Coronavirus In India : ਚੀਨ ਵਿੱਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਦੇ ਮਾਮਲੇ ਇੱਕ ਵਾਰ ਫਿਰ ਦੁਨੀਆ ਭਰ ਵਿੱਚ ਚਿੰਤਾ ਦਾ ਵਿਸ਼ਾ ਬਣਦੇ ਜਾ ਰਹੇ ਹਨ। ਚੀਨ ਦੀ ਸਥਿਤੀ ਨੂੰ ਦੇਖਦੇ ਹੋਏ ਭਾਰਤ ਸਰਕਾਰ ਵੀ ਚੌਕਸ ਹੋ ਗਈ ਹੈ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਅੱਜ ਕੋਰੋਨਾ 'ਤੇ ਉੱਚ ਪੱਧਰੀ ਮੀਟਿੰਗ ਕਰਨਗੇ।

'ਅੰਤਰਰਾਸ਼ਟਰੀ ਦ੍ਰਿਸ਼' ਨੂੰ ਧਿਆਨ 'ਚ ਰੱਖਦੇ ਹੋਏ ਮਨਸੁਖ ਮਾਂਡਵੀਆ ਸਵੇਰੇ 11.30 ਵਜੇ ਕੋਰੋਨਾ ਮਹਾਮਾਰੀ 'ਤੇ ਮੀਟਿੰਗ ਕਰਨਗੇ, ਜਿਸ 'ਚ ਸਿਹਤ ਵਿਭਾਗ ਨਾਲ ਜੁੜੇ ਕਈ ਸੀਨੀਅਰ ਅਧਿਕਾਰੀ ਹਿੱਸਾ ਲੈਣਗੇ। ਮੀਡੀਆ ਰਿਪੋਰਟਾਂ ਦੇ ਅਨੁਸਾਰ ਆਯੂਸ਼ ਵਿਭਾਗ, ਸਿਹਤ ਵਿਭਾਗ, ਫਾਰਮਾਸਿਊਟੀਕਲ, ਬਾਇਓਟੈਕਨਾਲੋਜੀ, ਆਈਸੀਐਮਆਰ ਦੇ ਡਾਇਰੈਕਟਰ ਜਨਰਲ ਰਾਜੀਵ ਬਿਹਾਰ, ਨੀਤੀ ਆਯੋਗ ਦੇ ਮੈਂਬਰਾਂ ਸਮੇਤ ਹੋਰ ਅਧਿਕਾਰੀ ਮੀਟਿੰਗ ਵਿੱਚ ਸ਼ਾਮਲ ਹੋ ਸਕਦੇ ਹਨ।


 ਇਹ ਵੀ ਪੜ੍ਹੋ : ਚਰਨਜੀਤ ਚੰਨੀ ਨੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਨਾਲ ਕੀਤੀ ਮੁਲਾਕਾਤ ,ਪਿੰਡ ਮੂਸੇ ਕੱਟੀ ਰਾਤ

ਸਿਹਤ ਮੰਤਰਾਲੇ ਨੇ ਰਾਜਾਂ ਨੂੰ ਕਿਹਾ...

ਮੰਗਲਵਾਰ (20 ਦਸੰਬਰ) ਨੂੰ ਸਿਹਤ ਮੰਤਰਾਲੇ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕਿਹਾ ਕਿ ਉਹ ਕੋਰੋਨਾ ਦੇ ਰਿਪੋਰਟ ਕੀਤੇ ਮਾਮਲਿਆਂ ਦੇ ਨਮੂਨੇ INSACOG (ਭਾਰਤੀ ਸਾਰਸ-ਕੋਵ-2 ਜੀਨੋਮਿਕਸ ਕਨਸੋਰਟੀਅਮ) ਲੈਬਾਰਟਰੀ ਨੂੰ ਭੇਜਿਆ ਜਾਵੇ , ਜਿਸ ਤੋਂ ਇਹ ਪਤਾ ਲਗਾਇਆ ਜਾ ਸਕੇ ਕਿ ਕੋਰੋਨਾ ਦਾ ਕੋਈ ਨਵਾਂ  ਵੇਰੀਐਂਟ ਤਾਂ ਨਹੀਂ। ਦੂਜੇ ਪਾਸੇ ਜੇਕਰ ਕੋਈ ਨਵਾਂ ਵੇਰੀਐਂਟ ਸਾਹਮਣੇ ਆਉਂਦਾ ਹੈ ਤਾਂ ਉਸ ਨੂੰ ਟ੍ਰੈਕ ਕੀਤਾ ਜਾ ਸਕਦਾ ਹੈ।



ਚੀਨ ਵਿੱਚ ਹਾਲ ਬੇਹਾਲ 

ਦਰਅਸਲ, ਚੀਨ ਵਿੱਚ ਕੋਰੋਨਾ ਦੀ ਹਾਲਤ ਬਹੁਤ ਖਰਾਬ ਹੈ। ਮਹਾਮਾਰੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਅਗਲੇ 90 ਦਿਨਾਂ 'ਚ ਚੀਨ ਦੀ 60 ਫੀਸਦੀ ਆਬਾਦੀ ਕੋਰੋਨਾ ਦੀ ਲਪੇਟ 'ਚ ਆ ਜਾਵੇਗੀ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਸੀ ਕਿ ਤੇਜ਼ੀ ਨਾਲ ਫੈਲ ਰਹੇ ਇਨਫੈਕਸ਼ਨ ਕਾਰਨ ਲੱਖਾਂ ਲੋਕਾਂ ਦੀ ਮੌਤ ਹੋ ਸਕਦੀ ਹੈ। ਚੀਨ ਤੋਂ ਸਾਹਮਣੇ ਆਈਆਂ ਕੁਝ ਵੀਡੀਓਜ਼ 'ਚ ਹਸਪਤਾਲ ਦੇ ਮੁਰਦਾਘਰ 'ਚ ਲਾਸ਼ਾਂ ਦਾ ਢੇਰ ਦੇਖਿਆ ਗਿਆ। ਜ਼ਮੀਨ 'ਤੇ ਇੱਕੋ ਸਮੇਂ ਵੀਹ ਦੇ ਕਰੀਬ ਲਾਸ਼ਾਂ ਦਿਖਾਈ ਦਿੱਤੀਆਂ। ਜਦੋਂ ਮੁਰਦਾਘਰ ਭਰ ਗਿਆ ਤਾਂ ਲਾਸ਼ਾਂ ਨੂੰ ਹਸਪਤਾਲ ਦੇ ਗਲਿਆਰੇ ਵਿੱਚ ਭੇਜ ਦਿੱਤਾ ਗਿਆ। ਇਸੇ ਤਰ੍ਹਾਂ ਅੰਤਿਮ ਸਸਕਾਰ ਘਰਾਂ ਵਿੱਚ ਲਾਸ਼ਾਂ ਦੇ ਨਿਪਟਾਰੇ ਵਿੱਚ ਵੀ ਲੰਬਾ ਸਮਾਂ ਲੱਗ ਰਿਹਾ ਹੈ।