Corona in India: ਦੇਸ਼ ' ਜਾਨਲੇਵਾ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ। ਹਰ ਦਿਨ ਹੁਣ ਇਨਫੈਕਸ਼ਨ ਦੇ ਇਕ ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਉਣ ਲੱਗੇ ਹਨ। ਕੋਰੋਨਾ ਦੇ ਲਿਹਾਜ਼ ਨਾਲ ਅਗਲੇ ਚਾਰ ਹਫਤੇ ਭਾਰਤ ਲਈ ਬੇਹੱਦ ਅਹਿਮ ਹਨ। ਜਾਣਕਾਰੀ ਮੁਤਾਬਕ ਆਉਣ ਵਾਲੇ ਦਿਨਾਂ ' ਕੋਰੋਨਾ ਦੀ ਰਫਤਾਰ ਹੋਰ ਤੇਜ਼ ਹੋਣ ਵਾਲੀ ਹੈ। ਇਸ ਵਾਰ ਕੋਰੋਨਾ ਦੇ ਵਧਣ ਦੀ ਰਫਤਾਰ ਪਹਿਲਾਂ ਤੋਂ ਜ਼ਿਆਦਾ ਹੈ। ਲਗਤਾਰ ਕੇਸ ਵਧਣ ਦੀ ਵਜ੍ਹਾ ਨਾਲ ਸਿਹਤ ਸੇਵਾਵਾਂ ' ਦਬਾਅ ਪਏਗਾ।
ਅਗਲੇ ਚਾਰ ਹਫਤੇ ਸਖਤੀ ਲਾਗੂ ਕਰੋ- ਪੀਐਮ ਮੋਦੀ
ਕੱਲ੍ਹ ਮੁੱਖ ਮੰਤਰੀਆਂ ਦੇ ਨਾਲ ਬੈਠਕ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਅਗਲੇ ਚਾਰ ਹਫਤੇ ਸਖਤੀ ਨਾਲ ਲਾਗੂ ਕਰਨ ਤੇ ਵਿਚਾਰ ਕਰਨ ਲਈ ਕਿਹਾ। ਪੀਐਮ ਮੋਦੀ ਨੇ ਕਿਹਾ ਕਿ ਕੋਰੋਨਾ ਦੇ ਖਤਰੇ ਨੂੰ ਘੱਟ ਕਰਨ ਲਈ ਟੈਸਟ, ਟ੍ਰੈਕ, ਟ੍ਰੀਟ ' ਜ਼ੋਰ ਦੇਣਾ ਹੋਵੇਗਾ। ਤਮਾਮ ਚੁਣੌਤੀਆਂ ਤੋਂ ਬਾਅਦ ਵੀ ਸਾਡੇ ਕੋਲ ਪਹਿਲਾਂ ਦੇ ਮੁਕਾਬਲੇ ਬਿਹਤਰ ਤਜ਼ਰਬਾ ਤੇ ਸਾਧਨ ਹਨ ਤੇ ਵੈਕਸੀਨ ਵੀ ਸਾਡੇ ਕੋਲ ਹੈ।
ਪੀਐਮ ਮੋਦੀ ਨੇ ਅੱਗੇ ਕਿਹਾ, 'ਸ਼ ਪਹਿਲੀ ਵੇਵ ਦੇ ਸਮੇਂ ਪੀਕ ਕ੍ਰੌਸ ਕਰ ਚੁੱਕਾ ਹੈ ਤੇ ਇਸ ਵਾਰ ਇਹ ਗ੍ਰੋਥ ਰੇਟ ਪਹਿਲਾਂ ਤੋਂ ਵੀ ਜ਼ਿਆਦਾ ਤੇਜ਼ ਹੈ। ਮਹਾਰਾਸ਼ਟਰ, ਛੱਤੀਸਗੜ੍ਹ, ਪੰਜਾਬ, ਮੱਧ ਪ੍ਰਦੇਸ਼ ਤੇ ਗੁਜਰਾਤ ਸਮੇਤ ਕਈ ਸੂਬੇ ਪਹਿਲੀ ਵੇਵ ਦੀ ਪੀਕ ਕ੍ਰੌਸ ਕਰ ਚੁੱਕੇ ਹਨ। ਕੁਝ ਹੋਰ ਸੂਬੇ ਵੀ ਇਸ ਵੱਲ ਵਧ ਰਹੇ ਹਨ। ਸਾਡੇ ਸਭ ਲਈ ਇਹ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ।'
ਦੇਸ਼ ਨੂੰ ਇਕਜੁੱਟ ਹੋਕੇ ਮਹਾਮਾਰੀ ਨਾਲ ਲੜਨ ਦੀ ਕੋਸ਼ਿਸ਼ ਕਰਨੀ ਹੋਵੇਗੀ- ਸਰਕਾਰ
ਨੀਤੀ ਆਯੋਗ ਦੇ ਮੈਂਬਰ ਡਾ.ਵੀਕੇ ਪੌਲ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਮਹਾਮਾਰੀ ਨਾਲ ਲੜਨ ਦੇ ਹਥਿਆਰ ਓਹੀ ਹਨ। ਕੋਵਿਡ-19 ਤੋਂ ਬਚਾਅ ਦੇ ਨਿਯਮਾਂ ਦਾ ਪਾਲਣ ਕਰਨਾ, ਜਾਂਚ ਆਦਿ ਨੂੰ ਪ੍ਰਭਾਵੀ ਤਰੀਕੇ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ। ਇਲਾਜ ਢਾਂਚੇ ' ਸੁਧਾਰ ਤੇ ਟੀਕਾਕਰਨ ਅਭਿਆਨ ਤੇਜ਼ੀ ਨਾਲ ਚਲਾਏ ਜਾਣ ਦੀ ਲੋੜ ਹੈ।
ਪੌਲ ਨੇ ਕਿਹਾ, 'ਹਾਮਾਰੀ ਦੀ ਤੀਬਰਤਾ ਵਧ ਗਈ ਹੈ ਤੇ ਇਹ ਪਿਛਲੀ ਵਾਰ ਦੇ ਮੁਕਾਬਲੇ ਜ਼ਿਆਦਾ ਤੇਜ਼ੀ ਨਾਲ ਫੈਲ ਰਹੀ ਹੈ। ਕੁਝ ਸੂਬਿਆਂ ' ਇਹ ਹੋਰਾਂ ਦੇ ਮੁਕਾਬਲੇ ਜ਼ਿਆਦਾ ਖਰਾਬ ਹਨ ਪਰ ਵਾਧਾ ਦੇਸ਼ ਭਰ ' ਦੇਖਿਆ ਜਾ ਸਕਦਾ ਹੈ।' ਉਨ੍ਹਾਂ ਕਿਹਾ, 'ਦੂਜੀ ਲਹਿਰ ਨੂੰ ਕਾਬੂ ਕਰਨ 'ਚ ਲੋਕਾਂ ਦੀ ਹਿੱਸੇਦਾਰੀ ਅਹਿਮ ਹੈ। ਅਗਲੇ ਚਾਰ ਹਫਤੇ ਬੇਹੱਦ ਅਹਿਮ ਹਨ। ਪੂਰੇ ਦੇਸ਼ ਨੂੰ ਇਕਜੁੱਟ ਹੋਕੇ ਮਹਾਮਾਰੀ ਨਾਲ ਲੜਨ ਦੇ ਯਤਨ ਕਰਨੇ ਹੋਣਗੇ।