ਨਵੀਂ ਦਿੱਲੀ: ਕੋਰੋਨਾ ਸੰਕਟ ਅਤੇ ਟੀਕੇ ਦੀ ਘਾਟ ਨਾਲ ਜੂਝ ਰਹੇ ਦੇਸ਼ ਲਈ ਖੁਸ਼ਖਬਰੀ ਹੈ। ਰੂਸੀ ਟੀਕਾ ਸਪੁਤਨਿਕ ਵੀ ਦੀ ਪਹਿਲੀ ਖੇਪ ਸ਼ਨੀਵਾਰ ਨੂੰ ਹੈਦਰਾਬਾਦ ਪਹੁੰਚ ਗਈ ਹੈ। ਇਹ ਟੀਕਾ ਕੋਰੋਨਾਵਾਇਰਸ ਦੇ ਵਿਰੁੱਧ 90 ਪ੍ਰਤੀਸ਼ਤ ਤੋਂ ਵੱਧ ਪ੍ਰਭਾਵਸ਼ਾਲੀ ਹੈ। ਇਸ ਨਾਲ ਹੁਣ ਭਾਰਤ 'ਚ ਟੀਕਾਕਰਨ ਵਿੱਚ ਤੇਜ਼ੀ ਆਉਣ ਦੀ ਪੂਰੀ ਉਮੀਦ ਹੈ। ਦੱਸ ਦਈਏ ਕਿ ਕੇਂਦਰ ਸਰਕਾਰ ਨੇ ਹਾਲ ਹੀ ਵਿੱਚ ਭਾਰਤ ਵਿੱਚ ਸਪੁਤਨਿਕ ਵੀ ਦੀ ਐਮਰਜੈਂਸੀ ਵਰਤੋਂ ਨੂੰ ਪ੍ਰਵਾਨਗੀ ਦਿੱਤੀ ਹੈ।


ਸਪੁਤਨਿਕ ਵੀ ਵਿਸ਼ਵ ਦੀ ਪਹਿਲੀ ਕੋਰੋਨਾਵਾਇਰਸ ਟੀਕਾ ਹੈ ਜੋ ਰੂਸ ਵਲੋਂ 11 ਅਗਸਤ, 2020 ਨੂੰ ਰਜਿਸਟਰ ਕੀਤਾ ਗਿਆ ਸੀ। ਇਹ ਟੀਕਾ ਗੈਮਲੇਆ ਨੈਸ਼ਨਲ ਰਿਸਰਚ ਸੈਂਟਰ ਆਫ ਐਪੀਡੇਮਿਓਲੋਜੀ ਐਂਡ ਮਾਈਕਰੋਬਾਇਓਲੋਜੀ ਵਲੋਂ ਵਿਕਸਤ ਕੀਤਾ ਗਿਆ ਸੀ।


ਟੀਕਾਕਰਨ ਵਿੱਚ ਤੇਜ਼ੀ ਆਵੇਗੀ


ਭਾਰਤ ਵਿਚ 18 ਤੋਂ 44 ਸਾਲਾਂ ਦੇ ਲੋਕਾਂ ਲਈ ਤੀਜੇ ਪੜਾਅ ਦੀ ਟੀਕਾਕਰਨ ਅੱਜ ਤੋਂ ਸ਼ੁਰੂ ਹੋ ਗਿਆ ਹੈ। ਵੱਡੀ ਗਿਣਤੀ ਵਿੱਚ ਲੋਕਾਂ ਨੇ ਤੀਜੇ ਪੜਾਅ ਲਈ ਖੁਦ ਨੂੰ ਰਜਿਸਟਰ ਕਰਵਾਇਆ। ਹਾਲਾਂਕਿ ਟੀਕਾਕਰਨ ਦੀ ਘਾਟ ਕਾਰਨ ਟੀਕਾਕਰਨ ਮੁਹਿੰਮ ਕਈ ਥਾਂਵਾਂ 'ਤੇ ਸ਼ੁਰੂ ਨਹੀਂ ਹੋ ਸਕਿਆ, ਪਰ ਟੀਕਾਕਰਣ ਪ੍ਰੋਗਰਾਮ 'ਚ ਰੂਸੀ ਟੀਕਾ ਤੇਜ਼ੀ ਲਿਆ ਸਕਦਾ ਹੈ।


ਟੀਕੇ ਦੀ ਘਾਟ ਦੇ ਵਿਚਕਾਰ ਟੀਕਾਕਰਣ ਦਾ ਤੀਜਾ ਪੜਾਅ ਸ਼ੁਰੂ


ਅੱਜ ਤੋਂ ਦੇਸ਼ ਵਿੱਚ ਕੋਰੋਨਾ ਟੀਕਾਕਰਨ ਦਾ ਤੀਜਾ ਪੜਾਅ ਸ਼ੁਰੂ ਹੋ ਗਿਆ ਹੈ। ਇਸ ਪੜਾਅ ਵਿੱਚ 18 ਸਾਲ ਤੋਂ ਵੱਧ ਉਮਰ ਦਾ ਹਰ ਕੋਈ ਟੀਕਾ ਲਗਵਾ ਸਕਦੇ ਹਨ। ਹਾਲਾਂਕਿ, ਟੀਕੇ ਦੀ ਘਾਟ ਕਾਰਨ ਫਿਲਹਾਲ ਕਈ ਸੂਬਿਆਂ ਵਿੱਚ ਤੀਜੇ ਪੜਾਅ ਦੀ ਟੀਕਾਕਰਣ ਸ਼ੁਰੂ ਨਹੀਂ ਹੋਇਆ।


ਦੱਸ ਦੇਈਏ ਕਿ ਇਸ ਸਮੇਂ ਇੰਡੀਆ ਬਾਇਓਟੈਕ ਦੀ ਦੇਸੀ ਬਾਇਓਟੈਕ ਟੀਕਾ ਕੋਵੈਕਸੀਨ ਅਤੇ ਆਕਸਫੋਰਡ ਐਸਟਰਾਜ਼ੇਨੇਕਾ ਅਤੇ ਸੀਰਮ ਇੰਸਟੀਚਿਊਟ ਆਫ ਇੰਡੀਆ ਦੀ ਕੋਵੀਸ਼ਿਲਡ ਲੋਕਾਂ ਨੂੰ ਦਿੱਤੀ ਜਾ ਰਹੀ ਹੈ। ਦੇਸ਼ ਵਿਚ ਕੋਰੋਨਾ ਟੀਕੇ ਦੀਆਂ 14 ਕਰੋੜ ਤੋਂ ਵੱਧ ਖੁਰਾਕਾਂ ਲਗਾਇਆਂ ਜਾ ਚੁੱਕੀਆਂ ਹਨ।


ਇਹ ਵੀ ਪੜ੍ਹੋ: ਰਿਲਾਇੰਸ ਮਰੀਜ਼ਾਂ ਦੀ ਮਦਦ ਲਈ ਫਿਰ ਆਈ ਅੱਗੇ, 24 ਟੈਂਕਰ ਏਅਰਲੀਫਟ ਕਰ ਮਰੀਜ਼ਾਂ ਨੂੰ ਪਹੁੰਚਾਈ 1000 ਐਮਟੀ ਆਕਸੀਜਨ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904