ਨਵੀਂ ਦਿੱਲੀ: ਮਾਰੂ ਕੋਰੋਨਾਵਾਇਰਸ ਦੀ ਵੈਕਸੀਨ ਯਾਨੀ ਟੀਕਾਕਰਨ ਨੂੰ ਲੈ ਕੇ ਕਾਫ਼ੀ ਹੰਗਾਮਾ ਚੱਲ ਰਿਹਾ ਹੈ। ਪਹਿਲਾਂ ਮੁਸਲਮਾਨ ਸੰਗਠਨ ਤੇ ਹੁਣ ਹਿੰਦੂ ਮਹਾਸਭਾ ਦੇ ਸਵਾਮੀ ਚੱਕਰਪਾਣੀ ਨੇ ਟੀਕੇ 'ਤੇ ਸਵਾਲ ਚੁੱਕੇ ਹਨ। ਸਵਾਮੀ ਚੱਕਰਪਾਣੀ ਨੇ ਦਾਅਵਾ ਕੀਤਾ ਹੈ ਕਿ ਕੋਰੋਨਾ ਟੀਕੇ ਵਿੱਚ ਗਾਂ ਦਾ ਖੂਨ ਹੈ। ਇਸ ਲਈ, ਇਸ ਨੂੰ ਦੇਸ਼ 'ਚ ਵਰਤਣ ਦੀ ਆਗਿਆ ਨਹੀਂ ਹੋਣੀ ਚਾਹੀਦੀ। ਚੱਕਰਪਾਣੀ ਨੇ ਇਸ ਬਾਰੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਮੰਗ ਪੱਤਰ ਵੀ ਭੇਜਿਆ ਹੈ।
ਸਵਾਮੀ ਚੱਕਰਪਾਣੀ ਨੇ ਮੰਗ ਪੱਤਰ ਵਿੱਚ ਕਿਹਾ ਹੈ ਕਿ ਭਾਰਤ ਵਿੱਚ ਇਸ ਟੀਕੇ ਦੀ ਵਰਤੋਂ ਉਦੋਂ ਤੱਕ ਨਹੀਂ ਕੀਤੀ ਜਾਣੀ ਚਾਹੀਦੀ ਜਦੋਂ ਤੱਕ ਇਹ ਸਪਸ਼ਟ ਨਹੀਂ ਹੋ ਜਾਂਦਾ ਕਿ ਇਹ ਟੀਕਾ ਕਿਵੇਂ ਬਣਾਇਆ ਗਿਆ ਹੈ ਤੇ ਕੀ ਇਹ ਵਿਅਕਤੀ ਦੇ ਧਰਮ ਦੇ ਵਿਰੁੱਧ ਤਾਂ ਨਹੀਂ। ਉਨ੍ਹਾਂ ਕਿਹਾ, "ਕੋਰੋਨਾ ਖ਼ਤਮ ਹੋਣਾ ਚਾਹੀਦਾ ਹੈ ਤੇ ਜਲਦੀ ਹੀ ਟੀਕਾ ਵੀ ਲਾਇਆ ਜਾਣਾ ਚਾਹੀਦਾ ਹੈ, ਪਰ ਇਸ ਕਾਰਨ ਸਾਡਾ ਧਰਮ ਖ਼ਤਮ ਨਹੀਂ ਹੋਣਾ ਚਾਹੀਦਾ।"
ਉਨ੍ਹਾਂ ਕਿਹਾ ਕਿ "ਜਦੋਂ ਕੋਈ ਵੀ ਦਵਾਈ ਬਣਾਈ ਜਾਂਦੀ ਹੈ ਤਾਂ ਉਸ ਵਿੱਚ ਕੀ ਮਿਲਿਆ ਹੈ, ਇਹ ਜਾਣਕਾਰੀ ਦਿੱਤੀ ਜਾਂਦੀ ਹੈ। ਫੇਰ ਕੋਰੋਨਾ ਵੈਕਸੀਨ ਬਾਰੇ ਜਾਣਕਾਰੀ ਕਿਉਂ ਨਹੀਂ ਮਿਲਣੀ ਚਾਹੀਦੀ? ਸਾਨੂੰ ਐਸੀ ਜਾਣਕਾਰੀ ਮਿਲੀ ਹੈ ਕਿ ਅਮਰੀਕਾ 'ਚ ਜੋ ਵੈਕਸੀਨ ਤਿਆਰ ਹੋਈ ਹੈ, ਉਸ ਵਿੱਚ ਗਾਂ ਦਾ ਖੂਨ ਮਿਲਿਆ ਹੋਇਆ ਹੈ।"
ਸਵਾਮੀ ਚੱਕਰਪਾਣੀ ਨੇ ਅੱਗੇ ਕਿਹਾ, "ਸਨਾਤਨ ਧਰਮ ਵਿੱਚ, ਗਾਂ ਨੂੰ ਮਾਂ ਮੰਨਿਆ ਜਾਂਦਾ ਹੈ ਤੇ ਅਜਿਹੀ ਸਥਿਤੀ ਵਿੱਚ, ਜੇ ਸਾਡੇ ਸਰੀਰ ਵਿੱਚ ਗਾਂ ਦਾ ਖੂਨ ਸੰਚਾਰਿਤ ਹੁੰਦਾ ਹੈ ਤਾਂ ਇਹ ਸਾਡੇ ਧਰਮ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰੇਗਾ। ਇਹ ਸਾਜਿਸ਼ ਸਨਾਤਨ ਧਰਮ ਨੂੰ ਖਤਮ ਕਰਨ ਲਈ ਸਾਲਾਂ ਤੋਂ ਚੱਲ ਰਹੀ ਹੈ। ਇਸ ਕਾਰਨ ਕਰਕੇ, ਅਸੀਂ ਚਾਹੁੰਦੇ ਹਾਂ ਕਿ ਜੇ ਕੋਰੋਨਾ ਬਾਰੇ ਕੋਈ ਟੀਕਾ ਆ ਰਿਹਾ ਹੈ, ਤਾਂ ਇਸ ਬਾਰੇ ਪੂਰੀ ਜਾਣਕਾਰੀ ਪਹਿਲਾਂ ਦੇਣੀ ਚਾਹੀਦੀ ਹੈ। ਜਦੋਂ ਸਾਰੀਆਂ ਸ਼ੰਕਾਵਾਂ ਦੂਰ ਹੋ ਜਾਂਦੀਆਂ ਹਨ, ਫੇਰ ਟੀਕਾਕਰਨ ਦਾ ਕੰਮ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ।"
ਕੋਰੋਨਾ ਵੈਕਸੀਨ 'ਤੇ ਛਿੜਿਆ ਵਿਵਾਦ, ਹਿੰਦੂ ਮਹਾਸਭਾ ਦਾ ਵੱਡਾ ਦਾਅਵਾ, ਟੀਕੇ 'ਚ ਗਾਂ ਦਾ ਖੂਨ, ਦੇਸ਼ 'ਚ ਨਾ ਹੋਵੇ ਇਸਤੇਮਾਲ
ਏਬੀਪੀ ਸਾਂਝਾ
Updated at:
28 Dec 2020 11:47 AM (IST)
ਮਾਰੂ ਕੋਰੋਨਾਵਾਇਰਸ ਦੀ ਵੈਕਸੀਨ ਯਾਨੀ ਟੀਕਾਕਰਨ ਨੂੰ ਲੈ ਕੇ ਕਾਫ਼ੀ ਹੰਗਾਮਾ ਚੱਲ ਰਿਹਾ ਹੈ। ਪਹਿਲਾਂ ਮੁਸਲਮਾਨ ਸੰਗਠਨ ਤੇ ਹੁਣ ਹਿੰਦੂ ਮਹਾਸਭਾ ਦੇ ਸਵਾਮੀ ਚੱਕਰਪਾਣੀ ਨੇ ਟੀਕੇ 'ਤੇ ਸਵਾਲ ਚੁੱਕੇ ਹਨ।
- - - - - - - - - Advertisement - - - - - - - - -