ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਮਾਮਲੇ ਭਾਰਤ 'ਚ ਲਗਾਤਾਰ ਵਧ ਰਹੇ ਹਨ। ਕਈ ਤਰ੍ਹਾਂ ਦੇ ਉਪਾਅ ਵਰਤਣ ਦੇ ਬਾਵਜੂਦ ਕੋਰੋਨਾ ਅੰਕੜਿਆਂ 'ਚ ਇਜ਼ਾਫਾ ਹੋਣਾ ਚਿੰਤਾ ਦਾ ਵਿਸ਼ਾ ਹੈ। ਬੀਤੇ ਇਕ ਦਿਨ 'ਚ ਕੋਰੋਨਾ ਵਾਇਰਸ ਦੇ 40 ਹਜ਼ਾਰ, 225 ਨਵੇਂ ਮਾਮਲੇ ਸਾਹਮਣੇ ਆਏ ਤੇ 681 ਲੋਕਾਂ ਦੀ ਮੌਤ ਹੋ ਗਈ। ਦੁਨੀਆਂ ਭਰ 'ਚ ਕੋਰਨਾ ਪ੍ਰਭਾਵਿਤ ਮੁਲਕਾਂ 'ਚ ਭਾਰਤ ਦਾ ਤੀਜਾ ਸਥਾਨ ਹੈ। ਭਾਰਤ 'ਚ ਕੋਰੋਨਾ ਵਾਇਰਸ ਦੇ ਕੁੱਲ ਅੰਕੜੇ 11 ਲੱਖ, 18 ਹਜ਼ਾਰ, 43 ਹੋ ਗਏ ਹਨ। ਕੋਰੋਨਾ ਦੇ ਵਧਦੇ ਕਹਿਰ ਦੌਰਾਨ ਦੱਸਦੇ ਹਾਂ ਕਿ ਵਾਇਰਸ ਦੇ ਲੱਛਣ ਕੀ ਹਨ ਤੇ ਕਿਵੇਂ ਬਚਿਆ ਜਾ ਸਕਦਾ ਹੈ? ਕੋਰੋਨਾ ਵਾਇਰਸ ਦੇ ਲੱਛਣ: ਕੋਰੋਨਾ ਵਾਇਰਸ ਦੇ ਸ਼ੁਰੂਆਤੀ ਲੱਛਣ ਫਲੂ ਵਾਂਗ ਹੁੰਦੇ ਹਨ। ਇਸ 'ਚ ਅਚਾਨਕ ਬੁਖਾਰ, ਨੱਕ ਵਹਿਣਾ, ਸਾਹ ਲੈਣ 'ਚ ਤਕਲੀਫ ਤੇ ਗਲੇ 'ਚ ਖਾਰਸ਼ ਜਿਹੀਆਂ ਪ੍ਰੇਸ਼ਾਨੀਆਂ ਹੋਣ ਲੱਗਦੀਆਂ ਹਨ। ਵਾਇਰਸ 'ਚ ਲਗਾਤਾਰ ਖੰਘ ਆਉਂਦੀ ਰਹਿੰਦੀ ਹੈ। ਸਰੀਰ ਚ ਦਰਦ, ਗਲੇ 'ਚ ਖਰਾਸ਼, ਸਿਰਦਰਦ, ਡਾਇਰੀਆ ਤੇ ਸਰੀਰ ਤੇ ਰੈਸ਼ੇਜ਼ ਵੀ ਕੋਵਿਡ-19 ਦੇ ਲੱਛਣ ਹੋ ਸਕਦੇ ਹਨ। ਇੱਕ ਖੋਜ ਮੁਤਾਬਕ ਕੁਝ ਖਾਣ 'ਤੇ ਸਵਾਦ ਮਹਿਸੂਸ ਨਾ ਹੋਣਾ ਤੇ ਕਿਸੇ ਚੀਜ਼ ਦੀ ਸੁਗੰਧ ਮਹਿਸੂਸ ਨਾ ਹੋਣਾ ਵੀ ਕੋਰੋਨਾ ਵਾਇਰਸ ਦਾ ਲੱਛਣ ਹੋ ਸਕਦਾ ਹੈ। ਪੇਚਿਸ, ਲਗਾਤਾਰ ਉਲਟੀ ਆਉਣਾ, ਜੋੜਾਂ 'ਚ ਦਰਦ, ਨਿਰੰਤਰ ਥਕਾਵਟ ਰਹਿਣਾ ਵੀ ਕੋਰੋਨਾ ਦੇ ਲੱਛਣ ਹਨ। ਇਸ ਤੋਂ ਇਲਾਵਾ ਵਾਇਰਸ ਦੇ ਗੰਭੀਰ ਹੋਣ 'ਤੇ ਨਿਮੂਨੀਆ ਤੇ ਗੁਰਦੇ ਨਾਲ ਜੁੜੀਆਂ ਬਿਮਾਰੀਆਂ ਹੋਣ ਲੱਗਦੀਆਂ ਹਨ। ਇਸ ਤਰ੍ਹਾਂ ਕਰੋ ਕੋਰੋਨਾ ਨਾਲ ਮੁਕਾਬਲਾ: ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਫਿਲਹਾਲ ਦੁਨੀਆਂ 'ਚ ਕੋਈ ਵੀ ਟੀਕਾ ਜਾਂ ਦਵਾਈ ਮੌਜੂਦ ਨਹੀਂ ਹੈ ਪਰ WHO ਤੇ ਸਿਹਤ ਮੰਤਰਾਲੇ ਵੱਲੋਂ ਜਾਰੀ ਇਨ੍ਹਾਂ ਗੱਲਾਂ 'ਤੇ ਧਿਆਨ ਦੇ ਕੇ ਬਚਾਅ ਕੀਤਾ ਜਾ ਸਕਦਾ ਹੈ। ਲਗਾਤਾਰ ਸਾਬਣ ਅਤੇ ਸਾਫ ਪਾਣੀ ਨਾਲ ਹੱਥ ਧੋਵੋ। ਅੱਖ, ਨੱਕ ਅਤੇ ਮੂੰਹ ਨੂੰ ਛੂਹਣ ਤੋਂ ਬਚੋ, WHO ਮੁਤਾਬਕ ਇਨ੍ਹਾਂ ਤਿੰਨਾਂ ਥਾਵਾਂ ਤੋਂ ਵਾਇਰਸ ਆਸਾਨੀ ਨਾਲ ਫੈਲ ਸਕਦਾ ਹੈ। ਹਸਪਤਾਲ, ਫਾਰਮੈਸੀ ਤੇ ਡਾਕਟਰ ਦੇ ਕੋਲ ਜਾਣ ਤੋਂ ਬਚੋ। ਜਦੋਂ ਤਕ ਜ਼ਰੂਰੀ ਨਾ ਹੋਵੇ ਤਾਂ ਭੀੜ ਵਾਲੀ ਥਾਂ 'ਤੇ ਨਾ ਜਾਵੇ। ਬੁਖਾਰ, ਜ਼ੁਕਾਮ ਤੇ ਸਾਹ ਲੈਣ 'ਚ ਤਕਲੀਫ ਹੋਣ 'ਤੇ ਲਾਪਰਵਾਹੀ ਨਾ ਵਰਤੋਂ। ਤੁਰੰਤ ਹੀ ਜਾਂਚ ਕਰਵਾਓ। ਕਿਸੇ ਵੀ ਵਿਅਕਤੀ ਨਾਲ ਹੱਥ ਨਾ ਮਿਲਾਓ ਤੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰੋ। ਇਸ ਦੇ ਨਾਲ ਹੀ ਨਿਯਮਿਤ ਤੌਰ 'ਤੇ ਐਲਕੋਹਲ ਬੇਸਡ ਸੈਨੇਟਾਇਜ਼ਰ ਦਾ ਉਪਯੋਗ ਕਰੋ ਤੇ ਹਮੇਸ਼ਾਂ ਆਪਣੇ ਮੂੰਹ ਨੂੰ ਮਾਸਕ ਨਾਲ ਢੱਕ ਕੇ ਰੱਖੋ। ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਤੇ ਹੁਸ਼ਿਆਰਪੁਰ 'ਚ ਰੈੱਡ ਅਲਰਟ, ਬਾਕੀ ਜ਼ਿਲ੍ਹਿਆਂ 'ਚ ਸੰਤਰੀ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ