ਨਵੀਂ ਦਿੱਲੀ: ਅੰਤਰਾਸ਼ਟਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਜਿੰਨੀ ਗਿਰਾਵਟ ਆ ਰਹੀ ਹੈ, ਓਨੀ ਕਮੀ ਪੈਟਰੋਲ-ਡੀਜ਼ਲ ਦੀ ਕੀਮਤਾਂ ‘ਚ ਨਹੀਂ ਹੋ ਰਹੀ। ਜਦੋਂ ਪਹਿਲਾਂ ਕੱਚਾ ਤੇਲ ਮਹਿੰਗਾ ਹੁੰਦਾ ਸੀ ਤਾਂ ਤੇਲ ਦੀਆਂ ਕੀਮਤਾਂ ਵੀ ਨਾਲ ਦੀ ਨਾਲ ਵਧ ਜਾਂਦੀਆਂ ਸੀ। ਇਸੇ ਤਰ੍ਹਾਂ ਜਦੋਂ ਹੁਣ ਕੱਚੇ ਤੇਲ ਦੀਆਂ ਕੀਮਤਾਂ ‘ਚ ਕਮੀ ਆ ਰਹੀ ਹੈ ਤਾਂ ਉਸ ਦੇ ਮੁਕਾਬਲੇ ਪੈਟਰੋਲ-ਡੀਜ਼ਲ ਘੱਟ ਸਸਤਾ ਹੋ ਰਿਹਾ ਹੈ।

ਕੱਚੇ ਤੇਲ ਦੀਆਂ ਕੀਮਤਾਂ 3 ਅਕਤੂਬਰ ਨੂੰ 86.70 ਡਾਲਰ ਪ੍ਰਤੀ ਬੈਰਲ ਸੀ, ਜੋ ਹੁਣ 30 ਫੀਸਦ ਘੱਟ ਕੇ 60 ਡਾਲਰ ਪਰਤੀ ਬੈਰਲ ਤੋਂ ਵੀ ਹੇਠ ਆ ਗਿਆ ਹੈ। ਇਸ ਦੌਰਾਨ ਪੈਟਰੋਲ ਡੀਜ਼ਲ ਦੀਆਂ ਕੀਮਤਾਂ ‘ਚ ਸਿਰਫ 7-11 ਫੀਸਦੀ ਦੀ ਹੀ ਕਮੀ ਹੋਈ ਹੈ।



ਹੁਣ ਜਾਣੋ ਕਿੰਝ ਤੈਅ ਹੁੰਦੀਆਂ ਕੀਮਤਾਂ?

ਤੇਲ ਕੰਪਨੀਆਂ ਡੀਜ਼ਲ-ਪੈਟਰੋਲ ਦੇ ਗੇਟ ਪ੍ਰਾਈਜ਼ਸ ਤੈਅ ਕਰਦੀ ਹੈ। ਇਹ ਉਹ ਕੀਮਤ ਹੁੰਦੀ ਹੈ ਜੋ ਤੇਲ ਰਿਫਾਈਨਰੀਜ਼ ਦੇ ਰਿਟੇਲਰਸ ਤੋਂ ਵਸੂਲ ਕਰਦੀ ਹੈ। ਗੇਟ ਪ੍ਰਾਈਜ਼ਸ ਸਬੰਧਤ ਪੱਖ 15 ਦਿਨਾਂ ‘ਚ ਕੱਚੇ ਤੇਲ ਦੀ ਅੰਤਰਰਾਸ਼ਟਰੀ ਕੀਮਤਾਂ, ਡਾਲਰ ਮੁਕਾਬਲੇ ਰੁਪਏ ਦੀਆਂ ਕੀਮਤਾਂ, ਇੰਸ਼ੋਰੈਂਸ਼ ਤੇ ਹੋਰ ਕਈ ਖਰਚੇ ਧਿਆਨ ‘ਚ ਰੱਖ ਕੀਮਤਾਂ ਤੈਅ ਕਰਦੀਆਂ ਹਨ। ਇਸ ‘ਚ ਸੂਬਾ ਤੇ ਕੇਂਦਰ ਸਰਕਾਰ ਦਾ ਟੈਕਸ ਮਿਲਾ ਕੇ ਨਾਲ ਹੀ ਡੀਲਰਾਂ ਦਾ ਕਮਿਸ਼ਨ ਮਿਲਾ ਕੇ ਜੋ ਕੀਮਤ ਬਣਦੀ ਹੈ, ਉਸ ਮੁਤਾਬਕ ਗਾਹਕਾਂ ਨੂੰ ਤੇਲ ਵਿਕਦਾ ਹੈ।

ਕਿਉਂ ਨਹੀਂ ਮਿਲਦਾ ਪੂਰਾ ਫਾਇਦਾ ?

ਖੱਚੇ ਤੇਲ ਦੀ ਕੀਮਤਾਂ ‘ਚ ਆ ਰਹੀ ਗਿਰਾਵਟ ਦਾ ਫਾਇਦਾ ਕੁਝ ਦਿਨਾਂ ‘ਚ ਮਿਲਦਾ ਹੈ। ਇਸ ਦੇ ਨਾਲ ਹੀ ਜਦੋਂ ਕੱਚੇ ਤੇਲ ਦੀ ਕੀਮਤਾਂ ਘਟਦੀਆਂ ਹਨ ਤਾਂ ਤੇਲ ਕੰਪਨੀਆਂ ਆਪਣਾ ਮੁਨਾਫਾ ਵਧਾ ਦਿੰਦੀਆਂ ਹਨ। ਇਸ ਕਰਕੇ ਡੀਜ਼ਲ-ਪੈਟਰੋਲ ਦੀ ਕੀਮਤਾਂ ‘ਚ ਕਮੀ ਮਾਮੂਲੀ ਜਿਹੀ ਹੀ ਹੋ ਪਾਉਂਦੀ ਹੈ।



ਮੁਨਾਫੇ ‘ਚ ਵਾਧਾ

ਡੀਲਰਾਂ ਨੂੰ ਜਿਨ੍ਹਾਂ ਕੀਮਤਾਂ ‘ਤੇ ਡੀਜ਼ਲ ਮਿਲਦਾ ਹੈ, ਉਸ ‘ਚ ਸਿਰਫ 4.5 ਫੀਸਦ ਹੀ ਕਟੌਤੀ ਕੀਤੀ ਗਈ ਹੈ ਜਦਕਿ ਬੈਂਚਮਾਰਕ ਰੇਟ 11.5 ਫੀਸਦ ਤਕ ਘਟੇ ਹਨ। ਇਸ ਦਾ ਮਤਲਬ ਕਿ ਆਇਲ ਕੰਪਨੀਆਂ ਦਾ ਮੁਨਾਫਾ ਪ੍ਰਤੀ ਲੀਟਰ ਪੈਟਰੋਲ ਦੇ ਲਿਹਾਜ਼ ਨਾਲ ਵਧਕੇ 4.98 ਰੁਪਏ ਜਦਕਿ ਡੀਜ਼ਲ ‘ਚ ਪ੍ਰਤੀ ਲੀਟਰ ਲਈ 3.03 ਰੁਪਏ ਦਾ ਫਾਇਦਾ ਹੋ ਰਿਹਾ ਹੈ।