Coronavirus in India: ਕੋਵਿਡ 19 ਦੇ ਪ੍ਰਸਾਰ ਦਾ ਸੰਕੇਤ ਦੇਣ ਵਾਲੇ ਭਾਰਤ ਦਾ ‘ਆਰ-ਜ਼ੀਰੋ’ ਮੰਨ ਇਸ ਹਫ਼ਤੇ 4 ਦਰਜ ਕੀਤਾ ਗਿਆ ਹੈ ਜੋ ਇਹ ਸੰਕੇਤ ਦਿੰਦਾ ਹੈ ਕਿ ਪੌਜ਼ੀਟੀਵਿਟੀ ਰੇਟ ਬਹੁਤ ਜ਼ਿਆਦਾ ਹੈ। ਭਾਰਤੀ ਟੈਕਨਾਲਿਜੀ ਸੰਸਥਾ (ਆਈਆਈਟੀ), ਮਦਰਾਸ ਦੇ ਸ਼ੁਰੂਆਤੀ ਵਿਸ਼ਲੇਸ਼ਣ ‘ਚ ਤੀਜੀ ਲਹਿਰ ਦੇ ਇੱਕ ਤੋਂ 15 ਫਰਵਰੀ ਦੇ ਵਿੱਚ ਸਿਖਰ ‘ਤੇ ਪਹੁੰਚਣ ਦੀ ਸੰਭਾਵਨਾ ਹੈ। ‘ਆਰ 0’ ਇਹ ਦਿਖਾਉਂਦਾ ਹੈ ਕਿ ਕੋਈ ਪੌਜ਼ੀਟਿਵ ਵਿਅਕਤੀ ਕਿੰਨੇ ਲੋਕਾਂ ਤੱਕ ਇਨਫੈਕਸ਼ਨ ਫੈਲਾ ਸਕਦਾ ਹੈ। ਜੇਕਰ ਇਹ ਪੈਮਾਨਾ ਇੱਕ ਤੋਂ ਹੇਠਾਂ ਚਲਿਆ ਜਾਂਦਾ ਹੈ ਤਾਂ ਇਸ ਮਹਾਮਾਰੀ ਨੂੰ ਖਤਮ ਮੰਨਿਆ ਜਾਵੇਗਾ।



ਤਿੰਨ ਚੀਜਾਂ ‘ਤੇ ਨਿਰਭਰ ਕਰਦਾ ਆਰ 0
ਆਈਆਈਟੀ ਮਦਰਾਸ ਦੀ ਕੰਪਿਊਟੇਸ਼ਨਲ ਮਾਡਲਿੰਗ ਦੇ ਸ਼ੁਰੂਆਤੀ ਵਿਸ਼ਲੇਸ਼ਣ ਦੇ ਆਧਾਰ ‘ਤੇ ਪਿਛਲੇ ਹਫਤੇ (25 ਦਸੰਬਰ ਤੋਂ 31 ਦਸੰਬਰ) ਤੱਕ ਆਰ 0 ਵੈਲਯੂ ਰਾਸ਼ਟਰੀ ਪੱਧਰ ‘ਤੇ 2.9 ਦੇ ਕਰੀਬ ਸੀ। ਇਸ ਹਫਤੇ (ਇੱਕ ਤੋਂ 6 ਜਨਵਰੀ) ਇਹ ਸੰਖਿਆ ਚਾਰ ‘ਤੇ ਦਰਜ ਕੀਤੀ ਗਈ। ਆਈਆਈਟੀ ਮਦਰਾਸ ਦੇ ਗਣਿਤ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਝਯੰਤ ਝਾ ਨੇ ਕਿਹਾ ਕਿ ਆਰ 0 ਤਿੰਨ ਚੀਜ਼ਾਂ ‘ਤੇ ਨਿਰਭਰ ਕਰਦਾ ਹੈ- ਪੌਜ਼ੀਟੀਵਿਟੀ ਦੀ ਆਸ਼ੰਕਾ, ਸੰਪਰਕ ਦਰ ਤੇ ਸੰਭਾਵਿਤ ਸਮਾਂ ਅੰਤਰਾਲ ਜਿਸ ਨਾਲ ਇਨਫੈਕਸ਼ਨ ਹੋ ਸਕਦਾ ਹੈ।

ਉਨ੍ਹਾਂ ਨੇ ਦੱਸਿਆ ਕਿ, ਪਾਬੰਦੀਆਂ ਵਧਾਏ ਜਾਣ ਨਾਲ ਹੋ ਸਕਦਾ ਹੈ ਕਿ ਸੰਪਰਕ ‘ਚ ਆਉਣ ਦੀ ਦਰ ਘੱਟ ਹੋ ਜਾਵੇ ਤੇ ਉਸ ਮਾਮਲੇ ‘ਚ ਆਰ0 ਘੱਟ ਹੋ ਸਕਦਾ ਹੈ। ਸਾਡੇ ਸ਼ੁਰੂਆਤੀ ਵਿਸ਼ਲੇਸ਼ਣ ਦੇ ਆਧਾਰ ‘ਤੇ ਅਸੀਂ ਇਹ ਸੰਖਿਆ ਦੱਸ ਸਕਦੇ ਹਾਂ ਪਰ ਇਹ ਸੰਖਿਆ ਬਦਲ ਸਕਦੀ ਹੈ ਜੋ ਇਸ ‘ਤੇ ਨਿਰਭਰ ਕਰਦਾ ਹੈ ਕਿ ਲੋਕਾਂ ਦੇ ਇਕੱਠੇ ਹੋਣ ਤੇ ਹੋਰ ਚੀਜ਼ਾਂ ਦੇ ਸੰਬੰਧ ‘ਚ ਕਿੰਨੀ ਫੇਸਲਾਕੁੰਨ ਕਾਰਵਾਈ ਕੀਤੀ ਜਾਂਦੀ ਹੈ।

15 ਫਰਵਰੀ ਤੱਕ ਸਿਖਰ ‘ਤੇ ਪਹੁੰਚ ਸਕਦੀ ਹੈ ਮੌਜੂਦਾ ਲਹਿਰ
ਝਾ ਨੇ ਕਿਹਾ ਕਿ ਉਹਨਾਂ ਅਨੁਸਾਰ ਕੋਰੋਨਾ ਵਾਇਰਸ ਦੀ ਮੌਜੂਦਾ ਲਹਿਰ ਇੱਕ ਤੋਂ 15 ਫਰਵਰੀ ਤੱਕ ਸਿਖ ‘ਤੇ ਪਹੁੰਚ ਸਕਦੀ ਹੈ ਅਤੇ ਇਸਦੇ ਪਹਿਲਾਂ ਦੀਆਂ ਲਹਿਰਾਂ ਦੀ ਤੁਲਨਾ ‘ਚ ਇਸਦੇ ਤੇਜ਼ ਰਹਿਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਲਹਿਰ ਪਹਿਲਾਂ ਦੀਆਂ ਲਹਿਰਾਂ ਤੋਂ ਵੱਖ ਹੋਵੇਗੀ। ਟੀਕਾਕਰਣ ਇੱਕ ਕਾਰਕ ਹੈ ਪਰ ਇਸ ਵਾਰ ਸਮਾਜਿਕ ਦੂਰੀ ਜਿਹੇ ਉਪਾਅ ਘੱਟ ਦੇਖੇ ਗਏ ਹਨ। ਉਹਨਾਂ ਨੇ ਕਿਹਾ ਕਿ ਪਰ ਇੱਥੇ ਫਾਇਦਾ ਇਹ ਹੈ ਕਿ ਇਸ ਵਾਰ ਕਰੀਬ 50 ਫੀਸਦੀ ਆਬਾਦੀ ਦਾ ਟੀਕਾਕਰਣ ਹੋ ਗਿਆ ਹੈ।