ਲਖੀਮਪੁਰ ਖੀਰੀ: ਐਤਵਾਰ ਨੂੰ ਲਖੀਮਪੁਰ ਖੀਰੀ 'ਚ ਹੋਈ ਹਿੰਸਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਦੋ ਵਾਹਨ ਆ ਰਹੇ ਹਨ ਅਤੇ ਵਿਰੋਧ ਕਰ ਰਹੇ ਕਿਸਾਨਾਂ ਨੂੰ ਕੁਚਲ ਕੇ ਅੱਗੇ ਵੱਧਦੇ ਹਨ। ਫਿਲਹਾਲ ਪੁਲਿਸ ਵੱਲੋਂ ਇਸ ਵੀਡੀਓ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।
ਦੱਸ ਦਈਏ ਕਿ ਵੀਡੀਓ ਵਿੱਚ ਕਿਸਾਨਾਂ ਨੂੰ ਕੁਚਲਣ ਵਾਲੀ ਪਹਿਲੀ ਗੱਡੀ ਥਾਰ ਜੀਪ ਸੀ ਜਦੋਂ ਕਿ ਦੂਜੀ ਗੱਡੀ ਟੋਇਟਾ ਫਾਰਚੂਨਰ ਸੀ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਸਮੇਤ ਸਾਰੇ ਵਿਰੋਧੀ ਨੇਤਾਵਾਂ ਨੇ ਇਸ ਦਰਦਨਾਕ ਵੀਡੀਓ ਨੂੰ ਸਾਂਝਾ ਕਰਕੇ ਸਰਕਾਰ 'ਤੇ ਸਵਾਲ ਖੜ੍ਹੇ ਕੀਤੇ ਹਨ। ਵੀਡੀਓ ਸ਼ੇਅਰ ਕਰਦਿਆਂ ਪ੍ਰਿਯੰਕਾ ਗਾਂਧੀ ਨੇ ਟਵੀਟ ਕੀਤਾ, 'ਨਰਿੰਦਰ ਮੋਦੀ, ਤੁਹਾਡੀ ਸਰਕਾਰ ਨੇ ਮੈਨੂੰ ਬਗੈਰ ਕਿਸੇ ਆਦੇਸ਼ ਅਤੇ ਐਫਆਈਆਰ ਦੇ ਪਿਛਲੇ 28 ਘੰਟਿਆਂ ਤੋਂ ਹਿਰਾਸਤ ਵਿੱਚ ਰੱਖਿਆ ਹੈ। ਅੰਨਾਦਾਤਾ ਨੂੰ ਕੁਚਲਣ ਵਾਲੇ ਇਸ ਵਿਅਕਤੀ ਨੂੰ ਅਜੇ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਕਿਉਂ?
ਇਸ ਦੇ ਨਾਲ ਹੀ 'ਆਪ' ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਵੀ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕਰਦਿਆਂ ਲਿਖਿਆ, "ਕੀ ਇਸ ਤੋਂ ਬਾਅਦ ਵੀ ਕੋਈ ਸਬੂਤ ਚਾਹਿਦਾ? ਦੇਖੋ ਕਿਵੇਂ ਸੱਤਾ ਦੇ ਹੰਕਾਰ ਵਿੱਚ ਗੁੰਡਿਆਂ ਨੇ ਕਿਸਾਨਾਂ ਨੂੰ ਉਨ੍ਹਾਂ ਦੀ ਕਾਰ ਹੇਠਾਂ ਲਤਾੜ ਦਿੱਤਾ ਅਤੇ ਕੁਝ ਚੈਨਲ ਗਿਆਨ ਦੇ ਰਹੇ ਸੀ, ਮੰਤਰੀ ਦਾ ਪੁੱਤਰ ਆਪਣੀ ਜਾਨ ਬਚਾਉਣ ਲਈ ਭੱਜਿਆ।"
ਸੋਸ਼ਲ ਮੀਡੀਆ 'ਤੇ ਕਿਸਾਨਾਂ ਨੂੰ ਜਾਣਬੁੱਝ ਕੇ ਕੁਚਲਣ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। 27 ਸੈਕਿੰਡ ਦੇ ਵਾਇਰਲ ਵੀਡੀਓ ਵਿੱਚ ਕਿਸਾਨ ਕਾਲੇ ਝੰਡੇ ਲੈ ਕੇ ਜਾਂਦੇ ਦਿਖਾਈ ਦੇ ਰਹੇ ਹਨ। ਤੇਜ਼ ਰਫ਼ਤਾਰ ਨਾਲ ਪਿੱਛਿਓਂ ਆ ਰਹੀ ਥਾਰ ਜੀਪ ਉਨ੍ਹਾਂ ਕਿਸਾਨਾਂ ਨੂੰ ਕੁਚਲਦੀ ਹੈ। ਇੱਕ ਹੋਰ ਕਾਰ ਵੀ ਇਸ ਜੀਪ ਦੇ ਪਿੱਛੇ ਦਿਖਾਈ ਦੇ ਰਹੀ ਹੈ।
ਮੰਤਰੀ ਦੇ ਬੇਟੇ ਖਿਲਾਫ ਮਾਮਲਾ ਦਰਜ
ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿੱਚ ਯੋਗੀ ਸਰਕਾਰ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਦੇ ਪੁੱਤਰ ਅਸ਼ੀਸ਼ ਮਿਸ਼ਰਾ ਦੇ ਖਿਲਾਫ ਕੇਸ ਦਰਜ ਕੀਤਾ ਹੈ। ਜਦਕਿ ਅਜੈ ਮਿਸ਼ਰਾ ਟੇਨੀ ਨੇ ਦਾਅਵਾ ਕੀਤਾ ਹੈ ਕਿ ਉਹ ਅਤੇ ਉਨ੍ਹਾਂ ਦਾ ਬੇਟਾ ਮੌਕੇ 'ਤੇ ਮੌਜੂਦ ਨਹੀਂ ਸੀ।
ਇਹ ਵੀ ਪੜ੍ਹੋ: Petrol-Diesel Price Hike, 05 Oct 2021: ਮਹਿੰਗਾਈ ਨੇ ਫਿਰ ਦਿੱਤਾ ਵੱਡਾ ਝਟਕਾ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/