ਪੜਚੋਲ ਕਰੋ
Advertisement
ਮਲਿਕਾਰਜੁਨ ਖੜਗੇ ਨੂੰ ਮਿਲਿਆ CWC ਗਠਨ ਕਰਨ ਦਾ ਅਧਿਕਾਰ , ਕਾਂਗਰਸ ਦੇ ਜਨਰਲ ਇਜਲਾਸ 'ਚ ਵੱਡਾ ਪ੍ਰਸਤਾਵ ਪਾਸ
Congress Plenary Session 2023 : ਕਾਂਗਰਸ ਦੇ ਸੈਸ਼ਨ ਵਿੱਚ ਕਾਂਗਰਸ ਪ੍ਰਧਾਨ ਨੂੰ ਕਾਂਗਰਸ ਵਰਕਿੰਗ ਕਮੇਟੀ ਗਠਿਤ ਕਰਨ ਦਾ ਅਧਿਕਾਰ ਦੇਣ ਦਾ ਪ੍ਰਸਤਾਵ ਪਾਸ ਕੀਤਾ ਗਿਆ ਹੈ। ਛੱਤੀਸਗੜ੍ਹ ਦੇ ਨਯਾ ਰਾਏਪੁਰ 'ਚ ਕਾਂਗਰਸ ਦਾ 85ਵਾਂ ਮਹਾ ਸੰਮੇਲਨ ਚੱਲ ਰਿਹਾ ਹੈ।
ਸੰਵਿਧਾਨਕ ਸੋਧ 'ਤੇ ਨਜ਼ਰ
ਕਾਂਗਰਸ ਦੇ ਸੈਸ਼ਨ ਵਿੱਚ ਪਾਰਟੀ ਦੀ ਇੱਕ ਵੱਡੀ ਸੰਵਿਧਾਨਕ ਸੋਧ ਨੂੰ ਵੀ ਮਨਜ਼ੂਰੀ ਦਿੱਤੀ ਜਾਣੀ ਹੈ, ਜਿਸ ਵਿੱਚ ਕਾਂਗਰਸ ਵਰਕਿੰਗ ਕਮੇਟੀ ਵਿੱਚ 50 ਫੀਸਦੀ ਸੀਟਾਂ ਰਾਖਵੀਆਂ ਹੋਣੀਆਂ ਹਨ। ਜੇਕਰ ਇਹ ਸੋਧ ਪਾਸ ਹੋ ਜਾਂਦੀ ਹੈ ਤਾਂ ਕਾਂਗਰਸ ਦੀਆਂ 50 ਫੀਸਦੀ ਸੀਟਾਂ ਔਰਤਾਂ, ਦਲਿਤਾਂ, ਕਮਜ਼ੋਰ ਵਰਗਾਂ ਅਤੇ ਨੌਜਵਾਨਾਂ ਲਈ ਰਾਖਵੀਆਂ ਹੋ ਜਾਣਗੀਆਂ।
ਰਾਹੁਲ ਗਾਂਧੀ ਨੇ ਕੀਤਾ ਸੰਬੋਧਨ
ਕਾਂਗਰਸ ਨੇਤਾ ਅਤੇ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਐਤਵਾਰ ਨੂੰ ਤੀਜੇ ਦਿਨ ਸੰਮੇਲਨ ਨੂੰ ਸੰਬੋਧਨ ਕੀਤਾ। ਇਸ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਉਹ 6 ਸਾਲ ਦੀ ਉਮਰ ਵਿੱਚ ਘਰ ਛੱਡ ਗਏ ਸਨ। ਅੱਜ 52 ਸਾਲ ਦੀ ਉਮਰ ਵਿੱਚ ਵੀ ਘਰ ਨਹੀਂ ਹੈ। ਰਾਹੁਲ ਨੇ ਕਿਹਾ, "ਮੈਂ 1977 ਵਿੱਚ 6 ਸਾਲ ਦਾ ਸੀ। ਮੈਨੂੰ ਚੋਣਾਂ ਬਾਰੇ ਨਹੀਂ ਪਤਾ ਸੀ। ਮੈਂ ਆਪਣੀ ਮਾਂ ਨੂੰ ਪੁੱਛਿਆ ਕਿ ਕੀ ਹੋਇਆ? ਮਾਂ ਨੇ ਕਿਹਾ ਅਸੀਂ ਘਰ ਛੱਡ ਰਹੇ ਹਾਂ। ਉਦੋਂ ਤੱਕ ਮੈਂ ਸੋਚਿਆ ਕਿ ਇਹ ਸਾਡਾ ਘਰ ਹੈ.. ਮੈਂ ਹੈਰਾਨ ਸੀ। 52 ਸਾਲ ਹੋ ਗਏ ਹਨ, ਮੇਰੇ ਕੋਲ ਘਰ ਨਹੀਂ ਹੈ।
ਸੋਨੀਆ ਗਾਂਧੀ ਨੇ ਰਿਟਾਇਰਮੈਂਟ ਦੇ ਦਿਤੇ ਸੰਕੇਤ
ਇਸ ਤੋਂ ਪਹਿਲਾਂ ਦੂਜੇ ਦਿਨ ਸ਼ਨੀਵਾਰ ਨੂੰ ਸੋਨੀਆ ਗਾਂਧੀ ਨੇ ਸੰਮੇਲਨ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਰਾਜਨੀਤੀ ਤੋਂ ਰਿਟਾਇਰਮੈਂਟ ਲੈਣ ਦੇ ਸੰਕੇਤ ਦਿੱਤੇ ਸਨ। ਪਾਰਟੀ ਆਗੂਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਸੀ, ''ਸਾਡੀਆਂ 2004 ਅਤੇ 2009 ਦੀਆਂ ਜਿੱਤਾਂ ਦੇ ਨਾਲ-ਨਾਲ ਡਾ: ਮਨਮੋਹਨ ਸਿੰਘ ਦੀ ਯੋਗ ਅਗਵਾਈ ਨੇ ਮੈਨੂੰ ਨਿੱਜੀ ਤੌਰ 'ਤੇ ਸੰਤੁਸ਼ਟੀ ਦਿੱਤੀ, ਪਰ ਜੋ ਗੱਲ ਮੈਨੂੰ ਸਭ ਤੋਂ ਵੱਧ ਖੁਸ਼ ਕਰਦੀ ਹੈ ਉਹ ਇਹ ਹੈ ਕਿ ਭਾਰਤ ਜੋੜੋ ਯਾਤਰਾ ਨਾਲ ਮੇਰੀ ਪਾਰੀ ਦਾ ਸਮਾਪਨ ਹੋ ਸਕਿਆ। ਇਸ ਨੇ ਸਾਬਤ ਕਰ ਦਿੱਤਾ ਹੈ ਕਿ ਭਾਰਤ ਦੇ ਲੋਕ ਸਦਭਾਵਨਾ, ਸਹਿਣਸ਼ੀਲਤਾ ਅਤੇ ਸਮਾਨਤਾ ਚਾਹੁੰਦੇ ਹਨ।

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਵਿਸ਼ਵ
Advertisement