25, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਸਿਹਤ
ਪੰਜਾਬ
ਤਕਨਾਲੌਜੀ
Advertisement