ਨਵੀਂ ਦਿੱਲੀ: ਦੇਸ਼ 'ਚ ਅੱਜ ਕੋਰੋਨਾ ਵੈਕਸੀਨ ਲਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰੇਂਦਰ ਮੇਦੀ ਨੇ ਇਕ ਵੀਡੀਓ ਕਾਨਫਰੰਸ ਜ਼ਰੀਏ ਇਸ ਦੀ ਸ਼ੁਰੂਆਤ ਕੀਤੀ ਹੈ। ਪਹਿਲੇ ਦਿਨ ਦੇਸ਼ ਦੇ ਤਿੰਨ ਲੱਖ ਤੋਂ ਜ਼ਿਆਦਾ ਹੈਲਥ ਵਰਕਰਸ ਨੂੰ ਕੋਵਿਡ-19 ਟੀਕੇ ਦੀ ਖੁਰਾਕ ਦਿੱਤੀ ਜਾਵੇਗੀ। ਟੀਕਾਕਰਨ ਨੂੰ ਲੈਕੇ ਲੋਕਾਂ ਦੇ ਮਨ 'ਚ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ। ਇਹ ਅਭਿਆਨ ਕਿਵੇਂ ਚੱਲੇਗਾ, ਕਿੰਨੇ ਸੈਂਟਰ ਹਨ, ਕਿੰਨੇ ਲੋਕਾਂ ਨੂੰ ਵੈਕਸੀਨ ਲਾਈ ਜਾਵੇਗੀ ਆਦਿ। ਅਜਿਹੇ 'ਚ ਤਹਾਨੂੰ ਦੱਸਦੇ ਹਾਂ ਟੀਕਾਕਰਨ ਨਾਲ ਜੁੜੀ ਤਮਾਮ ਜਾਣਕਾਰੀ
ਕੋਵਿਡ ਕੰਟਰੋਲ ਰੂਮ ਬਣਾਇਆ ਗਿਆ
ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਦੇ ਨਿਰਮਾਣ ਭਵਨ 'ਚ ਕੋਵਿਡ ਕੰਟਰੋਲ ਰੂਮ ਬਣਾਇਆ ਗਿਆ ਹੈ। ਦੇਸ਼ ਦੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਕੁੱਲ 3006 ਵੈਕਸੀਨੇਸ਼ਨ ਸਾਇਟਸ ਹਨ ਜੋ ਐਕਸਰਸਾਇਜ਼ ਦੌਰਾਨ ਵਰਚੂਅਲੀ ਜੁੜੀਆਂ ਰਹਿਣਗੀਆਂ।
ਕੋਵਿਡ 19 ਟੀਕਾ ਫਿਲਹਾਲ ਸਿਰਫ਼ 18 ਸਾਲ ਤੇ ਉਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਹੀ ਲਾਇਆ ਜਾਵੇਗਾ। ਹਰ ਡੋਜ਼ 0.5 ਮਿਲੀਮੀਟਰ ਦੀ ਹੋਵੇਗੀ। ਅੱਜ ਹਰ ਸਾਇਟ 'ਤੇ ਕਰੀਬ 100 ਲੋਕਾਂ ਦਾ ਟੀਕਾਕਰਨ ਕੀਤਾ ਜਾਵੇਗਾ। ਟੀਕਾਕਰਨ ਤੋਂ ਪਹਿਲੇ ਗੇੜ ਦੇ ਕੁਝ ਮਹੀਨਿਆਂ 'ਚ ਪੂਰਾ ਹੋਣ ਦੀ ਸੰਭਾਵਨਾ ਹੈ। ਉੱਥੇ ਹੀ ਟੀਕਾਕਰਨ ਸੈਸ਼ਨ ਸਵੇਰੇ 9 ਤੋਂ ਸ਼ਾਮ ਪੰਜ ਵਜੇ ਤਕ ਚੱਲੇਗਾ
24 ਘੰਟੇ ਉਪਲਬਧ ਰਹੇਗਾ ਹੈਲਪਲਾਈਨ ਨੰਬਰ
ਸਰਕਾਰ ਨੇ ਵੈਕਸੀਨ ਰੋਲਆਊਟ ਤੇ ਕੋ-ਵਿਨ ਸੌਫਟਵੇਅਰ ਨਾਲ ਸਬੰਧਤ ਜਾਣਕਾਰੀ ਲਈ ਇਕ 24X7 ਹੈਲਪਲਾਈਨ ਨੰਬਰ 1075 ਵੀ ਬਣਾਇਆ ਹੈ। ਇਸਦੇ ਨਾਲ ਹੀ ਸਰਕਾਰ ਨੇ ਦੋਵੇਂ ਡੋਜ਼ ਇਕ ਹੀ ਵੈਕਸੀਨ ਦੇ ਦੇਣ ਦਾ ਫੈਸਲਾ ਕੀਤਾ ਹੈ। ਦੂਜੀ ਡੋਜ਼ ਵੀ ਉਸੇ ਕੋਵਿਡ-19 ਵੈਕਸੀਨ ਦੀ ਹੋਣੀ ਚਾਹੀਦੀ ਹੈ। ਜੋ ਪਹਿਲੀ ਖੁਰਾਕ 'ਚ ਦਿੱਤੀ ਗਈ ਹੈ।
ਫਿਲਹਾਲ ਇਨ੍ਹਾਂ ਸਮੂਹਾਂ ਨੂੰ ਨਹੀਂ ਦਿੱਤੀ ਜਾਵੇਗੀ ਵੈਕਸੀਨ
ਸਰਕਾਰ ਨੇ ਕੁਝ ਲੋਕਾਂ ਨੂੰ ਫਿਲਹਾਲ ਵੈਕਸੀਨ ਨਾ ਦੇਣ ਦਾ ਫੈਸਲਾ ਲਿਆ ਹੈ। ਇਨ੍ਹਾਂ 'ਚ ਐਲਰਜੀ ਸੈਕਸ਼ਨ ਵਾਲੇ ਵਿਅਕਤੀ, ਵੈਕਸੀਨ ਜਾਂ ਇੰਜੈਕਸ਼ਨ, ਫਾਰਮਾਸੂਟੀਕਲਸ ਉਤਪਾਦਾਂ ਤੇ ਖਾਦ ਪਦਾਰਥਾਂ ਨਾਲ ਐਲਰਜੀ ਰੀਐਕਸ਼ਨ, ਗਰਭਵਤੀ ਤੇ ਬੱਚਿਆਂ ਨੂੰ ਦੁੱਧ ਚੁੰਘਾਉਣ ਵਾਲੀਆਂ ਮਹਿਲਾਵਾਂ ਸ਼ਾਮਲ ਹਨ।
ਇਸ ਸਥਿਤੀ 'ਚ ਵੈਕਸੀਨ ਨਹੀਂ ਲੱਗੇਗੀ
ਕਈ ਹਾਲਤਾਂ 'ਚ ਵੈਕਸੀਨ ਨੂੰ ਰਿਕਵਰੀ ਤੋਂ ਬਾਅਦ 4-8 ਹਫ਼ਤਿਆਂ ਲਈ ਪੋਸਟਪੋਨ ਕੀਤਾ ਜਾਣਾ ਹੈ। ਇਨ੍ਹਾਂ 'ਚ ਕੋਵਿਡ-19 ਇਨਫੈਕਸ਼ਨ ਦੇ ਐਕਟਿਵ ਲੱਛਣਾਂ ਵਾਲੇ ਵਿਅਕਤੀ ਤੇ ਉਹ ਕੋਵਿਡ ਰੋਗੀ ਸ਼ਾਮਲ ਹਨ ਜਿੰਨ੍ਹਾਂ ਨੂੰ ਮੋਨੋਕਲੋਨਲ ਐਂਟੀਬੌਡੀ ਜਾਂ ਪਲਾਜ਼ਮਾ ਥੈਰੇਪੀ ਦਿੱਤੀ ਗਈ ਹੈ। ਇਸਦੇ ਨਾਲ ਹੀ ਕਿਸੇ ਵੀ ਬਿਮਾਰੀ ਕਾਰਨ ਬਿਮਾਰ ਹੋਣ ਤੇ ਹਸਪਤਾਲ 'ਚ ਭਰਤੀ ਮਰੀਜ਼ ਨੂੰ ਵੀ ਵੈਕਸੀਨ ਨਹੀਂ ਦਿੱਤੀ ਜਾਵੇਗੀ।
ਇਹ ਰਹੇਗਾ ਡੋਜ਼ ਦਾ ਸ਼ੈਡਿਊਲ
ਵੈਕਸੀਨ ਦੀ ਦੋ ਖੁਰਾਕਾਂ ਹੋਣਗੀਆਂ ਜੋ 28 ਦਿਨਾਂ ਦੇ ਫਰਕ ਨਾਲ ਦਿੱਤੀ ਜਾਵੇਗੀ। ਵੈਕਸੀਨ ਦਾ ਪ੍ਰਭਾਵ ਦੂਜੀ ਖੁਰਾਕ ਪ੍ਰਾਪਤ ਕਰਨ ਦੇ 14 ਦਿਨ ਬਾਅਦ ਸ਼ੁਰੂ ਹੋ ਜਾਵੇਗਾ।
ਵੈਕਸੀਨੇਸ਼ਨ ਸਰਟੀਫਿਕੇਟ
ਟੀਕਾ ਲਾਉਣ ਤੋਂ ਬਾਅਦ ਵੈਕਸੀਨ ਲਾਉਣ ਵਾਲੇ ਸ਼ਖਸ ਨੂੰ ਇਕ ਡਿਜੀਟਲ ਸਰਟੀਫਿਕੇਟ ਪ੍ਰਾਪਤ ਹੋਵੇਗਾ। ਇਹ ਦੂਜੀ ਖੁਰਾਕ ਦੇਣ ਲਈ ਯਾਦ ਦਿਵਾਉਣ 'ਚ ਮਦਦ ਕਰੇਗਾ। ਨਾਲ ਹੀ ਇਹ ਸਰਕਾਰ ਦੀ ਇਹ ਜਾਣਨ 'ਚ ਮਦਦ ਕਰੇਗਾ ਕਿ ਕਿਸਨੇ ਖੁਰਾਕ ਪ੍ਰਾਪਤ ਕੀਤੀ ਹੈ। ਦੂਜੀ ਖੁਰਾਕ ਤੋਂ ਬਾਅਦ ਇਕ ਫਾਇਨਲ ਡਿਜੀਟਲ ਪ੍ਰਮਾਣ ਪੱਤਰ ਜੈਨੇਰਟ ਕੀਤਾ ਜਾਵੇਗਾ।
ਦੁਨੀਆਂ ਦਾ ਸਭ ਤੋਂ ਵੱਡਾ ਟੀਕਾਕਰਨ ਅਭਿਆਨ
ਇਹ ਕੋਰੋਨਾ ਵਾਇਰਸ ਬਿਮਾਰੀ ਖਿਲਾਫ ਦੁਨੀਆਂ ਦਾ ਸਭ ਤੋਂ ਵੱਡਾ ਟੀਕਾਕਰਨ ਅਭਿਆਨ ਹੈ। ਇਹ ਵਿਸ਼ਾਲ ਪੈਮਾਨੇ 'ਤੇ ਚੱਲਣ ਵਾਲਾ ਭਾਰਤ ਦਾ ਪਹਿਲਾ ਟੀਕਾਕਰਨ ਪ੍ਰੋਗਰਾਮ ਹੈ।
ਸਭ ਤੋਂ ਪਹਿਲਾਂ ਕੋਰੋਨਾ ਵੈਕਸੀਨ ਕਿਸ ਨੂੰ ਮਿਲੇਗੀ
ਸਭ ਤੋਂ ਪਹਿਲਾਂ ਵੈਕਸੀਨ ਤਿੰਨ ਕਰੋੜ ਹੈਲਥ ਤੇ ਦੂਜੈ ਫਰੰਟਲਾਈਨ ਵਰਕਰਸ ਨੂੰ ਦਿੱਤੀ ਜਾਵੇਗੀ। ਇਨ੍ਹਾਂ 'ਚ ਸਿਹਤ ਕਰਮਚਾਰੀਆਂ ਦੀ ਸੰਖਿਆਂ ਕਰੀਬ ਇਕ ਕਰੋੜ ਹੈ ਤੇ ਫਰੰਟਲਾਇਨ ਵਰਕਰਸ ਦੀ ਸੰਖਿਆ 2 ਕਰੋੜ ਦੇ ਲਗਪਗ ਹੈ। ਇਸ ਦੇ ਬਾਅਦ 50 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਦੇ ਲੋਕਾਂ ਤੇ ਹਾਈ ਰਿਸਕ ਵਾਲੇ ਲੋਕਾਂ ਨੂੰ ਮਿਲਾ ਕੇ 27 ਕਰੋੜ ਲੋਕਾਂ ਨੂੰ ਵੈਕਸੀਨ ਦਿੱਤੀ ਜਾਵੇਗੀ।
ਕਿਹੜੀ ਵੈਕਸੀਨ ਦਾ ਹੋਵੇਗਾ ਇਸਤੇਮਾਲ
ਐਮਰਜੈਂਸੀ ਵਰਤੋਂ ਲਈ ਸਰਮ ਇੰਸਟੀਟਿਊਟ ਆਫ ਇੰਡੀਆ ਦੀ ਕੋਵਿਸ਼ਿਲਡ ਤੇ ਭਾਰਤ ਬਾਇਓਟੈਕ ਦੀ ਕੋਵੈਕਸੀਨ ਦਾ ਇਸਤੇਮਾਲ ਕੀਤਾ ਜਾਵੇਗਾ। ਡਰੱਗ ਰੈਗੂਲੇਟਰ ਨੇ ਤਿੰਨ ਜਨਵਰੀ ਨੂੰ ਇਨ੍ਹਾਂ ਨੂੰ ਮਨਜੂਰੀ ਦਿੱਤੀ ਸੀ।
ਸਰਕਾਰ ਲਈ ਕੀ ਹੈ ਵੈਕਸੀਨ ਦੀ ਲਾਗਤ
ਸਰਕਾਰ ਨੇ ਸੀਰਮ ਇੰਸਟੀਟਿਊਟ ਆਫ ਇੰਡੀਆਂ 200 ਰੁਪਏ ਪ੍ਰਤੀ ਡੋਜ਼ ਲਾਗਤ ਨਾਲ 1.1 ਕਰੋੜ ਕੋਵਿਸ਼ਿਲਡ ਵੈਕਸੀਨ ਖਰੀਦੀ ਹੈ। ਉੱਥੇ ਹੀ ਭਾਰਤ ਬਾਇਓਟੈਕ ਤੋਂ 206 ਰੁਪਏ ਪ੍ਰਤੀ ਡੋਜ਼ ਦੇ ਹਿਸਾਬ ਨਾਲ 55 ਲੱਖ ਕੋਵੈਕਸੀਨ ਖਰੀਦੀ ਹੈ। ਇਸ ਦੇ ਨਾਲ ਹੀ ਪਹਿਲੇ ਗੇੜ 'ਚ ਹੈਲਥ ਵਰਕਰਸ ਤੇ ਫਰੰਟਲਾਈਨ ਵਰਕਰਸ ਦੇ ਟੀਕਾਕਰਨ ਦਾ ਖਰਚ ਕੇਂਦਰ ਸਰਕਾਰ ਚੁੱਕੇਗੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ