ਪੜਚੋਲ ਕਰੋ

COVID-19 Vaccination: ਦੇਸ਼ 'ਚ ਟੀਕਾਕਰਨ ਦਾ ਗ੍ਰਾਫ ਡਿੱਗਿਆ, ਆਖਿਰ ਕਿਵੇਂ ਮਿਲੇਗੀ ਕੋਰੋਨਾ ਤੋਂ ਰਾਹਤ? 

ਦੇਸ਼ 'ਚ ਅਗਲੇ ਦੋ ਮਹੀਨਿਆਂ 'ਚ ਵੈਕਸੀਨ ਸੰਕਟ ਖਤਮ ਹੋਣ ਦਾ ਅੰਦਾਜ਼ਾ ਹੈ। ਏਮਜ਼ ਡਾਇਰੈਕਟਰ ਰਣਦੀਪ ਗੁਲੇਰਿਆ ਨੇ ਕਿਹਾ ਕਿ ਸੰਭਾਵਿਤ ਹੈ ਕਿ ਅਗਲੇ ਦੋ ਮਹੀਨਿਆਂ 'ਚ ਟੀਕਿਆਂ ਦੀ ਵੱਡੀ ਮਾਤਰਾ ਉਪਲਬਧ ਹੋਵੇਗੀ।

ਨਵੀਂ ਦਿੱਲੀ: ਕੋਰੋਨਾ ਦੀ ਦੂਜੀ ਲਹਿਰ ਨੇ ਕਹਿਰ ਮਚਾਇਆ ਹੋਇਆ ਹੈ। ਕੋਰੋਨਾ ਮਹਾਮਾਰੀ ਨਾਲ ਦੀ ਜੰਗ ਜਿੱਤਣ ਲਈ ਟੀਕਾਕਰਨ ਸਭ ਤੋਂ ਵੱਡਾ ਹਥਿਆਰ ਮੰਨਿਆ ਜਾ ਰਿਹਾ ਹੈ। ਪਰ ਵਰਤਮਾਨ ਸਥਿਤੀ ਨੂੰ ਦੇਖਦਿਆਂ ਦੇਸ਼ 'ਚ ਟੀਕਾਕਰਨ ਦੀ ਰਫਤਾਰ ਸੰਤੁਸ਼ਟੀਜਨਕ ਨਹੀਂ ਹੈ। ਕਈ ਸੂਬਿਆਂ 'ਚ ਵੈਕਸੀਨ ਦੀ ਕਮੀ ਹੈ। ਇਸ ਵਜ੍ਹਾ ਨਾਲ ਟੀਕਾਕਰਨ ਦਾ ਗ੍ਰਾਫ ਕਾਫੀ ਹੇਠਾਂ ਡਿੱਗ ਗਿਆ ਹੈ। ਅਜਿਹੇ 'ਚ ਸਵਾਲ ਇਹੀ ਉੱਠ ਰਿਹਾ ਹੈ ਕਿ ਆਖਿਰ ਕੋਰੋਨਾ ਤੋਂ ਰਾਹਤ ਕਿਵੇਂ ਮਿਲੇਗੀ।

ਸ਼ੁੱਕਰਵਾਰ ਪੂਰੇ ਦੇਸ਼ 'ਚ ਸਿਰਫ 11 ਲੱਖ ਤਿੰਨ ਹਜ਼ਾਰ ਟੀਕੇ ਲਾਏ ਗਏ। ਇਨ੍ਹਾਂ 'ਚੋਂ ਵੀ 6 ਲੱਖ, 29 ਹਜ਼ਾਰ ਲੋਕਾਂ ਨੂੰ ਪਹਿਲੀ ਡੋਜ਼ ਦਿੱਤੀ ਗਈ। ਜਦਕਿ 4 ਲੱਖ, 74 ਹਜ਼ਾਰ ਲੋਕਾਂ ਨੂੰ ਦੂਜੀ ਡੋਜ਼ ਦਿੱਤੀ ਗਈ। ਇਹ ਰਫਤਾਰ ਬੇਹੱਦ ਘੱਟ ਹੈ। ਇਸ ਤੋਂ ਪਹਿਲਾਂ ਵੀਰਵਾਰ 23 ਲੱਖ, ਬੁੱਧਵਾਰ 21 ਲੱਖ, ਮੰਗਲਵਾਰ 27 ਲੱਖ ਡੋਜ਼ ਦਿੱਤੀ ਗਈ ਸੀ। ਹੁਣ ਤਕ ਦੇਸ਼ 'ਚ ਕੁੱਲ 18 ਕਰੋੜ ਡੋਜ਼ ਦਿੱਤੀ ਜਾ ਚੁੱਕੀ ਹੈ। ਇਨ੍ਹਾਂ 'ਚ 13 ਕਰੋੜ, 93 ਲੱਖ ਲੋਕਾਂ ਨੂੰ ਪਹਿਲੀ ਡੋਜ਼ ਦਿੱਤੀ ਗਈ।

ਵੈਕਸੀਨ ਦੀ ਕਿੱਲਤ ਸਭ ਤੋਂ ਵੱਡੀ ਚੁਣੌਤੀ ਬਣ ਗਈ ਹੈ। ਦੇਸ਼ 'ਚ ਸਿਰਫ ਛੇ ਸੂਬੇ ਅਜਿਹੇ ਹਨ ਜਿੱਥੇ ਇਕ ਕਰੋੜ ਤੋਂ ਜ਼ਿਆਦਾ ਵੈਕਸੀਨ ਡੋਜ਼ ਦਿੱਤੀ ਜਾ ਚੁੱਕੀ ਹੈ। ਇਹ ਸੂਬੇ ਹਨ- ਗੁਜਰਾਤ, ਕਰਨਾਟਕ, ਮਹਾਰਾਸ਼ਟਰ, ਰਾਜਸਥਾਨ, ਉੱਤਰ ਪ੍ਰਦੇਸ਼ ਤੇ ਪੱਛਮੀ ਬੰਗਾਲ।

ਅਗਲੇ ਦੋ ਮਹੀਨਿਆਂ 'ਚ ਖਤਮ ਹੋਵੇਗਾ ਵੈਕਸੀਨ ਸੰਕਟ?

ਦੇਸ਼ 'ਚ ਅਗਲੇ ਦੋ ਮਹੀਨਿਆਂ 'ਚ ਵੈਕਸੀਨ ਸੰਕਟ ਖਤਮ ਹੋਣ ਦਾ ਅੰਦਾਜ਼ਾ ਹੈ। ਏਮਜ਼ ਡਾਇਰੈਕਟਰ ਰਣਦੀਪ ਗੁਲੇਰਿਆ ਨੇ ਕਿਹਾ ਕਿ ਸੰਭਾਵਿਤ ਹੈ ਕਿ ਅਗਲੇ ਦੋ ਮਹੀਨਿਆਂ 'ਚ ਟੀਕਿਆਂ ਦੀ ਵੱਡੀ ਮਾਤਰਾ ਉਪਲਬਧ ਹੋਵੇਗੀ। ਕਿਉਂਕਿ ਵੈਕੀਸਨ ਬਣਾਉਣ ਵਾਲੀਆਂ ਕੰਪਨੀਆਂ ਭਾਰਤ 'ਚ ਉਤਪਾਦਨ ਕਰਨਾ ਸ਼ੁਰੂ ਕਰ ਦੇਣਗੀਆਂ। ਇਸ ਤੋਂ ਇਲਾਵਾ ਬਾਹਰ ਤੋਂ ਵੀ ਵੈਕਸੀਨ ਆਵੇਗੀ। ਹਾਲਾਂਕਿ ਡਾ.ਗੁਲੇਰਿਆ ਨੇ ਇਹ ਵੀ ਕਿਹਾ ਕਿ ਕੌਮਾਂਤਰੀ ਤੇ ਕੌਮੀ ਪੱਧਰ 'ਤੇ ਵੈਕਸੀਨ ਦੀ ਹਮੇਸ਼ਾਂ ਥੋੜੀ ਬਹੁਤ ਕਮੀ ਰਹੇਗੀ।

31 ਮਈ ਤਕ ਸੂਬਿਆਂ ਨੂੰ 192 ਲੱਖ ਕੋਵਿਡ ਵੈਕਸੀਨ ਦੇਵੇਗਾ ਕੇਂਦਰ

ਕੇਂਦਰ ਸਰਕਾਰ ਨੇ ਸ਼ੁੱਕਰਵਾਰ 16 ਤੋਂ 31 ਮਈ ਤਕ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕਰੀਬ 192 ਲੱਖ ਕੋਵਿਡ ਟੀਕਿਆਂ ਦੀ ਪੂਰਤੀ ਕਰਨ ਦਾ ਐਲਾਨ ਕੀਤਾ ਹੈ। ਇਸ ਦੌਰਾਨ ਕੋਵਿਸ਼ੀਲਡ ਤੇ ਕੋਵੈਕਸੀਨ ਦੀਆਂ 191.99 ਲੱਖ ਖੁਰਾਕਾਂ ਦੀ ਪੂਰਤੀ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਮੁਫਤ 'ਚ ਕੀਤੀ ਜਾਵੇਗੀ। ਪਿਛਲੇ 15 ਦਿਨਾਂ ਯਾਨੀ ਪਹਿਲੀ ਤੋਂ 15 ਮਈ 2021 'ਚ ਕੇਂਦਰ ਸਰਕਾਰ ਵੱਲੋਂ ਸੂਬਿਆਂ ਨੂੰ 1.7 ਕਰੋੜ ਤੋਂ ਜ਼ਿਆਦਾ ਖੁਰਾਕਾਂ ਉਪਲਬਧ ਕਰਵਾਈਆਂ ਗਈਆਂ ਹਨ। ਇਸ ਤੋਂ ਇਲਾਵਾ ਸੂਬਿਆਂ ਤੇ ਨਾਲ ਹੀ ਨਿੱਜੀ ਹਸਪਤਾਲਾਂ ਲਈ ਮਈ ਮਹੀਨੇ 'ਚ ਸਿੱਧੀ ਖਰੀਦ ਦੀ ਖਾਤਿਰ 4.29 ਕਰੋੜ ਤੋਂ ਜ਼ਿਆਦਾ ਖੁਰਾਕਾਂ ਉਪਲਬਧ ਕਰਵਾਈਆਂ ਗਈਆਂ ਹਨ।

 

ਟਾਪ ਹੈਡਲਾਈਨ

Political Reshuffle: ਸਿਆਸੀ ਜਗਤ 'ਚ ਵੱਡਾ ਧਮਾਕਾ, 10 ਅਹੁਦੇਦਾਰਾਂ ਨੇ ਦਿੱਤਾ ਸਮੂਹਿਕ ਅਸਤੀਫ਼ਾ; ਜਾਣੋ ਕਿਉਂ ਗਰਮਾਈ ਸਿਆਸਤ...
ਸਿਆਸੀ ਜਗਤ 'ਚ ਵੱਡਾ ਧਮਾਕਾ, 10 ਅਹੁਦੇਦਾਰਾਂ ਨੇ ਦਿੱਤਾ ਸਮੂਹਿਕ ਅਸਤੀਫ਼ਾ; ਜਾਣੋ ਕਿਉਂ ਗਰਮਾਈ ਸਿਆਸਤ...
NEET Jantar Mantar Protest: ਜੇਕਰ ਭਾਰਤ ਵਿੱਚ NEET ਹੈ, ਤਾਂ ਪਾਕਿਸਤਾਨ ਵਿੱਚ MBBS ਕਰਨ ਲਈ ਕਿਹੜੀ ਪ੍ਰੀਖਿਆ ਦੇਣੀ ਪੈਂਦੀ ਹੈ, ਉੱਥੇ ਪ੍ਰੀਖਿਆ ਕੌਣ ਦਿੰਦਾ ਹੈ?
NEET Jantar Mantar Protest: ਜੇਕਰ ਭਾਰਤ ਵਿੱਚ NEET ਹੈ, ਤਾਂ ਪਾਕਿਸਤਾਨ ਵਿੱਚ MBBS ਕਰਨ ਲਈ ਕਿਹੜੀ ਪ੍ਰੀਖਿਆ ਦੇਣੀ ਪੈਂਦੀ ਹੈ, ਉੱਥੇ ਪ੍ਰੀਖਿਆ ਕੌਣ ਦਿੰਦਾ ਹੈ?
ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਅਸਤੀਫਾ ਦੇਣ ਵਾਲੇ ਪਹਿਲੇ ਕੈਬਨਿਟ ਮੰਤਰੀ ਕੌਣ ਸਨ? ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੇ ਵਿਚਕਾਰ ਇਤਿਹਾਸ ਜਾਣੋ।
ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਅਸਤੀਫਾ ਦੇਣ ਵਾਲੇ ਪਹਿਲੇ ਕੈਬਨਿਟ ਮੰਤਰੀ ਕੌਣ ਸਨ? ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੇ ਵਿਚਕਾਰ ਇਤਿਹਾਸ ਜਾਣੋ।
Big News: ਵੱਡੀ ਖਬਰ, ਸਿੱਖਿਆ ਮੰਤਰੀ ਨੇ ਦਿੱਤਾ ਅਸਤੀਫ਼ਾ; ਸਿਆਸੀ ਜਗਤ 'ਚ ਮੱਚਿਆ ਹੜਕੰਪ...
Big News: ਵੱਡੀ ਖਬਰ, ਸਿੱਖਿਆ ਮੰਤਰੀ ਨੇ ਦਿੱਤਾ ਅਸਤੀਫ਼ਾ; ਸਿਆਸੀ ਜਗਤ 'ਚ ਮੱਚਿਆ ਹੜਕੰਪ...

ਵੀਡੀਓਜ਼

ਪੇਪਰ ਲੀਕ 'ਤੇ ਕਾਂਗਰਸ ਦਾ ਹੱਲਾ ਬੋਲ! ਰਾਜਪੁਰਾ 'ਚ ਸੜਕਾਂ 'ਤੇ ਉਤਰੇ ਕਾਂਗਰਸੀ
ਪੰਜਾਬ 'ਚ 3 ਦਿਨ ਭਾਰੀ ਮੀਂਹ ਦਾ ਅਲਰਟ! ਮੌਸਮ ਵਿਭਾਗ ਦੀ ਵੱਡੀ ਚੇਤਾਵਨੀ
PM ਮੋਦੀ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਦਿੱਤਾ ਇਹ ਜਵਾਬ!
2 ਮਹੀਨੇ ਪਹਿਲਾਂ ਬਣੀ ਡਿਸਪੈਂਸਰੀ ਦੀ ਛੱਤ ਤੋੜਨੀ ਪਈ! ਵੱਡੀ ਲਾਪਰਵਾਹੀ ਬੇਨਕਾਬ
10 ਹਜ਼ਾਰ 'ਚ ਨਹੀਂ ਚੱਲਦਾ ਘਰ! ਕਰਮਚਾਰੀਆਂ ਨੇ CM ਮਾਨ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਆਮ ਆਦਮੀ ਦੇ 884 ਕਲੀਨਿਕਾਂ ਦੀਆਂ ਸੇਵਾਵਾਂ ਸੋਮਵਾਰ ਤੋਂ ਠੱਪ, ਹੜਤਾਲ 'ਤੇ ਜਾਣਗੇ ਕਰਮਚਾਰੀ; ਜਾਣੋ ਸਰਕਾਰ ਵਿਰੁੱਧ ਕਿਉਂ ਖੋਲ੍ਹਿਆ ਮੋਰਚਾ...
ਪੰਜਾਬ 'ਚ ਆਮ ਆਦਮੀ ਦੇ 884 ਕਲੀਨਿਕਾਂ ਦੀਆਂ ਸੇਵਾਵਾਂ ਸੋਮਵਾਰ ਤੋਂ ਠੱਪ, ਹੜਤਾਲ 'ਤੇ ਜਾਣਗੇ ਕਰਮਚਾਰੀ; ਜਾਣੋ ਸਰਕਾਰ ਵਿਰੁੱਧ ਕਿਉਂ ਖੋਲ੍ਹਿਆ ਮੋਰਚਾ...
Big News: ਵੱਡੀ ਖਬਰ, ਮੋਹਾਲੀ ਪੁਲਿਸ 'ਤੇ ਅੰਨ੍ਹੇਵਾਹ ਫਾਇਰਿੰਗ, ਇੱਕ ਕਾਂਸਟੇਬਲ ਨੂੰ ਲੱਗੀ ਗੋਲੀ, ਦੂਜੇ 'ਤੇ ਤਲਵਾਰ ਨਾਲ ਹਮਲਾ; ਨਸ਼ਾ ਤਸਕਰ ਇੰਝ ਹੋਏ ਫਰਾਰ...
ਵੱਡੀ ਖਬਰ, ਮੋਹਾਲੀ ਪੁਲਿਸ 'ਤੇ ਅੰਨ੍ਹੇਵਾਹ ਫਾਇਰਿੰਗ, ਇੱਕ ਕਾਂਸਟੇਬਲ ਨੂੰ ਲੱਗੀ ਗੋਲੀ, ਦੂਜੇ 'ਤੇ ਤਲਵਾਰ ਨਾਲ ਹਮਲਾ; ਨਸ਼ਾ ਤਸਕਰ ਇੰਝ ਹੋਏ ਫਰਾਰ...
Punjab Public Holiday: ਪੰਜਾਬ 'ਚ ਜਨਤਕ ਛੁੱਟੀ ਦਾ ਐਲਾਨ, ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ 3 ਦਿਨ ਰਹਿਣਗੇ ਬੰਦ; ਜਾਣੋ ਕਿਉਂ?
ਪੰਜਾਬ 'ਚ ਜਨਤਕ ਛੁੱਟੀ ਦਾ ਐਲਾਨ, ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ 3 ਦਿਨ ਰਹਿਣਗੇ ਬੰਦ; ਜਾਣੋ ਕਿਉਂ?
Big News: ਵੱਡੀ ਖਬਰ, ਸਿੱਖਿਆ ਮੰਤਰੀ ਨੇ ਦਿੱਤਾ ਅਸਤੀਫ਼ਾ; ਸਿਆਸੀ ਜਗਤ 'ਚ ਮੱਚਿਆ ਹੜਕੰਪ...
Big News: ਵੱਡੀ ਖਬਰ, ਸਿੱਖਿਆ ਮੰਤਰੀ ਨੇ ਦਿੱਤਾ ਅਸਤੀਫ਼ਾ; ਸਿਆਸੀ ਜਗਤ 'ਚ ਮੱਚਿਆ ਹੜਕੰਪ...
Punjab News: ਪੰਜਾਬ ਤੋਂ ਮੰਦਭਾਗੀ ਖਬਰ, ASI ਦੀ ਦਰਦਨਾਕ ਮੌਤ: ਅਣਪਛਾਤੇ ਵਾਹਨ ਨੇ...
Punjab News: ਪੰਜਾਬ ਤੋਂ ਮੰਦਭਾਗੀ ਖਬਰ, ASI ਦੀ ਦਰਦਨਾਕ ਮੌਤ: ਅਣਪਛਾਤੇ ਵਾਹਨ ਨੇ...
Punjab News: ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ ਦਾ ਸਾਥ ਛੱਡਣਗੇ ਸੰਸਦ ਮੈਂਬਰ? ਸੀਨੀਅਰ ਆਗੂ ਬੋਲਿਆ-
ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ ਦਾ ਸਾਥ ਛੱਡਣਗੇ ਸੰਸਦ ਮੈਂਬਰ? ਸੀਨੀਅਰ ਆਗੂ ਬੋਲਿਆ- "ਹੁਣ ਤੱਕ ਤਾਂ, ਮੈਂ..."
Government Big Decision: ਪਿਆਕੜਾ ਨੂੰ ਵੱਡਾ ਝਟਕਾ, ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰਨ ਦਾ ਬਦਲਿਆ ਸਮਾਂ, ਹੁਣ ਰਾਤ 10 ਵਜੇਂ ਤੱਕ ਨਹੀਂ ਖੁੱਲ੍ਹੇ ਰਹਿਣਗੇ ਠੇਕੇ; ਜਾਣੋ ਨਵਾਂ ਟਾਈਮ...
ਪਿਆਕੜਾ ਨੂੰ ਵੱਡਾ ਝਟਕਾ, ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰਨ ਦਾ ਬਦਲਿਆ ਸਮਾਂ, ਹੁਣ ਰਾਤ 10 ਵਜੇਂ ਤੱਕ ਨਹੀਂ ਖੁੱਲ੍ਹੇ ਰਹਿਣਗੇ ਠੇਕੇ; ਜਾਣੋ ਨਵਾਂ ਟਾਈਮ...
US Students Visa Rules: ਅਮਰੀਕਾ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਵੱਡੀ ਖ਼ਬਰ! 15 ਤਰੀਕ ਤੋਂ ਬਦਲਣਗੇ ਆਹ ਨਿਯਮ
US Students Visa Rules: ਅਮਰੀਕਾ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਵੱਡੀ ਖ਼ਬਰ! 15 ਤਰੀਕ ਤੋਂ ਬਦਲਣਗੇ ਆਹ ਨਿਯਮ
Embed widget