ਬੈਂਗਲੁਰੂ: ਚੱਕਰਵਾਤ ਤੌਕਤੇ ਕਰਨਾਟਕ ਦੇ ਤਟੀ ਤੇ ਮਲਨਾਡ ਜ਼ਿਲ੍ਹਿਆਂ ਦੇ ਆਸਪਾਸ ਕਹਿਰ ਵਰ੍ਹਾ ਰਿਹਾ ਹੈ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਸੂਬੇ 'ਚ ਅਜੇ ਤਕ ਇਸ ਚੱਕਰਵਾਤ ਕਾਰਨ ਚਾਰ ਲੋਕਾਂ ਦੀ ਮੌਤ ਹੋਈ ਹੈ। ਰਿਪੋਰਟ ਮੁਤਾਬਕ ਦੱਖਣੀ ਕੰਨੜ, ਉੜੱਪੀ, ਉੱਤਰੀ ਕੰਨੜ, ਕੋੜਾਗੂ, ਸ਼ਿਵਮੋਗਾ, ਚਿਕਮੰਗਲੁਰੂ ਤੇ ਹਾਸਨ ਜ਼ਿਲ੍ਹਿਆਂ ਦੇ 73 ਪਿੰਡਾ ਤੇ 17 ਤਾਲੁਕਾ ਚੱਕਰਵਾਤ ਨਾਲ ਹੁਣ ਤਕ ਪ੍ਰਭਾਵਿਤ ਹੋਏ ਹਨ। 73 ਪ੍ਰਭਾਵਿਤ ਪਿੰਡਾਂ 'ਚ 28 ਪਿੰਡ ਉੜੱਪੀ ਜ਼ਿਲ੍ਹੇ ਦੇ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਉੱਤਰੀ ਕੰਨੜ, ਉੜੱਪੀ, ਚਿਕਮੰਗਲੁਰੂ ਤੇ ਸ਼ਿਵਮੋਗਾ ਜ਼ਿਲ੍ਹੇ 'ਚ ਇਕ-ਇਕ ਵਿਅਕਤੀ ਦੀ ਮੌਤ ਹੋਈ ਹੈ। ਸਥਿਤੀ ਰਿਪੋਰਟ ਮੁਤਾਬਕ ਅਜੇ ਤਕ 318 ਲੋਕਾਂ ਨੂੰ ਸੁਰੱਖਿਅਤ ਬਚਾਇਆ ਗਿਆ ਹੈ ਤੇ 11 ਰਾਹਤ ਕੈਪਾਂ 'ਚ 298 ਲੋਕਾਂ ਨੂੰ ਰੱਖਿਆ ਗਿਆ ਹੈ। ਇਸ 'ਚ ਦੱਸਿਆ ਗਿਆ ਕਿ 112 ਘਰ, 139 ਖੰਭੇ, 22 ਟ੍ਰਾਂਸਫਾਰਮਰ, ਚਾਰ ਹੇਕਟੇਅਰ ਬਾਗਾਂ ਨੂੰ ਨੁਕਸਾਨ ਪਹੁੰਚਿਆਂ ਹੈ।
ਮੁੱਖ ਮੰਤਰੀ ਨੇ ਦਿੱਤੇ ਜ਼ਰੂਰੀ ਹੁਕਮ
ਮੁੱਖ ਮੰਤਰੀ ਬੀਐਸ ਯੇਦਸੁਰੱਪਾ ਨੇ ਐਤਵਾਰ ਜ਼ਿਲ੍ਹਾ ਪ੍ਰਭਾਰੀ ਮੰਤਰੀਆਂ ਨੂੰ ਪ੍ਰਭਾਵਿਤ ਜ਼ਿਲ੍ਹਿਆਂ 'ਚ ਦੌਰਾ ਕਰਨ ਤੇ ਬਚਾਅ ਤੇ ਰਾਹਤ ਕਾਰਜ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਦੇ ਦਫਤਰ ਨੇ ਇਕ ਬਿਆਨ 'ਚ ਕਿਹਾ ਕਿ ਯੇਦਿਯੁਰੱਪਾ ਨੇ ਤਟੀ ਜ਼ਿਲ੍ਹਿਆਂ ਦੇ ਪ੍ਰਭਾਰੀ ਮੰਤਰੀਆਂ ਨਾਲ ਐਤਵਾਰ ਗੱਲ ਕੀਤੀ ਤੇ ਸਥਿਤੀ ਦਾ ਜਾਇਜ਼ਾ ਲਿਆ।
ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਸੂਬਾ ਸਰਕਾਰ ਨੂੰ ਕਿਸੇ ਵੀ ਐਮਰਜੈਂਸੀ ਸਹਾਇਤਾ ਦੀ ਲੋੜ ਪੈਣ 'ਤੇ ਸਬੰਧਤ ਮੰਤਰੀਆਂ ਜਾਂ ਉਨ੍ਹਾਂ ਨੂੰ ਫੋਨ ਕੀਤਾ ਜਾਵੇ।
ਇਹ ਵੀ ਪੜ੍ਹੋ: Israel Airstrike: ਇਜ਼ਰਾਈਲ ਨੇ ਗਾਜ਼ਾ ਵਿੱਚ ਅੰਤਰਰਾਸ਼ਟਰੀ ਮੀਡੀਆ ਸੰਗਠਨਾਂ ਦੇ ਦਫਤਰ ਦੀ ਬਿਲਡਿੰਗ ਨੂੰ ਬਣਾਇਆ ਨਿਸ਼ਾਨਾ: ਏਐਫਪੀ
ਇਹ ਵੀ ਪੜ੍ਹੋ: Himachal Corona Curfew: ਹਿਮਾਚਲ ਵਿੱਚ 26 ਮਈ ਤੱਕ ਵਧਿਆ ਕੋਰੋਨਾ ਕਰਫਿਊ, ਦੁਕਾਨਾਂ ਦੋ ਦਿਨਾਂ ਲਈ ਤਿੰਨ ਘੰਟੇ ਹੀ ਖੁੱਲ੍ਹਣਗੀਆਂ
ਇਹ ਵੀ ਪੜ੍ਹੋ: ਪ੍ਰਸ਼ਾਂਤ ਕਿਸ਼ੋਰ ਦੇ ਨਾਂ 'ਤੇ ਠੱਗੀ ਕਰਨ ਵਾਲੇ ਗਿਰੋਹ ਦੇ ਦੋ ਮੈਂਬਰ ਆਏ ਪੁਲਿਸ ਦੇ ਅੜੀਕੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin