ਪੜਚੋਲ ਕਰੋ
Advertisement
ਰਾਹੁਲ ਗਾਂਧੀ ਦੇ ਜੀਜੇ ਨੂੰ ਗ੍ਰਿਫਤਾਰ ਕਰਨ ਦੀ ਤਿਆਰੀ!
ਨਵੀਂ ਦਿੱਲੀ: ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਜੀਜਾ ਤੇ ਪ੍ਰਿਅੰਕਾ ਗਾਂਧੀ ਦੇ ਪਤੀ ਰਾਬਰਟ ਵਾਡਰਾ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਮਨੀ ਲੌਂਡ੍ਰਿੰਗ ਕੇਸ ‘ਚ ਈਡੀ ਨੇ ਰਾਬਰਟ ਵਾਡਰਾ ਨੂੰ ਹਿਰਾਸਤ ‘ਚ ਲੈ ਕੇ ਪੁਛਗਿੱਛ ਕਰਨ ਦੀ ਗੱਲ ਕਹੀ ਹੈ। ਜਾਂਚ ਏਜੰਸੀ ਨੇ ਦਿੱਲੀ ਦੀ ਅਦਾਤਲ ‘ਚ ਕਿਹਾ ਕਿ ਵਾਡਰਾ ਪੁੱਛਗਿੱਛ ‘ਚ ਸਹਿਯੋਗ ਨਹੀਂ ਕਰ ਰਹੇ। ਇਸ ਲਈ ਉਨ੍ਹਾਂ ਨੂੰ ਹਿਰਾਸਤ ‘ਚ ਲੈਣਾ ਜ਼ਰੂਰੀ ਹੈ।
ਸੁਣਵਾਈ ਤੋਂ ਬਾਅਦ ਵਾਡਰਾ ਦੀ ਅੰਤਮ ਜ਼ਮਾਨਤ ਦੀ ਤਾਰੀਖ਼ 25 ਮਾਰਚ ਕਰ ਦਿੱਤੀ ਗਈ ਹੈ। ਹਾਲ ਹੀ ‘ਚ ਈਡੀ ਨੇ ਵਾਡਰਾ ਤੋਂ ਪੈਸਿਆਂ ਦੇ ਇੱਕ ਮਾਮਲੇ ‘ਚ ਕਈ ਦਿਨ ਪੁੱਛਗਿੱਛ ਕੀਤੀ ਸੀ। ਇਹ ਮਾਮਲਾ ਵਿਦੇਸ਼ ‘ਚ ਗੈਰਕਾਨੂੰਨੀ ਜਾਇਦਾਦ ਖਰੀਦਣ ਨਾਲ ਜੁੜਿਆ ਹੈ।
ਅਧਿਕਾਰੀਆਂ ਮੁਤਾਬਕ ਵਾਡਰਾ ਤੋਂ ਦਿਨ ਭਰ ਪੁੱਛਗਿੱਛ ਕੀਤੀ ਗਈ ਸੀ। ਉਹ ਸੈਂਟਰਲ ਜੇਲ੍ਹ ਦੇ ਜਾਮਨਗਰ ਹਾਊਸ ਵਿੱਚ ਮੌਜੂਦ ਜਾਂਚ ਏਜੰਸੀ ਦੇ ਦਫ਼ਤਰ ‘ਚ ਅਧਿਕਾਰੀਆਂ ਸਾਹਮਣੇ ਪੇਸ਼ ਹੋਏ ਸੀ। ਇਸ ਤੋਂ ਪਹਿਲਾਂ ਵੀ ਕਈ ਵਾਰ ਉਨ੍ਹਾਂ ਤੋਂ ਇਸ ਮਾਮਲੇ ‘ਚ ਪੁੱਛਗਿੱਛ ਹੋ ਚੁੱਕੀ ਹੈ। ਜੋਧਪੁਰ ‘ਚ ਵੀ ਇੱਕ ਮਾਮਲੇ ‘ਚ ਪੁੱਛਗਿੱਛ ਹੋਈ ਸੀ।ED in Delhi's Patiala House Court: Robert Vadra is beneficiary of several properties that have been acquired through proceeds of crime. Investigation in this regard is still ongoing & is at a crucial stage. It is important to unearth modus operandi adopted by all accused persons. https://t.co/LEy3fle3CE
— ANI (@ANI) March 19, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿਹਤ
ਲਾਈਫਸਟਾਈਲ
ਤਕਨਾਲੌਜੀ
Advertisement