Covid Vaccination On Children: ਕੋਰੋਨਾ ਦੀ ਬੇਕਾਬੂ ਰਫ਼ਤਾਰ ਦੇ ਵਿਚਕਾਰ ਦੇਸ਼ 'ਚ ਟੀਕਾਕਰਨ ਮੁਹਿੰਮ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ। coWIN ਪੋਰਟਲ ਦੇ ਅਨੁਸਾਰ 3,45,35,664 ਟੀਕਿਆਂ ਦੀ ਪਹਿਲੀ ਖੁਰਾਕ 15-17 ਸਾਲ ਦੀ ਉਮਰ-ਸਮੂਹ 'ਚ ਦਿੱਤੀ ਗਈ ਹੈ। ਇਸ ਉਮਰ ਵਰਗ 'ਚ ਕਰੀਬ ਸਾਢੇ 7 ਕਰੋੜ ਬੱਚੇ ਹਨ। ਜਿਸ ਰਫ਼ਤਾਰ ਨਾਲ 15 ਤੋਂ 17 ਸਾਲ ਦੀ ਉਮਰ ਦੇ ਬੱਚਿਆਂ 'ਚ ਟੀਕਾਕਰਨ ਹੋ ਰਿਹਾ ਹੈ, ਉਸ ਉਮਰ ਵਰਗ 'ਚ ਫਰਵਰੀ ਦੇ ਅੰਤ ਤਕ ਟੀਕਾਕਰਨ ਹੋਣ ਦੀ ਸੰਭਾਵਨਾ ਹੈ, ਜਿਸ ਤੋਂ ਬਾਅਦ 12 ਤੋਂ 14 ਸਾਲ ਦੀ ਉਮਰ ਵਰਗ 'ਚ ਟੀਕਾਕਰਨ ਸ਼ੁਰੂ ਕੀਤਾ ਜਾ ਸਕਦਾ ਹੈ।
 
ਭਾਰਤ ਦੇ ਡਰੱਗ ਕੰਟਰੋਲਰ ਜਨਰਲ ਨੇ ਭਾਰਤ 'ਚ 12 ਤੋਂ 18 ਸਾਲ ਦੇ ਬੱਚਿਆਂ ਨੂੰ ਕੋਰੋਨਾ ਵੈਕਸੀਨ ਦੇਣ ਦੀ ਮਨਜ਼ੂਰੀ ਦੇ ਦਿੱਤੀ ਹੈ। ਭਾਰਤ ਬਾਇਓਟੈੱਕ ਦੀ ਕੋਵੈਕਸੀਨ 12 ਤੋਂ 18 ਸਾਲ ਦੇ ਉਮਰ ਵਰਗ 'ਚ ਦਿੱਤੀ ਜਾ ਸਕਦੀ ਹੈ। ਫਿਲਹਾਲ ਇਹ ਟੀਕਾ 15 ਤੋਂ 17 ਉਮਰ ਵਰਗ ਨੂੰ ਦਿੱਤਾ ਜਾ ਰਿਹਾ ਹੈ। ਸਿਹਤ ਮੰਤਰਾਲੇ ਅਤੇ ਐਨਟੀਜੀਆਈ ਦੇ ਸੂਤਰਾਂ ਅਨੁਸਾਰ ਮਾਰਚ ਤਕ 15 ਤੋਂ 17 ਉਮਰ ਵਰਗ ਦੇ ਬੱਚਿਆਂ ਦਾ ਟੀਕਾਕਰਨ ਹੋਣ ਤੋਂ ਬਾਅਦ ਇਨ੍ਹਾਂ ਬੱਚਿਆਂ ਦਾ ਟੀਕਾਕਰਨ ਵੀ ਸ਼ੁਰੂ ਕੀਤਾ ਜਾ ਸਕਦਾ ਹੈ ਤੇ ਇਸ ਲਈ ਟੀਕਾ ਵੀ ਉਪਲਬਧ ਕਰਵਾਇਆ ਜਾ ਰਿਹਾ ਹੈ। ਇਸ ਨਾਲ ਹੀ ਟੀਕਾਕਰਨ 'ਤੇ ਰਾਸ਼ਟਰੀ ਤਕਨੀਕੀ ਸਲਾਹਕਾਰ ਸਮੂਹ ਦੀ ਬੈਠਕ 'ਚ ਇਸ 'ਤੇ ਫੈਸਲਾ ਲਿਆ ਜਾਵੇਗਾ।


ਇਸ ਸਾਲ ਦੇ ਸ਼ੁਰੂ 'ਚ ਹੋਇਆ 15 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਦਾ ਟੀਕਾਕਰਨ 
ਜ਼ਿਕਰਯੋਗ ਹੈ ਕਿ ਇਸ ਸਾਲ ਦੀ ਸ਼ੁਰੂਆਤ ਤੋਂ ਹੀ ਅੱਜ ਤੋਂ ਬੱਚਿਆਂ ਦਾ ਟੀਕਾਕਰਨ ਸ਼ੁਰੂ ਹੋ ਗਿਆ ਹੈ। ਦੇਸ਼ 'ਚ 15-18 ਸਾਲ ਦੀ ਉਮਰ ਦੇ 8 ਕਰੋੜ ਬੱਚੇ ਹਨ, ਜਦੋਂ ਕਿ ਲਗਭਗ 65 ਮਿਲੀਅਨ ਸਕੂਲੀ ਬੱਚੇ ਹਨ। ਹੁਣ ਤਕ 15 ਤੋਂ 18 ਸਾਲ ਦੀ ਉਮਰ ਦੇ 8 ਲੱਖ ਬੱਚਿਆਂ ਨੂੰ CoWIN ਐਪ 'ਤੇ ਰਜਿਸਟਰ ਕੀਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਹੁਣ ਸਿਰਫ 1 ਫੀਸਦੀ ਲੋਕਾਂ ਨੇ ਹੀ ਰਜਿਸਟਰੇਸ਼ਨ ਕਰਵਾਈ ਹੈ। 9ਵੀਂ ਅਤੇ 10ਵੀਂ ਦੇ 3.85 ਕਰੋੜ ਬੱਚੇ ਹਨ। 11ਵੀਂ ਅਤੇ 12ਵੀਂ ਦੇ 2.6 ਕਰੋੜ ਬੱਚੇ ਹਨ।


ਕੇਂਦਰੀ ਸਿਹਤ ਮੰਤਰਾਲੇ ਦੁਆਰਾ ਜਾਰੀ ਕੀਤੇ ਗਏ ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਰਫ 15-18 ਸਾਲ ਦੀ ਉਮਰ ਦੇ ਲੋਕਾਂ ਨੂੰ ਹੀ ਕੋਵੈਕਸੀਨ ਦਿੱਤੀ ਜਾਵੇਗੀ। ਕੋਵੈਕਸੀਨ ਦੀ ਦੂਜੀ ਖੁਰਾਕ 28 ਦਿਨਾਂ ਬਾਅਦ ਦਿੱਤੀ ਜਾਣੀ ਹੈ। ਕੋਵੈਕਸੀਨ ਤੋਂ ਇਲਾਵਾ ਦੇਸ਼ ਦੀ ਬਾਲਗ ਆਬਾਦੀ ਨੂੰ ਕੋਵਿਸ਼ੀਲਡ ਅਤੇ ਸਪੁਤਨਿਕ ਵੀ ਟੀਕੇ ਦਿੱਤੇ ਜਾ ਰਹੇ ਹਨ।

ਬੱਚਿਆਂ ਦੇ ਟੀਕਾਕਰਨ ਲਈ ਦਿੱਲੀ 'ਚ 159 ਕੇਂਦਰਾਂ ਦੀ ਪਛਾਣ ਕੀਤੀ ਗਈ ਹੈ। ਦਿੱਲੀ ਸਰਕਾਰ ਦੇ ਦਿੱਲੀ ਰਾਜ ਸਿਹਤ ਮਿਸ਼ਨ ਨੇ ਸੂਚੀ ਜਾਰੀ ਕੀਤੀ ਹੈ। ਜ਼ਿਆਦਾਤਰ ਟੀਕਾਕਰਨ ਕੇਂਦਰ ਉਹੀ ਹਨ, ਜਿੱਥੇ ਪਹਿਲਾਂ ਹੀ ਕੋ-ਵੈਕਸੀਨ ਦੀਆਂ ਖੁਰਾਕਾਂ ਦਿੱਤੀਆਂ ਜਾ ਰਹੀਆਂ ਸਨ। ਸਭ ਤੋਂ ਵੱਧ 21 ਟੀਕਾਕਰਨ ਕੇਂਦਰ ਦੱਖਣੀ ਪੱਛਮੀ ਜ਼ਿਲ੍ਹੇ 'ਚ ਹਨ। ਸਕੂਲਾਂ 'ਚ ਸਥਾਪਤ ਕੀਤੇ ਗਏ ਟੀਕਾਕਰਨ ਕੇਂਦਰਾਂ ਲਈ ਵਿਸ਼ੇਸ਼ ਪ੍ਰੋਟੋਕੋਲ ਤਿਆਰ ਕੀਤੇ ਗਏ ਹਨ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904