ਪੜਚੋਲ ਕਰੋ
Advertisement
ਕੋਰੋਨਾਵਾਇਸ ਬਾਰੇ ਹੋਰ ਖ਼ਤਰਨਾਕ ਖ਼ੁਲਾਸਾ, ਦੱਸੇ ਗਏ ਅੰਕੜਿਆਂ ਤੋਂ ਕਿਤੇ ਵੱਧ ਹੋ ਸਕਦੇ ਦੇਸ਼ 'ਚ ਕੇਸ
ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਕਿਹਾ ਕਿ ਇਸ ਮਹੀਨੇ ਦੀ ਸ਼ੁਰੂਆਤ 'ਚ ਕੀਤੇ ਗਏ 15,000 ਲੋਕਾਂ ਦੇ ਬਲੱਡ ਟੈਸਟ 'ਚ ਪਾਇਆ ਗਿਆ ਕਿ ਉਨਾਂ 'ਚ 29.1% 'ਚ ਵਾਇਰਸ ਐਂਟੀਬੌਡੀਜ਼ ਸੀ।
ਨਵੀਂ ਦਿੱਲੀ: ਦਿਲੀ 'ਚ ਹਾਲ ਹੀ 'ਚ ਹੋਏ ਐਂਟੀਬੌਡੀ ਅਧਿਐਨ ਤੋਂ ਬਾਅਦ ਅੰਦਾਜ਼ਾ ਲਾਇਆ ਗਿਆ ਕਿ ਸ਼ਹਿਰ 'ਚ ਦੋ ਕਰੋੜ ਲੋਕਾਂ 'ਚੋਂ ਇੱਕ ਚੌਥਾਈ ਲੋਕ ਬਿਨਾਂ ਲੱਛਣਾਂ ਤੋਂ ਕੋਰੋਨਾ ਪੌਜ਼ੇਟਿਵ ਹੋਏ ਹੋ ਸਕਦੇ ਹਨ। ਵੀਰਵਾਰ ਜਾਰੀ ਸਟੱਡੀ ਰਿਪੋਰਟ ਨੇ ਸੰਕੇਤ ਦਿੱਤੇ ਹਨ ਕਿ ਭਾਰਤ ਦੇ ਅਧਿਕਾਰਤ ਮਾਮਲਿਆਂ ਦੇ ਅੰਕੜੇ ਤੇ ਕੋਰੋਨਾ ਪੀੜਤਾਂ ਦੇ ਅੰਕੜਿਆਂ 'ਚ ਫਰਕ ਹੋ ਸਕਦਾ ਹੈ।
ਦਿੱਲੀ ਦੇ 15,000 ਲੋਕਾਂ 'ਤੇ ਐਂਟੀਬੌਡੀ ਸਟੱਡੀ ਤੋਂ ਸਾਹਮਣੇ ਆਇਆ ਕਿ ਰਾਜਧਾਨੀ 'ਚ 5.8 ਮਿਲੀਅਨ ਲੋਕ ਵਾਇਰਸ ਤੋਂ ਇਨਫੈਕਟਡ ਹੋਏ ਹੋ ਸਕਦੇ ਹਨ ਜੋ ਅਧਿਕਾਰਤ 1,56,139 ਮਾਮਲਿਆਂ ਤੋਂ 37 ਗੁਣਾ ਜ਼ਿਆਦਾ ਹਨ। ਭਾਰਤ ਪਹਿਲਾਂ ਹੀ ਅਧਿਕਾਰਤ ਮਾਮਲਿਆਂ 'ਚ ਅਮਰੀਕਾ ਤੇ ਬ੍ਰਾਜ਼ੀਲ ਤੋਂ ਬਾਅਦ ਦੁਨੀਆਂ 'ਚ ਤੀਜੇ ਨੰਬਰ 'ਤੇ ਹੈ।
ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਕਿਹਾ ਕਿ ਇਸ ਮਹੀਨੇ ਦੀ ਸ਼ੁਰੂਆਤ 'ਚ ਕੀਤੇ ਗਏ 15,000 ਲੋਕਾਂ ਦੇ ਬਲੱਡ ਟੈਸਟ 'ਚ ਪਾਇਆ ਗਿਆ ਕਿ ਉਨਾਂ 'ਚ 29.1% 'ਚ ਵਾਇਰਸ ਐਂਟੀਬੌਡੀਜ਼ ਸੀ। ਵਿਗਿਆਨੀਆਂ ਦਾ ਕਹਿਣਾ ਹੈ ਕਿ ਐਂਟੀਬੌਡੀ ਟੈਸਟ ਸਾਵਧਾਨੀ ਨਾਲ ਕੀਤੇ ਜਾਣੇ ਚਾਹੀਦੇ ਹਨ, ਕਿਉਂਕਿ ਉਹ ਹੋਰਾਂ ਨੂੰ ਵੀ ਇਨਫੈਕਟਡ ਕਰ ਸਕਦੇ ਹਨ। ਹੋਰ ਸ਼ਹਿਰਾਂ 'ਚ ਵੀ ਇਹ ਸਾਹਮਣੇ ਆਇਆ ਕਿ ਅਧਿਕਾਰਤ ਸੰਖਿਆਂ ਤੋਂ ਜ਼ਿਆਦਾ ਲੋਕ ਵਾਇਰਸ ਦਾ ਸ਼ਿਕਾਰ ਹੋਏ ਹੋ ਸਕਦੇ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਸਿਹਤ
ਲੁਧਿਆਣਾ
ਸਿਹਤ
Advertisement