ਰਮਨਦੀਪ ਕੌਰ ਦੀ ਰਿਪੋਰਟ
ਚੰਡੀਗੜ੍ਹ: ਕਾਂਗਰਸ ਨੇਤਾ ਰਾਹੁਲ ਗਾਂਧੀ ਕੋਰੋਨਾ ਮਹਾਮਾਰੀ 'ਤੇ ਵੱਖ-ਵੱਖ ਵਿਸ਼ਿਆਂ ਦੇ ਮਾਹਿਰਾਂ ਨਾਲ ਚਰਚਾ ਕਰਨਗੇ। ਆਰਬੀਆਈ ਦੇ ਸਾਬਕਾ ਗਵਰਨਰ ਰਘੁਰਾਮ ਰਾਜਨ ਨਾਲ ਗੱਲਬਾਤ ਤੋਂ ਇਸ ਸੀਰੀਜ਼ ਦੀ ਸ਼ੁਰੂਆਤ ਕੀਤੀ ਗਈ ਹੈ। ਰਾਹੁਲ ਗਾਂਧੀ ਵੱਲੋਂ ਪੁੱਛੇ ਜਾਣ 'ਤੇ ਰਾਜਨ ਨੇ ਦੱਸਿਆ ਕਿ ਗਰੀਬਾਂ ਦੀ ਮਦਦ ਲਈ 65 ਹਜ਼ਾਰ ਕਰੋੜ ਰੁਪਏ ਦੀ ਲੋੜ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਰਕਮ ਦੇਸ਼ ਦੀ 200 ਲੱਖ ਕਰੋੜ ਰੁਪਏ ਦੀ ਜੀਡੀਪੀ ਦੇ ਮੁਕਾਬਲੇ ਕੁਝ ਵੀ ਨਹੀਂ। ਜੇਕਰ ਇਸ ਨਾਲ ਗਰੀਬਾਂ ਦੀ ਜਾਨ ਬਚਦੀ ਹੈ ਤਾਂ ਜ਼ਰੂਰ ਖਰਚ ਕਰਨਾ ਚਾਹੀਦਾ ਹੈ।
ਅਰਥਵਿਵਸਥਾ 'ਤੇ ਕੋਰੋਨਾ ਦੇ ਅਸਰ ਨੂੰ ਲੈ ਕੇ ਰਾਜਨ ਨੇ ਕਿਹਾ ਕਿ ਭਾਰਤ ਇਸ ਮੌਕਾ ਦਾ ਫਾਇਦਾ ਚੁੱਕ ਸਕਦਾ ਹੈ। ਇੰਡਸਟਰੀ ਤੇ ਸਪਲਾਈ ਚੇਨ 'ਚ ਖ਼ਾਸ ਥਾਂ ਬਣਾਉਣ ਦਾ ਮੌਕਾ ਹੈ। ਰਾਜਨ ਨੇ ਕਿਹਾ ਕਿ ਲੌਕਡਾਊਨ ਲੰਮੇ ਸਮੇਂ ਤਕ ਜਾਰੀ ਰੱਖਣਾ ਸੰਭਵ ਨਹੀਂ।
ਕੋਰੋਨਾ ਵਾਇਰਸ ਤੇ ਅਰਥਵਿਵਸਥਾ ਨਾਲ ਜੁੜੇ ਰਾਜਨ ਦੇ ਪੰਜ ਸੁਝਾਅ :
1. ਮਹਾਮਾਰੀ ਵੱਡਾ ਸੰਕਟ ਹੈ ਤੇ ਸਾਨੂੰ ਇਸ ਨਾਲ ਨਜਿੱਠਣ ਲਈ ਨਿਯਮ ਤੋੜਨੇ ਪੈਣਗੇ। ਸਾਡੇ ਕੋਲ ਮੌਜੂਦ ਸਾਧਨਾਂ ਦਾ ਵੀ ਧਿਆਨ ਰੱਖਣਾ ਪਵੇਗਾ।
2. ਸਾਡੀ ਸਮਰੱਥਾ ਸੀਮਤ ਹੈ, ਇਸ ਲਈ ਪਹਿਲ ਤੈਅ ਕਰਨਾ ਜ਼ਰੂਰੀ ਹੈ। ਇਹ ਵੀ ਤੈਅ ਕਰਨਾ ਜ਼ਰੂਰੀ ਹੈ ਕਿ ਅਰਥਵਿਵਸਥਾ ਨੂੰ ਕਿਵੇਂ ਚਲਾਇਆ ਜਾਵੇ ਤਾਂ ਜੋ ਲੈਕਡਾਊਨ ਖੁੱਲ੍ਹਣ 'ਤੇ ਇਕੋਨੌਮੀ ਆਪਣੇ ਆਪ ਰਫ਼ਤਾਰ ਫ਼ੜ ਜਾਵੇ।
3. ਗਰੀਬਾਂ ਨੂੰ ਸਿੱਧਾ ਖਾਤੇ 'ਚ ਟ੍ਰਾਂਸਫਰ, ਮਨਰੇਗਾ, ਬੁਢਾਪਾ ਪੈਨਸ਼ਨ ਤੇ ਪੀਡੀਐਸ ਜ਼ਰੀਏ ਆਰਥਿਕ ਮਦਦ ਦੇਣ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ। ਭਾਰਤ ਕੋਲ ਗਰੀਬਾਂ ਦਾ ਢਿੱਡ ਭਰਨ ਦੇ ਚਾਰ ਸਾਧਨ ਹਨ। ਇਸ ਲਈ ਲੌਕਡਾਊਨ ਖ਼ਤਮ ਕਰਨ ਦੀ ਸਮਝਦਾਰੀ ਦਿਖਾਉਣੀ ਚਾਹੀਦੀ ਹੈ।
4. ਭਾਰਤੀ ਇੰਡਸਟਰੀ ਅਤੇ ਸਪਲਾਈ ਚੇਨ ਲਈ ਦੁਨੀਆਂ 'ਚ ਜਗ੍ਹਾ ਬਣਾਉਣ ਦਾ ਮੌਕਾ ਹੈ। ਸਾਨੂੰ ਕੁਆਲਿਟੀ ਵਾਲੀ ਨੌਕਰੀ ਪੈਦਾ ਕਰਨ ਦੀ ਲੋੜ ਹੈ ਤਾਂ ਕਿ ਲੋਕ ਸਰਕਾਰੀ ਨੌਕਰੀ 'ਤੇ ਨਿਰਭਰ ਨਾ ਰਹਿਣ।
5. ਸਮਾਜਿਕ ਤਾਲਮੇਲ ਜ਼ਰੂਰੀ ਹੈ। ਵੱਡੀਆਂ ਚੁਣੌਤੀਆਂ ਦੇ ਸਮੇਂ ਮਤਭੇਦ ਨਹੀਂ ਹੋਣਾ ਚਾਹੀਦਾ। ਰਾਜਨ ਨੇ ਕਿਹਾ ਕਿ ਦੇਸ਼ 'ਚ ਹਰ ਰੋਜ਼ ਕੋਰੋਨਾ ਦੇ ਪੰਜ ਲੱਖ ਟੈਸਟ ਕਰਨ ਦੀ ਲੋੜ ਹੈ।
ਨਿਊਜ਼ ਏਜੰਸੀ ਏਐਨਆਈ ਦੇ ਸੂਤਰਾਂ ਮੁਤਾਬਕ ਰਾਹੁਲ ਹਫ਼ਤੇ 'ਚ ਇੱਕ ਜਾਂ ਦੋ ਵਾਰ ਅਜਿਹੀ ਚਰਚਾ ਕਰਨਗੇ। ਇਸ ਸੀਰੀਜ਼ ਨੂੰ ਦੂਜੇ ਹਿੱਸੇ 'ਚ ਉਹ ਸਵੀਡਨ ਦੇ ਵੀਰੋਲੌਜਿਸਟ ਨਾਲ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਦੇ ਤਰੀਕਿਆਂ 'ਤੇ ਗੱਲਬਾਤ ਕਰਨਗੇ। ਇਹ ਰਾਹੁਲ ਗਾਂਧੀ ਨੂੰ ਗਲੋਬਲ ਲੀਡਰ ਦੇ ਤੌਰ 'ਤੇ ਪੇਸ਼ ਕਰਨ ਦੀ ਸਟ੍ਰੈਟਜੀ ਹੋ ਸਕਦੀ ਹੈ।
ਕੋਰੋਨਾ ਦੇ ਦੌਰ 'ਚ ਕਾਂਗਰਸ ਦਾ ਰਾਹੁਲ ਗਾਂਧੀ 'ਤੇ ਵੱਡਾ ਦਾਅ! ਗਲੋਬਲ ਲੀਡਰ ਬਣਾਉਣ ਦੀ ਤਿਆਰੀ?
ਏਬੀਪੀ ਸਾਂਝਾ
Updated at:
30 Apr 2020 12:31 PM (IST)
ਅਰਥਵਿਵਸਥਾ 'ਤੇ ਕੋਰੋਨਾ ਦੇ ਅਸਰ ਨੂੰ ਲੈ ਕੇ ਰਾਜਨ ਨੇ ਕਿਹਾ ਕਿ ਭਾਰਤ ਇਸ ਮੌਕਾ ਦਾ ਫਾਇਦਾ ਚੁੱਕ ਸਕਦਾ ਹੈ। ਇੰਡਸਟਰੀ ਤੇ ਸਪਲਾਈ ਚੇਨ 'ਚ ਖ਼ਾਸ ਥਾਂ ਬਣਾਉਣ ਦਾ ਮੌਕਾ ਹੈ। ਰਾਜਨ ਨੇ ਕਿਹਾ ਕਿ ਲੌਕਡਾਊਨ ਲੰਮੇ ਸਮੇਂ ਤਕ ਜਾਰੀ ਰੱਖਣਾ ਸੰਭਵ ਨਹੀਂ।
- - - - - - - - - Advertisement - - - - - - - - -