ਪੜਚੋਲ ਕਰੋ
Advertisement
ਪੁਲਵਾਮਾ ਹਮਲੇ ਮਗਰੋਂ ਦੇਸ਼ 'ਚ ਫੈਲਾਈ ਜਾ ਰਹੀ ਨਫਰਤ, ਮਦਦ ਦੇ ਨਾਂ 'ਤੇ ਠੱਗੀ
ਨਵੀਂ ਦਿੱਲੀ: ਪੂਰੇ ਦੇਸ਼ ਵਿੱਚ ਪੁਲਵਾਮਾ ਹਮਲਾ ਛਾਇਆ ਹੋਇਆ ਹੈ। ਅਜਿਹੇ ਵਿੱਚ ਕੁਝ ਲੋਕਾਂ ਵੱਲੋਂ ਸ਼ਹੀਦਾਂ ਦੀਆਂ ਤਸਵੀਰਾਂ ਨਫਰਤ ਫੈਲਾਉਣ ਲਈ ਵਰਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਸ਼ਹੀਦਾਂ ਦੇ ਪਰਿਵਾਰਾਂ ਦੀ ਮਦਦ ਦੇ ਨਾਂ 'ਤੇ ਠੱਗੀ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ।
ਇਸ ਬਾਰੇ ਸੀਆਰਪੀਐਫ ਨੇ ਦੇਸ਼ ਦੇ ਲੋਕਾਂ ਨੂੰ ਸਲਾਹ ਜਾਰੀ ਕੀਤੀ ਹੈ। ਸੀਆਰਪੀਐਫ ਨੇ ਸਲਾਹ ਜਾਰੀ ਕਰਦਿਆਂ ਕਿਹਾ ਕਿ ਨੋਟਿਸ ਵਿੱਚ ਆਇਆ ਹੈ ਕਿ ਕੁਝ ਲੋਕ ਸ਼ਹੀਦ ਜਵਾਨਾਂ ਦੀਆਂ ਲਾਸ਼ਾਂ ਦੇ ਹਿੱਸਿਆਂ ਦੀਆਂ ਝੂਠੀਆਂ ਤਸਵੀਰਾਂ ਦਾ ਇਸਤੇਮਾਲ ਕਰਕੇ ਨਫਰਤ ਫੈਲਾ ਰਹੇ ਹਨ। ਇਸ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਸੀਆਰਪੀਐਫ ਨੇ ਕਿਹਾ ਹੈ ਕਿ ਅਜਿਹੀ ਬਿਪਤਾ ਦੀ ਘੜੀ ਵਿੱਚ ਦੇਸ਼ ਨੇ ਇੱਕਜੁਟ ਰਹਿਣਾ ਹੈ। ਇਸ ਲਈ ਨਫਰਤ ਫੈਲਾਉਣ ਵਾਲੀ ਕੋਈ ਵੀ ਤਸਵੀਰ ਜਾਂ ਪੋਸਟ ਸ਼ੇਅਰ ਨਾ ਕੀਤੀ ਜਾਵੇ। ਇਸ ਬਾਰੇ webpro@crpf.gov.in 'ਤੇ ਇਸ ਤਰ੍ਹਾਂ ਦੀ ਪੋਸਟ ਦੀ ਸ਼ਿਕਾਇਤ ਕਰ ਸਕਦੇ ਹੋ।ADVISORY: It has been noticed that on social media some miscreants are trying to circulate fake pictures of body parts of our Martyrs to invoke hatred while we stand united. Please DO NOT circulate/share/like such photographs or posts. Report such content at webpro@crpf.gov.in
— ????????CRPF???????? (@crpfindia) February 17, 2019
ਇਸ ਤੋਂ ਇਲਾਵਾ ਮਦਦ ਦੇ ਨਾਂ 'ਤੇ ਲੋਕਾਂ ਨੂੰ ਠੱਗਣ ਲਈ ਕਈ ਕੰਪਨੀਆਂ ਬਣਨ ਦੀ ਗੱਲ ਸਾਹਮਣੇ ਆਈ ਹੈ। ਇਨ੍ਹਾਂ ਕੰਪਨੀਆਂ ਨੇ ਫਰਜ਼ੀ ਅਕਾਊਂਟ ਬਣਾ ਲਏ ਹਨ। ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਸ਼ਹੀਦਾਂ ਦੇ ਪਰਿਵਾਰਾਂ ਦੀ ਮਦਦ ਲਈ ਉਨ੍ਹਾਂ ਦੀ ਅਧਿਕਾਰਤ ਵੈਬਸਾਈਟ bharatkeveer.gov.in 'ਤੇ ਸਿੱਧੀ ਸਹਾਇਤਾ ਦਿੱਤੀ ਜਾ ਸਕਦੀ ਹੈ।It is also reported that some unscrupulous elements are soliciting contributions from people through other accounts. It is advised that people desirous of supporting families of martyrs of CAPFs should only contribute through the website - https://t.co/wkuXoWnRJL
— गृहमंत्री कार्यालय, HMO India (@HMOIndia) February 16, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਦੇਸ਼
ਜਨਰਲ ਨੌਲਜ
Advertisement