ਪੜਚੋਲ ਕਰੋ
Advertisement
ਤੱਕੜੀ 'ਚ ਤੋਲਣ ਵੇਲੇ ਡਿੱਗੇ ਕਾਂਗਰਸੀ ਲੀਡਰ, ਸਿਰ 'ਚ ਲੱਗੇ 6 ਟਾਂਕੇ
ਤਿਰੂਵਨੰਤਪੁਰਮ ਦੇ ਮੰਦਰ ਵਿੱਚ ਪੂਜਾ ਕਰਦਿਆਂ ਉਨ੍ਹਾਂ ਦੇ ਸਿਰ ਵਿੱਚ ਸੱਟ ਲੱਗ ਗਈ। ਇਸ ਪਿੱਛੋਂ ਤੁਰੰਤ ਉਨ੍ਹਾਂ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਡਾਕਟਰਾਂ ਨੇ ਉਨ੍ਹਾਂ ਦੇ ਸਿਰ ਵਿੱਚ 6 ਟਾਂਕੇ ਲਾਏ ਹਨ। ਡਾਕਟਰਾਂ ਮੁਤਾਬਕ ਹੁਣ ਉਹ ਖ਼ਤਰੇ ਤੋਂ ਬਾਹਰ ਹਨ।
ਨਵੀਂ ਦਿੱਲੀ: ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਗੰਭੀਰ ਜ਼ਖ਼ਮੀ ਹੋ ਗਏ ਹਨ। ਤਿਰੂਵਨੰਤਪੁਰਮ ਦੇ ਮੰਦਰ ਵਿੱਚ ਪੂਜਾ ਕਰਦਿਆਂ ਉਨ੍ਹਾਂ ਦੇ ਸਿਰ ਵਿੱਚ ਸੱਟ ਲੱਗ ਗਈ। ਇਸ ਪਿੱਛੋਂ ਤੁਰੰਤ ਉਨ੍ਹਾਂ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਡਾਕਟਰਾਂ ਨੇ ਉਨ੍ਹਾਂ ਦੇ ਸਿਰ ਵਿੱਚ 6 ਟਾਂਕੇ ਲਾਏ ਹਨ। ਡਾਕਟਰਾਂ ਮੁਤਾਬਕ ਹੁਣ ਉਹ ਖ਼ਤਰੇ ਤੋਂ ਬਾਹਰ ਹਨ।
ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸ਼ਸ਼ੀ ਥਰੂਰ ਮੰਦਰ ਵਿੱਚ ਤੁਲਾਭਰਮ ਪੂਜਾ ਕਰ ਰਹੇ ਸੀ। ਉਹ ਤੁਲਾਭਰਮ ਅਨੁਸ਼ਠਾਨ ਤਹਿਤ ਖ਼ੁਦ ਨੂੰ ਫਲ ਤੇ ਮਠਿਆਈਆਂ ਨੂੰ ਬਰਾਬਰ ਤਰਾਜੂ 'ਤੇ ਤੋਲ ਰਹੇ ਸੀ। ਇਸੇ ਦੌਰਾਨ ਉਨ੍ਹਾਂ ਨੂੰ ਸੱਟ ਲੱਗ ਗਈ। ਦੱਸ ਦੇਈਏ ਤੁਲਾਭਰਮ ਅਨੁਸ਼ਠਾਨ ਤਹਿਤ ਆਪਣੇ ਬਰਾਬਰ ਵਜ਼ਨ ਦੇ ਫਲ ਤੇ ਮਠਿਆਈਆਂ ਦਾ ਚੜ੍ਹਾਵਾ ਦਿੱਤਾ ਜਾਂਦਾ ਹੈ। ਇਸ ਵਾਰ ਲੋਕ ਸਭਾ ਚੋਣਾਂ ਵਿੱਚ ਸ਼ਸ਼ੀ ਥਰੂਰ ਇੱਕ ਵਾਰ ਫਿਰ ਤਿਰੂਵਨੰਤਪੁਰਮ ਤੋਂ ਕਾਂਗਰਸ ਦੇ ਉਮੀਦਵਾਰ ਐਲਾਨੇ ਗਏ ਹਨ। ਇਨ੍ਹਾਂ ਖਿਲਾਫ ਬੀਜੇਪੀ ਨੇ ਰਾਜਸ਼ੇਖਰਨ ਨੂੰ ਮੈਦਾਨ ਵਿੱਚ ਉਤਾਰਿਆ ਹੈ।#Visuals from Kerala: Congress MP Shashi Tharoor has been injured while offering prayers at a temple in Thiruvananthapuram and has been shifted to General Hospital there. He has suffered injuries on his head and has received 6 stitches. Doctors says he is out of danger. pic.twitter.com/oWPYIDFo1D
— ANI (@ANI) April 15, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਕਾਰੋਬਾਰ
ਲੁਧਿਆਣਾ
Advertisement