ਨਵੀਂ ਦਿੱਲੀ: ਪੁਣੇ ਸਥਿਤ ਸੀਰਮ ਇੰਸਟੀਚਿਊਟ ਆਫ਼ ਇੰਡੀਆ, ਆਕਸਫੋਰਡ ਯੂਨੀਵਰਸਿਟੀ ਵੱਲੋਂ ਬਣਾਈ ਕੋਰੋਨਾ ਵੈਕਸੀਨ ਦਾ ਦੂਜੇ ਪੜਾਅ ਦਾ ਹਿਊਮਨ ਟ੍ਰਾਇਲ ਅੱਜ ਤੋਂ ਸ਼ੁਰੂ ਕਰੇਗਾ। ਸੂਤਰਾਂ ਦੀ ਮੰਨੀਏ ਤਾਂ ਕੋਵਿਸ਼ੀਲਡ ਦੀ ਸੁਰੱਖਿਆ ਤੇ ਇਮਊਨਿਟੀ ਸਮਰਥਾ ਜਾਂਚਣ ਲਈ ਪੁਣੇ ਦੇ ਭਾਰਤੀ ਵਿਦਿਆਪੀਠ ਮੈਡੀਕਲ ਕਾਲਜ ਤੇ ਹਸਪਤਾਲ 'ਚ ਨਿਰੰਤਰ ਅਧਿਐਨ ਕੀਤਾ ਜਾਏਗਾ।
ਦੱਸ ਦਈਏ ਕਿ ਐਸਆਈਆਈ ਆਕਸਫੋਰਡ ਯੂਨੀਵਰਸਿਟੀ ਵੱਲੋਂ ਬ੍ਰਿਟਿਸ਼-ਸਵੀਡਿਸ਼ ਕੰਪਨੀ ਐਸਟ੍ਰਾਜੈਨਿਕਾ ਲਈ ਵਿਕਸਤ ਕੋਵਿਡ-19 ਵੈਕੀਸਨ ਦੇ ਉਤਪਾਦਨ ਵਿੱਚ ਹਿੱਸਾ ਲੈ ਰਹੀ ਹੈ। ਐਸਆਈਆਈ ਗਵਰਨਮੈਂਟ ਐਂਡ ਰੈਗੂਲੇਟਰੀ ਅਫੇਅਰਜ਼ ਦੇ ਵਧੀਕ ਡਾਇਰੈਕਟਰ ਪ੍ਰਕਾਸ਼ ਕੁਮਾਰ ਸਿੰਘ ਨੇ ਕਿਹਾ, “ਸਾਨੂੰ ਕੇਂਦਰੀ ਫਾਰਮਾਸਿਊਟੀਕਲ ਮਿਆਰਾਂ ਤੇ ਨਿਯੰਤਰਣ ਸੰਗਠਨ ਤੋਂ ਸਾਰੀਆਂ ਪ੍ਰਵਾਨਗੀਆਂ ਮਿਲ ਗਈਆਂ ਹਨ। ਅਸੀਂ 25 ਅਗਸਤ ਤੋਂ ਭਾਰਤੀ ਵਿਦਿਆਪੀਠ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਮਨੁੱਖੀ ਕਲੀਨੀਕਲ ਟ੍ਰਾਇਲ ਸ਼ੁਰੂ ਕਰਨ ਜਾ ਰਹੇ ਹਾਂ।"
ਇਸ ਦੇ ਨਾਲ ਹੀ ਭਾਰਤ, ਬ੍ਰਾਜ਼ੀਲ ਸਣੇ ਦੁਨੀਆ ਦੇ ਕਈ ਦੇਸ਼ਾਂ 'ਚ ਫੇਜ਼ 3 ਟ੍ਰਾਇਲ ਜਾਰੀ ਹਨ। 17 ਸੈਂਟਰਾਂ 'ਚ 1600 ਲੋਕਾਂ 'ਚ ਇਹ ਟ੍ਰਾਇਲ 22 ਅਗਸਤ ਤੋਂ ਸ਼ੁਰੂ ਹੋਇਆ। ਹਰ ਸੈਂਟਰ 'ਚ ਕਰੀਬ 100 ਵੈਂਟੀਲੈਟਰ ਹਨ। ਇਸ ਟ੍ਰਾਇਲ ਦੇ ਨਵੰਬਰ ਤਕ ਪੂਰਾ ਹੋਣ ਦੀ ਉਮੀਦ ਹੈ ਤੇ ਸਕਾਰਾਤਮਕ ਨਤੀਜੇ ਆਉਣ ਤੋਂ ਬਾਅਦ ਇਸ ਦੇ ਵੱਡੇ ਪੱਧਰ 'ਤੇ ਨਿਰਮਾਣ ਦੀ ਸੰਭਾਵਨਾ ਹੈ।
Corona Cases Today: ਭਾਰਤ 'ਚ ਕੋਰੋਨਾ ਦਾ ਕਹਿਰ: 24 ਘੰਟਿਆਂ 'ਚ 848 ਮੌਤਾਂ, 61 ਹਜ਼ਾਰ ਨਵੇਂ ਕੇਸ
ਬਾਦਲ ਪਿੰਡ 'ਚ ਕੋਰੋਨਾ ਦੀ ਦਹਿਸ਼ਤ, ਬਾਦਲ ਪਰਿਵਾਰ ਦੀ ਰਿਹਾਇਸ਼ ਮਾਈਕ੍ਰੋ ਕੰਟੇਨਮੈਂਟ ਜ਼ੋਨ ਐਲਾਨੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਅੱਜ ਤੋਂ ਭਾਰਤ 'ਚ ਆਕਸਫੋਰਡ ਕੋਰੋਨਾ ਵੈਕਸੀਨ ਦੇ ਦੂਜੇ ਪੜਾਅ ਦਾ ਕਲੀਨੀਕਲ ਟ੍ਰਾਇਲ
ਏਬੀਪੀ ਸਾਂਝਾ
Updated at:
25 Aug 2020 11:25 AM (IST)
ਭਾਰਤ 'ਚ ਮੰਗਲਵਾਰ ਤੋਂ ਆਕਸਫੋਰਡ ਯੂਨੀਵਰਸਿਟੀ ਤੇ ਬ੍ਰਿਟਿਸ਼-ਸਵੀਡਨ ਕੰਪਨੀ ਐਸਟ੍ਰਾਜੈਨਿਕਾ ਵੱਲੋਂ ਬਣਾਈ ਕੋਰੋਨਾ ਵੈਕਸੀਨ ਕੋਵਿਸ਼ੀਲਡ ਦੇ ਦੂਜੇ ਫੇਸ ਦਾ ਕਲੀਨੀਕਲ ਟ੍ਰਾਇਲ ਸ਼ੁਰੂ ਕੀਤਾ ਜਾਏਗਾ। ਦੱਸ ਦਈਏ ਕਿ ਆਕਸਫੋਰਡ ਯੂਨੀਵਰਸਿਟੀ ਨੇ ਭਾਰਤ 'ਚ ਆਪਣੇ ਕੋਰੋਨਾ ਵੈਕਸੀਨ ਦੇ ਉਤਪਾਦਨ ਲਈ ਪੁਣੇ ਦੀ ਸੀਰਮ ਇੰਸਟੀਚਿਊਟ ਆਫ਼ ਇੰਡੀਆ ਨੂੰ ਪਾਟਨਰ ਬਣਾਇਆ ਹੈ।
- - - - - - - - - Advertisement - - - - - - - - -