ਚੰਡੀਗੜ੍ਹ: ਭਾਰਤ ਦੇ 756 ਜ਼ਿਲ੍ਹਿਆਂ ਵਿੱਚੋਂ 382 ਜ਼ਿਲ੍ਹਿਆਂ ਵਿੱਚ ਕੋਰੋਨਾਵਾਇਰਸ ਦਾ ਸਭ ਤੋਂ ਵੱਧ ਪ੍ਰਭਾਵ ਹੈ। ਤਕਰੀਬਨ ਅੱਧੇ ਭਾਰਤ ਵਿੱਚ ਇਸ ਮਾਰੂ ਵਾਇਰਸ ਦਾ ਕਹਿਰ ਸਭ ਤੋਂ ਜ਼ਿਆਦਾ ਹੈ। ਸਿਹਤ ਵਿਭਾਗ ਮੁਤਾਬਿਕ ਇਨ੍ਹਾਂ 382 ਜ਼ਿਲ੍ਹਿਆਂ ਵਿੱਚ ਕੋਰੋਨਾ ਕੇਸਾਂ ਦੀ ਪੌਜ਼ੇਟਿਵਿਟੀ ਦਰ 10 ਫੀਸਦੀ ਹੈ।
ਵਿਸ਼ਵ ਸਿਹਤ ਸੰਗਠਨ (WHO) ਇਹ ਸਿਫਾਰਸ਼ ਕਰਦਾ ਹੈ ਕਿ ਜਦੋਂ ਤੱਕ ਪੌਜ਼ੇਟਿਵਿਟੀ ਰੇਟ 5 ਪ੍ਰਤੀਸ਼ਤ ਤੋਂ ਹੇਠਾਂ ਨਹੀਂ ਆ ਜਾਂਦੀ ਤਦ ਤੱਕ ਨਿਰੰਤਰ ਕੰਟਰੋਲ ਤੇ ਟੈਸਟਾਂ ਨੂੰ ਵਧਾਉਣ ਦੀ ਲੋੜ ਹੈ।

ਇਹ ਵੀ ਪੜ੍ਹੋ: ਸੈਕੰਡ ਹੈਂਡ ਬਾਈਕ ਖ਼ਰੀਦਣ ਜਾ ਰਹੇ ਹੋ, ਤਾਂ ਇਹ ਪੰਜ ਨੁਕਤੇ ਜ਼ਰੂਰ ਚੇਤੇ ਰੱਖੋ
382 ਜ਼ਿਲ੍ਹੇ ਜਿਨ੍ਹਾਂ ਵਿੱਚੋਂ ਪੌਜ਼ੇਟੀਵਿਟੀ ਰੇਟ ਇੰਨਾ ਜ਼ਿਆਦਾ ਹੈ, ਨੂੰ ਲੋਕਲ ਲੌਕਡਾਊਨ ਤੇ ਹੋਰ ਸਖ਼ਤ ਪਾਬੰਦੀਆਂ ਦੀ ਲੋੜ ਹੈ ਤਾਂ ਕਿ ਕੋਰੋਨਾ ਦੀ ਚੇਨ ਟੁੱਟ ਸਕੇ। ਇਨ੍ਹਾਂ ਵਿੱਚ ਪੰਜਾਬ ਦੇ 14 ਜ਼ਿਲ੍ਹੇ, ਹਰਿਆਣਾ ਦੇ 18, ਹਿਮਾਚਲ, ਜੰਮੂ ਕਸ਼ਮੀਰ ਦੇ 12 ਤੇ ਚੰਡੀਗੜ੍ਹ ਤੇ ਲਦਾਖ ਵੀ ਸ਼ਾਮਲ ਹਨ। ਪੰਜਾਬ ਭਾਰਤ ਵਿੱਚ ਸਭ ਤੋਂ ਵੱਧ ਮੌਤਾਂ ਵਾਲਾ ਸੂਬਾ ਵੀ ਹੈ। ਮਹਾਰਾਸ਼ਟਰ, ਪੰਜਾਬ, ਕਰਨਾਟਕ, ਉਤਰ ਪ੍ਰਦੇਸ਼ ਤੇ ਤਾਮਿਲ ਨਾਡੂ ਵਿੱਚ ਰੋਜ਼ਾਨਾ ਵੱਡੀ ਗਿਣਤੀ ਵਿੱਚ ਮੌਤਾਂ ਹੋ ਰਹੀਆਂ ਹਨ।
ਨੀਤੀ ਆਯੋਗ ਦੇ ਮੈਂਬਰ ਵੀਕੇ ਪੌਲ ਮੁਤਾਬਿਕ "ਮਹਾਮਾਰੀ ਨੂੰ ਹੁਣ ਥੋੜ੍ਹੀ ਬ੍ਰੇਕ ਲੱਗਦੀ ਨਜ਼ਰ ਆ ਰਹੀ ਹੈ। ਪਿਛਲੇ 20 ਦਿਨਾਂ ਵਿੱਚ ਕੋਰੋਨਾ ਕੇਸਾਂ ਦਾ ਗ੍ਰਾਫ ਹੇਠਾਂ ਨੂੰ ਆ ਰਿਹਾ ਹੈ। 22 ਸੂਬਿਆਂ ਵਿੱਚ ਨਵੇਂ ਕੋਰੋਨਾ ਕੇਸਾਂ ਨਾਲੋਂ ਰੀਕਵਰੀ ਰੇਟ ਵਧੇਰੇ ਹੈ ਪਰ ਅਜੇ ਵੀ 382 ਜ਼ਿਲ੍ਹੇ ਐਸੇ ਹਨ ਜਿੱਥੇ ਪੌਜ਼ੇਟਿਵੀਟੀ ਰੇਟ 10 ਫੀਸਦ ਹੈ ਜੋ ਕਿ ਚੰਗਾ ਸੰਕੇਤ ਨਹੀਂ ਹੈ।"

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ