ਨਵੀਂ ਦਿੱਲੀ: ਕਾਂਗਰਸ ਦੇ ਸੰਸਦ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਐਤਵਾਰ ਨੂੰ ਟਵੀਟ ਕਰਕੇ ਇਹ ਸਵਾਲ ਉਠਾਇਆ ਕਿ ਦੱਖਣੀ ਏਸ਼ੀਆ ਵਿੱਚ ਵੱਡਾ ਇਸਲਾਮੀ ਏਜੰਡਾ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਇਹ ਗੱਲ ਜੰਮੂ-ਕਸ਼ਮੀਰ ਵਿੱਚ ਗੈਰ-ਮੁਸਲਮਾਨਾਂ ਦੀਆਂ ਹੱਤਿਆਵਾਂ ਤੇ ਬੰਗਲਾਦੇਸ਼ ਵਿੱਚ ਹਿੰਦੂਆਂ 'ਤੇ ਹੋ ਰਹੇ ਅੱਤਿਆਚਾਰਾਂ ਤੇ ਕਸ਼ਮੀਰ ਵਿੱਚ ਫ਼ੌਜੀਆਂ ਦੀ ਸ਼ਹਾਦਤ ਦੀਆਂ ਘਟਨਾਵਾਂ ਨਾਲ ਜੋੜ ਕੇ ਕਹੀ ਹੈ।
ਉਨ੍ਹਾਂ ਨੇ ਕਿਹਾ, “ਕੀ ਕਸ਼ਮੀਰ ਵਿੱਚ ਗੈਰ-ਮੁਸਲਮਾਨਾਂ ਦੀ ਹੱਤਿਆ, ਬੰਗਲਾਦੇਸ਼ ਵਿੱਚ ਹਿੰਦੂਆਂ ਦੀ ਹੱਤਿਆ ਤੇ ਪੁੰਛ ਵਿੱਚ ਨੌਂ ਜਵਾਨਾਂ ਦੀ ਸ਼ਹਾਦਤ ਦੇ ਵਿੱਚ ਕੋਈ ਸਬੰਧ ਹੈ? ਸ਼ਾਇਦ ਹੈ। ਦੱਖਣੀ ਏਸ਼ੀਆ ਵਿੱਚ ਕੰਮ ਤੇ ਇੱਕ ਵੱਡਾ ਇਸਲਾਮੀ ਏਜੰਡਾ ਹੈ।"
ਦੱਸ ਦਈਏ ਕਿ ਬੀਤੇ ਕੁਝ ਦਿਨਾਂ ਤੋਂ ਘਾਟੀ 'ਚ ਆੱਤਵਾਦੀ ਗਤੀਵਿਧੀਆਂ 'ਚ ਵਾਧਾ ਵੇਖਣ ਨੂੰ ਮਿਲਿਆ ਹੈ। ਇਸ ਦੇ ਨਾਲ ਹੀ ਬੀਤੇ ਕੁਝ ਦਿਨਾਂ 'ਚ ਜੰਮੂ-ਕਸ਼ਮੀਰ ਵਿੱਚ ਅੱਤਵਾਦ ਵਿਰੋਧੀ ਕਾਰਵਾਈ ਵਿੱਚ 9 ਜਵਾਨ ਸ਼ਹੀਦ ਹੋ ਗਏ ਹਨ। ਪਿਛਲੇ ਸੋਮਵਾਰ ਤੋਂ ਅੱਤਵਾਦੀਆਂ ਨਾਲ ਮੁਕਾਬਲੇ ਵਿੱਚ 9 ਜਵਾਨ ਸ਼ਹੀਦ ਹੋਏ ਹਨ। ਪਿਛਲੇ ਹਫਤੇ ਪੁੰਛ ਵਿੱਚ ਹੋਏ ਮੁਕਾਬਲੇ ਵਿੱਚ 5 ਜਵਾਨ ਸ਼ਹੀਦ ਹੋਏ ਸੀ। ਉਸ ਤੋਂ ਬਾਅਦ 14 ਅਕਤੂਬਰ ਨੂੰ ਇੱਕ ਹੋਰ ਮੁਕਾਬਲੇ ਵਿੱਚ ਦੋ ਹੋਰ ਸੈਨਿਕ ਸ਼ਹੀਦ ਹੋ ਗਏ।
ਸਿਰਫ ਇਹੀ ਨਹੀਂ ਘਾਟੀ 'ਚ ਅੱਤਵਾਦੀਆਂ ਵਲੋਂ ਘੱਟ ਗਿਣਤੀ ਨੂੰ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅੱਤਵਾਦੀ ਗੈਰ ਮੁਸਲਿਮ ਲੋਂਕਾਂ ਦਾ ਕਤਲ ਕਰ ਰਹੇ ਹਨ। ਅੱਤਵਾਦੀਆਂ ਨੇ ਸਿਰਫ 5 ਦਿਨਾਂ ਵਿੱਚ 7 ਆਮ ਲੋਕਾਂ ਨੂੰ ਮਾਰ ਦਿੱਤਾ ਸੀ। ਉਦੋਂ ਤੋਂ ਹੀ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੇ ਖਿਲਾਫ ਕਾਰਵਾਈ ਤੇਜ਼ ਕਰ ਦਿੱਤੀ ਹੈ।
ਇਹ ਵੀ ਪੜ੍ਹੋ: Massive Kathi Roll : ਚੁਟਕੀ 'ਚ ਕਮਾਓ ਹਜ਼ਾਰਾਂ ਰੁਪਏ, 20 ਮਿੰਟਾਂ 'ਚ ਕਰਨਾ ਇਹ ਕੰਮ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/