ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਕੋਰੋਨਾ ਅਪਡੇਟ: ਪਿਛਲੇ 24 ਘੰਟਿਆਂ 'ਚ 55,000 ਤੋਂ ਜ਼ਿਆਦਾ ਕੇਸ, 779 ਲੋਕਾਂ ਦੀ ਮੌਤ
ਐਕਟਿਵ ਕੇਸਾਂ ਦੇ ਮਾਮਲੇ ਵਿੱਚ ਭਾਰਤ ਦੁਨੀਆ ਵਿੱਚ ਤੀਜੇ ਸਥਾਨ 'ਤੇ ਹੈ। ਯਾਨੀ ਭਾਰਤ ਤੀਸਰਾ ਦੇਸ਼ ਹੈ, ਜਿੱਥੇ ਇਸ ਸਮੇਂ ਜ਼ਿਆਦਾਤਰ ਕੋਰੋਨਾ ਐਕਟਿਵ ਲੋਕਾਂ ਦਾ ਇਲਾਜ ਹਸਪਤਾਲਾਂ ਵਿੱਚ ਕੀਤਾ ਜਾ ਰਿਹਾ ਹੈ।
![ਕੋਰੋਨਾ ਅਪਡੇਟ: ਪਿਛਲੇ 24 ਘੰਟਿਆਂ 'ਚ 55,000 ਤੋਂ ਜ਼ਿਆਦਾ ਕੇਸ, 779 ਲੋਕਾਂ ਦੀ ਮੌਤ Corona Update: Over 55,000 cases, 779 deaths in last 24 hours ਕੋਰੋਨਾ ਅਪਡੇਟ: ਪਿਛਲੇ 24 ਘੰਟਿਆਂ 'ਚ 55,000 ਤੋਂ ਜ਼ਿਆਦਾ ਕੇਸ, 779 ਲੋਕਾਂ ਦੀ ਮੌਤ](https://static.abplive.com/wp-content/uploads/sites/5/2020/04/27192545/doctors-fighting-corona-virus-covid-19.jpg?impolicy=abp_cdn&imwidth=1200&height=675)
ਸੰਕੇਤਕ ਤਸਵੀਰ
ਨਵੀਂ ਦਿੱਲੀ: ਦੇਸ਼ ਵਿੱਚ ਇੱਕ ਵਾਰ ਫਿਰ ਕੋਰੋਨਾ ਦਾ ਬੰਬ ਫਟਿਆ ਹੈ। ਪਿਛਲੇ 24 ਘੰਟਿਆਂ ਵਿੱਚ ਪਹਿਲੀ ਵਾਰ 55 ਹਜ਼ਾਰ ਤੋਂ ਵੱਧ ਨਵੇਂ ਕੋਰੋਨਾ ਕੇਸ ਦਰਜ ਕੀਤੇ ਗਏ ਹਨ। ਇਸ ਦੇ ਨਾਲ ਹੀ 779 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਦੇਸ਼ ਵਿੱਚ ਹੁਣ ਪੀੜਤਾਂ ਦੀ ਗਿਣਤੀ 16 ਲੱਖ ਨੂੰ ਪਾਰ ਕਰ ਗਈ ਹੈ, ਜਦੋਂਕਿ 35 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।
ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ ਵਿੱਚ ਪੀੜਤ ਲੋਕਾਂ ਦੀ ਕੁੱਲ ਗਿਣਤੀ 16 ਲੱਖ 38 ਹਜ਼ਾਰ 871 ਹੋ ਗਈ ਹੈ। ਇੱਥੇ ਪੰਜ ਲੱਖ 45 ਹਜ਼ਾਰ 318 ਐਕਟਿਵ ਕੇਸ ਹਨ, ਜਦੋਂਕਿ ਇੱਕ ਲੱਖ 57 ਹਜ਼ਾਰ ਤੋਂ ਵੱਧ ਲੋਕ ਠੀਕ ਹੋ ਚੁੱਕੇ ਹਨ। ਹੁਣ ਤੱਕ 35 ਹਜ਼ਾਰ 747 ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ।
ਦੱਸ ਦਈਏ ਕਿ ਕੋਰੋਨਾ ਪੀੜਤਾਂ ਦੀ ਗਿਣਤੀ ਮੁਤਾਬਕ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਪ੍ਰਭਾਵਿਤ ਦੇਸ਼ ਹੈ। ਬ੍ਰਾਜ਼ੀਲ ਤੋਂ ਬਾਅਦ ਕੋਰੋਨਾ ਮਹਾਮਾਰੀ ਨਾਲ ਸੰਯੁਕਤ ਰਾਜ ਅਮਰੀਕਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ ਪਰ ਜੇ ਅਸੀਂ ਪ੍ਰਤੀ 10 ਲੱਖ ਦੀ ਆਬਾਦੀ ਵਾਲੇ ਸੰਕਰਮਿਤ ਮਾਮਲਿਆਂ ਤੇ ਮੌਤ ਦਰ ਬਾਰੇ ਗੱਲ ਕਰੀਏ ਤਾਂ ਭਾਰਤ ਦੂਜੇ ਦੇਸ਼ਾਂ ਨਾਲੋਂ ਬਹੁਤ ਬਿਹਤਰ ਹੈ।
ਐਕਟਿਵ ਕੇਸਾਂ ਦੇ ਮਾਮਲੇ ਵਿੱਚ ਭਾਰਤ ਦੇ ਟੌਪ 5 ਸੂਬੇ:
ਅੰਕੜਿਆਂ ਮੁਤਾਬਕ ਦੇਸ਼ ਵਿੱਚ ਇਸ ਸਮੇਂ ਕੋਰੋਨਾ ਦੇ ਚਾਰ ਲੱਖ ਤੋਂ ਵੱਧ ਸਰਗਰਮ ਮਾਮਲੇ ਹਨ। ਸਭ ਤੋਂ ਵੱਧ ਐਕਟਿਵ ਕੇਸ ਮਹਾਰਾਸ਼ਟਰ ਵਿੱਚ ਹਨ। ਇਸ ਤੋਂ ਬਾਅਦ ਦੂਜੇ ਨੰਬਰ 'ਤੇ ਤਾਮਿਲਨਾਡੂ, ਤੀਜੇ ਨੰਬਰ 'ਤੇ ਕਰਨਾਟਕ, ਚੌਥੇ ਨੰਬਰ 'ਤੇ ਆਂਧਰਾ ਪ੍ਰਦੇਸ਼ ਤੇ ਪੰਜਵੇਂ ਨੰਬਰ 'ਤੇ ਦਿੱਲੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਕ੍ਰਿਕਟ
ਕ੍ਰਿਕਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)