ਪੜਚੋਲ ਕਰੋ
Advertisement
ਕੋਰੋਨਾ ਕੇਸਾਂ 'ਚ ਫਿਰ ਤੋਂ ਹੋ ਰਿਹਾ ਇਜ਼ਾਫਾ, ਇੱਕ ਦਿਨ 'ਚ 41,683 ਨਵੇਂ ਕੇਸ
ਦੇਸ਼ ਦੇ ਲਈ ਫਿਲਹਾਲ ਕੇਰਲ ਚਿੰਤਾ ਦਾ ਸਬੱਬ ਬਣਿਆ ਹੋਇਆ ਹੈ। ਇੱਥੇ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਬੀਤੇ ਦਿਨ ਇੱਥੇ 17,481 ਲੋਕਾਂ 'ਚ ਕੋਰੋਨਾ ਦੀ ਪੁਸ਼ਟੀ ਹੋਈ।
ਨਵੀਂ ਦਿੱਲੀ: ਦੇਸ਼ 'ਚ ਕੋਰੋਨਾ ਮਾਮਲਿਆਂ 'ਚ ਇੱਕ ਵਾਰ ਫਿਰ ਤੋਂ ਇਜ਼ਾਫਾ ਹੋਣ ਲੱਗਾ ਹੈ। ਬੁੱਧਵਾਰ ਇੱਥੇ 41,683 ਲੋਕਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ। ਇਸ ਦੌਰਾਨ 38,793 ਲੋਕਾਂ ਨੇ ਮਹਾਂਮਾਰੀ ਨੂੰ ਮਾਤ ਦਿੱਤੀ ਤੇ 510 ਲੋਕਾਂ ਦੀ ਮੌਤ ਹੋ ਗਈ। ਮੌਜੂਦਾ ਸਮੇਂ ਐਕਟਿਵ ਕੇਸਾਂ ਦੀ ਸੰਖਿਆ 'ਚ 2,374 ਦਾ ਵਾਧਾ ਰਿਕਾਰਡ ਕੀਤਾ ਗਿਆ।
ਦੇਸ਼ ਦੇ ਲਈ ਫਿਲਹਾਲ ਕੇਰਲ ਚਿੰਤਾ ਦਾ ਸਬੱਬ ਬਣਿਆ ਹੋਇਆ ਹੈ। ਇੱਥੇ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਬੀਤੇ ਦਿਨ ਇੱਥੇ 17,481 ਲੋਕਾਂ 'ਚ ਕੋਰੋਨਾ ਦੀ ਪੁਸ਼ਟੀ ਹੋਈ। ਇਹ ਪਿਛਲੇ ਡੇਢ ਮਹੀਨੇ 'ਚ ਇਕ ਦਿਨ 'ਚ ਮਿਲਣ ਵਾਲੇ ਇਨਫੈਕਟਡ ਮਰੀਜ਼ਾਂ ਦਾ ਸਭ ਤੋਂ ਵੱਡਾ ਅੰਕੜਾ ਹੈ। ਇਸ ਤੋਂ ਪਹਿਲਾਂ 3 ਜੂਨ ਨੂੰ 18,853 ਲੋਕਾਂ ਦੀ ਰਿਪੋਰਟ ਪੌਜ਼ੇਟਿਵ ਆਈ ਸੀ।
ਦੇਸ਼ ਚ ਕੋਰੋਨਾ ਦੇ ਅੰਕੜੇ
- ਬੀਤੇ 24 ਘੰਟਿਆਂ 'ਚ ਆਏ ਕੁੱਲ ਨਵੇਂ ਕੇਸ: 41,683
- ਬੀਤੇ 24 ਘੰਟਿਆਂ 'ਚ ਕੁੱਲ ਠੀਕ ਹੋਏ-38,793
- ਬੀਤੇ 24 ਘੰਟਿਆਂ 'ਚ ਕੁੱਲ ਮੌਤਾਂ- 510
- ਹੁਣ ਤਕ ਕੁੱਲ ਮਰੀਜ਼-3.12 ਕਰੋੜ
- ਹੁਣ ਤਕ ਕੁੱਲ ਮੌਤਾਂ- 4.19 ਲੱਖ
- ਇਲਾਜ ਕਰਵਾ ਰਹੇ ਮਰੀਜ਼ਾਂ ਦੀ ਸੰਖਿਆ- 4.03 ਲੱਖ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਵਿਸ਼ਵ
ਪੰਜਾਬ
Advertisement