ਬੰਗਲੁਰੂ: ਇੱਕ ਸੈਕਸ ਟੇਪ ਨੇ ਬੰਗਲੂਰੂ ਦੀ ਸਿਆਸਤ ਵਿੱਚ ਬਵਾਲ ਮਚਾਇਆ ਹੋਇਆ ਹੈ।ਬੰਗਲੁਰੂ ਵਿੱਚ ਸਿਵਲ ਅਤੇ ਸੈਸ਼ਨ ਕੋਰਟ ਨੇ ਸ਼ੁੱਕਰਵਾਰ ਨੂੰ ਮੀਡੀਆ ਨੂੰ ਕਰਨਾਟਕ ਦੇ ਸਾਬਕਾ ਜਲ ਸਰੋਤ ਮੰਤਰੀ ਰਮੇਸ਼ ਜਰਕੀਹੋਲੀ ਵਿੱਚ ਸ਼ਾਮਲ ਕਥਿਤ ਸੈਕਸ ਟੇਪ ਦੀ ਸਮੱਗਰੀ ਦੇ ਪ੍ਰਸਾਰਣ ਜਾਂ ਪ੍ਰਕਾਸ਼ਣ ‘ਤੇ ਰੋਕ ਲਗਾ ਦਿੱਤੀ ਹੈ।


ਇਹ ਹੁਕਮ ਬੁੱਧਵਾਰ ਨੂੰ ਜਰਕੀਹੋਲੀ ਦੇ ਵਕੀਲਾਂ ਵਲੋਂ ਦਾਇਰ ਕੀਤੇ ਗਏ ਇੱਕ ਹੁਕਮਨਾਮੇ ਦੀ ਸੁਣਵਾਈ ਤੋਂ ਬਾਅਦ ਜਾਰੀ ਕੀਤਾ ਗਿਆ। ਮੁਕੱਦਮੇ ਵਿੱਚ 68 ਮੀਡੀਆ ਹਾਊਸ, ਚੈਨਲਾਂ ਅਤੇ ਹੋਰਾਂ ਦੇ ਨਾਮ ਸੀ।


ਮੰਗਲਵਾਰ ਨੂੰ ਸੋਸ਼ਲ ਵਰਕਰ ਦੀਨੇਸ਼ ਕੱਲਾਹਲੀ ਨੇ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਸੀ ਤੇ ਬੀਜੇਪੀ ਨੇਤਾ ਰਾਮੇਸ਼ ਜਰਕੀਹੋਲੀ ਦੇ ਸਕੈਸ ਟੇਪ ਵਾਲੇ ਕੇਸ ਦੀ ਵਿਸਥਾਰਤ ਜਾਂਚ ਦੀ ਮੰਗ ਕੀਤੀ ਸੀ।ਸਮਾਜ ਸੇਵੀ ਦਿਨੇਸ਼ ਕੱਲਾਹਲੀ ਨੇ ਸ਼ਿਕਾਇਤ ਵਿੱਚ ਦਾਅਵਾ ਕੀਤਾ ਸੀ ਕਿ ਮੰਤਰੀ ਨੇ ਵੀਡੀਓ ਵਿੱਚ ਵੇਖੀ ਗਈ ਔਰਤ ਤੋਂ ਨੌਕਰੀ ਦੇ ਬਦਲੇ ਸਰੀਰਕ ਸਬੰਧ ਬਣਾਉਣ ਦੀ ਮੰਗ ਕੀਤੀ ਸੀ।ਫੁਟੇਜ ਵਾਇਰਲ ਹੋਣ ਤੋਂ ਬਾਅਦ ਜਰਕੀਹੋਲੀ ਨੇ ਬੁੱਧਵਾਰ ਨੂੰ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ ਸੀ।


ਦਿਨੇਸ਼ ਕੱਲਾਹਲੀ ਨੇ ਪੁਲਿਸ ਕਮਿਸ਼ਨਰ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਜਲ ਮੰਤਰੀ ਨੇ 25 ਸਾਲਾ ਔਰਤ ਨੂੰ ਕੇਪੀਟੀਸੀਐਲ ਵਿੱਚ ਨੌਕਰੀ ਦੇ ਬਹਾਨੇ ਕਈ ਵਾਰ ਜਨਸੀ ਸੋਸ਼ਣ ਕੀਤਾ, ਪਰ ਬਾਅਦ ਵਿੱਚ ਮੰਤਰੀ ਆਪਣੇ ਬਿਆਨ ਤੋਂ ਮੁੱਕਰ ਗਿਆ। ਸ਼ਿਕਾਇਤਕਰਤਾ ਨੇ ਕਿਹਾ ਕਿ ਜਦੋਂ ਮੰਤਰੀ ਨੂੰ ਪਤਾ ਲੱਗਾ ਕਿ ਲੜਕੀ ਨੇ ਮੰਤਰੀ ਦੀ ਕਰਤੂਤ ਦੀ ਵੀਡੀਓ ਬਣਾ ਲਈ ਹੈ ਤਾਂ ਮੰਤਰੀ ਨੇ ਲੜਕੀ ਨੂੰ ਧਮਕਾਇਆ। ਹਾਲਾਂਕਿ ਵੀਡੀਓ ਵਾਇਰਲ ਹੋਣ ਮਗਰੋਂ ਇਹ ਕਿਹਾ ਗਿਆ ਕਿ ਮਾਮਲਾ ਇੱਕ ਮਹੀਨਾ ਪੁਰਾਣਾ ਹੈ।


ਪੀੜਤ ਪਰਿਵਾਰ ਨੇ ਸ਼ਮਾਜ ਸੇਵੀ ਦੀ ਮਦਦ ਨਾਲ ਪੁਲਿਸ ਤੋਂ ਲੜਕੀ ਦੀ ਸੁਰੱਖਿਆ ਦੀ ਮੰਗ ਕੀਤੀ ਹੈ। ਉਧਰ ਕੈਬਨਿਟ ਮੰਤਰੀ ਦਾ ਵੀਡੀਓ ਵਾਇਰਲ ਹੋਣ ਮਗਰੋਂ ਬੀਜੇਪੀ ਨੇਤਾ ਦੇ ਖਿਲਾਫ਼ ਕਰਨਾਟਕ ਕਾਂਗਰਸ ਦੇ ਵਰਕਰਾਂ ਨੇ ਬੰਗਲੁਰੂ ਵਿੱਚ ਪ੍ਰਦਰਸ਼ਨ ਕੀਤਾ ਤੇ ਕਥਿਤ ਸੈਕਸ ਟੇਪ ਕੇਸ ਵਿੱਚ ਜਾਂਚ ਦੀ ਮੰਗ ਕੀਤੀ।