ਪੜਚੋਲ ਕਰੋ
Advertisement
ਡਾ. ਮਨਮੋਹਨ ਸਿੰਘ ਬਾਰੇ ਫਿਲਮ ਦੇ ਇਨ੍ਹਾਂ ਡਾਇਲੌਗਾਂ 'ਤੇ ਪੁਆੜਾ
ਮੁੰਬਈ: ਬੀਤੇ ਦਿਨੀਂ ਹੀ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਜ਼ਿੰਦਗੀ ‘ਤੇ ਅਧਾਰਤ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਇਆ। ਇਸ ਨੂੰ ਭਾਜਪਾ ਨੇ ਆਪਣੇ ਟਵਿਟਰ ਹੈਂਡਲ ‘ਤੇ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਵਿਵਾਦ ਵੀ ਸ਼ੁਰੂ ਹੋ ਗਿਆ। ਇਸ ਤੋਂ ਬਾਅਦ ਕਾਂਗਰਸ ਪਾਰਟੀ ਨੇ ਆਪਣੇ ਬੁਲਾਰਿਆਂ ਨੂੰ ਇਸ ‘ਤੇ ਕੋਈ ਟਿੱਪਣੀ ਨਾ ਕਰਨ ਦੀ ਗੱਲ ਕਹੀ ਹੈ।
ਇਸ ਤੋਂ ਪਹਿਲਾਂ ਕਾਂਗਰਸ ਨੇ ਟ੍ਰੇਲਰ ‘ਤੇ ਕਈ ਤਰ੍ਹਾਂ ਦੇ ਕੁਮੈਂਟ ਕੀਤੇ ਹਨ। ਫ਼ਿਲਮ ਬਾਰੇ ਦੋਵੇਂ ਪਾਰਟੀਆਂ ਲਗਾਤਾਰ ਖਹਿਬੜ ਰਹੀਆਂ ਹਨ। ਇੱਥੋਂ ਤਕ ਕਿ ‘ਦ ਐਕਸੀਡੈਂਟਲ ਪ੍ਰਾਇਮ ਮਿਨਿਸਟਰ’ ਦੇ ਪ੍ਰੋਡਿਊਸਰ ਤੇ ਡਾਇਰੈਕਟਰ ਨੂੰ ਤਾਂ ਚਿੱਠੀਆਂ ਵੀ ਪਹੁੰਚ ਗਈਆਂ ਹਨ। ਫ਼ਿਲਮ ਬਾਰੇ ਮਨਮੋਹਨ ਸਿੰਘ ਨੂੰ ਵੀ ਸਵਾਲ ਕੀਤਾ ਪਰ ਹਰ ਵਾਰ ਦੀ ਤਰ੍ਹਾਂ ਉਨ੍ਹਾਂ ਨੇ ਕੋਈ ਪ੍ਰਤੀਕਿਰੀਆ ਨਹੀਂ ਦਿੱਤੀ। ਹੁਣ ਤੁਹਾਨੂੰ ਦੱਸਦੇ ਹਾਂ ਟ੍ਰੇਲਰ ਦੇ ਉਹ ਡਾਈਲੌਗ ਜਿਨ੍ਹਾਂ ‘ਤੇ ਕਾਂਗਰਸ ਨੇ ਇਤਰਾਜ਼ ਜਤਾਇਆ ਹੈ।Riveting tale of how a family held the country to ransom for 10 long years. Was Dr Singh just a regent who was holding on to the PM’s chair till the time heir was ready? Watch the official trailer of #TheAccidentalPrimeMinister, based on an insider’s account, releasing on 11 Jan! pic.twitter.com/ToliKa8xaH
— BJP (@BJP4India) December 27, 2018
- ਮੈਨੂੰ ਤਾਂ ਡਾਕਟਰ ਸਾਹਿਬ ਭੀਸ਼ਮ ਪਿਤਾਮਾ ਜਿਹੇ ਲੱਗਦੇ ਹਨ ਜਿਨ੍ਹਾਂ ‘ਚ ਕੋਈ ਬੁਰਾਈ ਨਹੀਂ ਪਰ ਫੈਮਿਲੀ ਡ੍ਰਾਮੇ ਦੇ ਵਿਕਟਮ ਲੱਗਦੇ ਹਨ।
- ਮਹਾਭਾਰਤ ‘ਚ ਦੋ ਪਰਿਵਾਰ ਸੀ ਪਰ ਭਾਰਤ ‘ਚ ਤਾਂ ਇੱਕ ਹੀ ਹੈ।
- 100 ਕਰੋੜ ਦੀ ਆਬਾਦੀ ਵਾਲੇ ਦੇਸ਼ ਨੂੰ ਇਹ ਗਿਣੇ ਚੁਣੇ ਲੋਕ ਚਲਾਉਂਦੇ ਹਨ। ਇਹ ਦੇਸ਼ ਦੀ ਕਹਾਣੀ ਲਿਖਦੇ ਹਨ।
- ਮੈਂ ਪੀਐਮ ਲਈ ਕੰਮ ਕਰਦਾ ਹਾਂ ਪਾਰਟੀ ਲਈ ਨਹੀਂ।
- ਨਿਊਕਲੀਅਰ ਡੀਲ ਦੀ ਲੜਾਈ ਤਾਂ ਸਾਡੇ ਲਈ ਪਾਨੀਪਤ ਦੀ ਲੜਾਈ ਤੋਂ ਵੀ ਮੁਸ਼ਕਲ ਸੀ।
- ਦਿੱਲੀ ਦਰਬਾਰ ‘ਚ ਇੱਕ ਹੀ ਤਾਂ ਚਰਚਾ ਸੀ ਕਿ ਡਾਕਟਰ ਸਾਹਬ ਨੂੰ ਪਾਰਟੀ ਤੋਂ ਹਟਾਵਾਂਗੇ ਤੇ ਕਦੋਂ ਪਾਰਟੀ ਰਾਹੁਲ ਦਾ ਅਭਿਸ਼ੇਕ ਕਰੇਗੀ।
- ਤੁਸੀਂ ਕਸ਼ਮੀਰ ਦਾ ਹੱਲ ਕੱਢੋਗੇ ਤਾਂ ਆਉਣ ਵਾਲੇ ਪ੍ਰਾਈਮ ਮਿਨਿਸਟਰ ਕੀ ਕਰਨਗੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਸਿਹਤ
ਦੇਸ਼
ਪੰਜਾਬ
Advertisement