ਕੋਰੋਨਾ ਵੈਕਸੀਨ 'ਤੇ ਕਾਂਗਰਸ ਦਾ ਸਵਾਲ, ਭਾਰਤੀ ਬਣ ਰਹੇ ‘ਬਲੀ ਦੇ ਬੱਕਰੇ’?
ਕਾਂਗਰਸ ਆਗੂ ਮਨੀਸ਼ ਤਿਵਾੜੀ ਨੇ ਕਿਹਾ ਕਿ ਸਰਕਾਰ ਨੂੰ ਟੀਕਾਕਰਨ ਮੁਹਿੰਮ ਉਸ ਸਮੇਂ ਤੱਕ ਨਹੀਂ ਚਲਾਉਣੀ ਚਾਹੀਦੀ ਹੈ ਜਦੋਂ ਤੱਕ ਕਿ ਇਹ ਸਾਬਤ ਨਹੀਂ ਹੋ ਜਾਂਦਾ ਕਿ ਟੀਕਾ ਅਸਰਦਾਰ ਹੈ।

ਨਵੀਂ ਦਿੱਲੀ: ਕੋਰੋਨਾ ਵੈਕਸੀਨ 'ਤੇ ਕਾਂਗਰਸ ਨੇ ਸਵਾਲ ਉਠਾਇਆ ਹੈ। ਕਾਂਗਰਸ ਨੇ ਪੁੱਛਿਆ ਹੈ ਕਿ ਕੀ ਭਾਰਤੀ ‘ਬਲੀ ਦੇ ਬੱਕਰੇ’ ਬਣ ਰਹੇ ਹਨ। ਦਰਅਸਲ ਸਰਕਾਰ ਜਦੋਂ ਸਿਹਤ ਕਾਮਿਆਂ ਨੂੰ ਕੋਵਿਡ-19 ਤੋਂ ਬਚਾਅ ਦੇ ਟੀਕੇ ਲਾਉਣ ਲਈ ਤਿਆਰ ਹੈ ਤਾਂ ਕਾਂਗਰਸ ਨੇ ਖ਼ਬਰਦਾਰ ਕੀਤਾ ਹੈ ਕਿ ਕੋਵੈਕਸੀਨ ਦੇ ਤੀਜੇ ਪੜਾਅ ਦੇ ਪ੍ਰੀਖਣ ਅਜੇ ਮੁਕੰਮਲ ਨਹੀਂ ਹੋਏ ਹਨ, ਜਿਸ ਕਾਰਨ ਟੀਕਾਕਰਨ ਮੁਹਿੰਮ ਅਜੇ ਨਾ ਚਲਾਈ ਜਾਵੇ। ਉਨ੍ਹਾਂ ਕਿਹਾ ਕਿ ਭਾਰਤੀ ਕੋਈ ‘ਬਲੀ ਦੇ ਬੱਕਰੇ’ ਨਹੀਂ ਹਨ।
ਕਾਂਗਰਸ ਆਗੂ ਮਨੀਸ਼ ਤਿਵਾੜੀ ਨੇ ਕਿਹਾ ਕਿ ਸਰਕਾਰ ਨੂੰ ਟੀਕਾਕਰਨ ਮੁਹਿੰਮ ਉਸ ਸਮੇਂ ਤੱਕ ਨਹੀਂ ਚਲਾਉਣੀ ਚਾਹੀਦੀ ਹੈ ਜਦੋਂ ਤੱਕ ਕਿ ਇਹ ਸਾਬਤ ਨਹੀਂ ਹੋ ਜਾਂਦਾ ਕਿ ਟੀਕਾ ਅਸਰਦਾਰ ਹੈ।
ਉਨ੍ਹਾਂ ਕੋਵੈਕਸੀਨ ਉਪਰ ਉਚੇਚੇ ਤੌਰ ’ਤੇ ਇਤਰਾਜ਼ ਜਤਾਇਆ ਹੈ ਜਿਸ ਦੀ ਐਮਰਜੈਂਸੀ ਵਰਤੋਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਪਰ ਇਸ ਟੀਕੇ ਦੇ ਪ੍ਰੀਖਣ ਦਾ ਤੀਜਾ ਪੜਾਅ ਅਜੇ ਮੁਕੰਮਲ ਨਹੀਂ ਹੋਇਆ ਹੈ। ਤਿਵਾੜੀ ਨੇ ਟਵੀਟ ਕਰਕੇ ਕਿਹਾ ਕਿ ਸਰਕਾਰ ਨੇ ਲੋਕਾਂ ਨੂੰ ਕੋਈ ਬਦਲ ਨਹੀਂ ਦਿੱਤਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਟ੍ਰੈਂਡਿੰਗ ਟੌਪਿਕ




















