ਪੜਚੋਲ ਕਰੋ
Advertisement
ਗੱਡੇ 'ਤੇ ਨਾ ਗਡ੍ਹੀਰੇ 'ਤੇ, ਬੀਜੇਪੀ ਦੇ ਟੱਟੂ 'ਤੇ ਟੱਪ ਚੜ੍ਹੇ ਦਲੇਰ ਮਹਿੰਦੀ..!
ਹੰਸ ਵੀ ਕੁਝ ਦਿਨ ਪਹਿਲਾਂ ਹੀ ਭਾਜਪਾ ਵਿੱਚ ਸ਼ਾਮਲ ਹੋਏ ਸਨ। ਹੁਣ ਉਹ ਆਪਣੇ ਕੁੜਮ ਨੂੰ ਵੀ ਭਾਜਪਾ ਵਿੱਚ ਲੈ ਆਏ ਹਨ।
ਨਵੀਂ ਦਿੱਲੀ: ਪੰਜਾਬੀ ਗਾਇਕ ਤੇ ਕਬੂਤਰਬਾਜ਼ੀ ਦੇ ਮਾਮਲੇ ਦੇ ਦੋਸ਼ੀ ਦਲੇਰ ਮਹਿੰਦੀ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ, ਕੇਂਦਰੀ ਮੰਤਰੀ ਡਾ. ਹਰਸ਼ਵਰਧਨ ਤੇ ਪੰਜਾਬੀ ਗਾਇਕ ਹੰਸ ਰਾਜ ਹੰਸ ਦੀ ਮੌਜੂਦਗੀ ਵਿੱਚ ਮਹਿੰਦੀ ਦੇ ਮਨ 'ਚ ਵੀ ਕਮਲ ਖਿੜ੍ਹ ਗਿਆ।
ਪਿਛਲੇ ਦਿਨੀਂ ਭਾਜਪਾ ਨੇ ਪੰਜਾਬ ਦੇ ਰਾਜ ਗਾਇਕ ਹੰਸ ਰਾਜ ਹੰਸ ਨੂੰ ਦਿੱਲੀ ਦੀ ਉੱਤਰ-ਪੱਛਮੀ ਲੋਕ ਸਭਾ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ। ਹੰਸ ਵੀ ਕੁਝ ਦਿਨ ਪਹਿਲਾਂ ਹੀ ਭਾਜਪਾ ਵਿੱਚ ਸ਼ਾਮਲ ਹੋਏ ਸਨ। ਹੁਣ ਉਹ ਆਪਣੇ ਕੁੜਮ ਨੂੰ ਵੀ ਭਾਜਪਾ ਵਿੱਚ ਲੈ ਆਏ ਹਨ। ਇਸ ਤੋਂ ਪਹਿਲਾਂ ਦਿੱਗਜ ਅਦਾਕਾਰ ਸੰਨੀ ਦਿਓਲ ਵੀ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਉਹ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਚੋਣ ਮੈਦਾਨ 'ਚ ਹਨ।
ਅਜਿਹੇ ਵਿੱਚ ਪੂਰੀ ਆਸ ਹੈ ਕਿ ਭਾਜਪਾ ਦਲੇਰ ਮਹਿੰਦੀ ਨੂੰ ਚੋਣ ਲੜਵਾ ਸਕਦੀ ਹੈ। ਪਰ ਹੁਣ ਦੇਖਣਾ ਬਣਦਾ ਹੈ ਕਿ ਮਹਿੰਦੀ ਨੂੰ ਭਾਜਪਾ ਕਿੱਥੋਂ ਖੜ੍ਹਾ ਕਰਦੀ ਹੈ ਜਾਂ ਸਿਰਫ ਚੋਣ ਪ੍ਰਚਾਰ ਹੀ ਕਰਵਾਉਂਦੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਪੰਜਾਬ
Advertisement